ਨਿਊਜਰਸੀ ਅਸੰਬਲੀ ਤੇ ਸੈਨੇਟ ਵਲੋਂ 14 ਅਪ੍ਰੈਲ ਨੂੰ ਸਿੱਖ ਡੇਅ ਦੇ ਤੌਰ ‘ਤੇ ਮਾਨਤਾ

sday

ਨਿਊਜਰਸੀ ਦੀ ਅਸੰਬਲੀ ਹਿਚ ਮਤਾ ਪਾਸ ਹੋਣ ਤੋਂ ਬਾਅਦ ਬਾਹਰ ਖੜੇ ਸਿੱਖ ਆਗੂ, ਨਾਲ ਦੋ ਮਤਿਆਂ ਦੀਆਂ ਕਾਪੀਆਂ।

ਨਿਊਜਰਸੀ ਦੀ ਅਸੰਬਲੀ ਹਿਚ ਮਤਾ ਪਾਸ ਹੋਣ ਤੋਂ ਬਾਅਦ ਬਾਹਰ ਖੜੇ ਸਿੱਖ ਆਗੂ,
ਨਾਲ ਦੋ ਮਤਿਆਂ ਦੀਆਂ ਕਾਪੀਆਂ।

ਕੈਲੇਫੋਰਨੀਆ, 2 ਅਪ੍ਰੈਲ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਊਜਰਸੀ ਸਟੇਟ ਦੀ ਅਸੈਂਬਲੀ ਅਤੇ ਸੈਨੇਟ ਵਿਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਡੇਅ ਦੇ ਨਾਂਅ ‘ਤੇ ਪੱਕੇ ਤੌਰ ‘ਤੇ ਮਾਨਤਾ ਦੇ ਦਿੱਤੀ ਹੈ, ਇੱਥੇ ਹੀ ਇਹ ਮਤਾ ਵੀ ਪੱਕੇ ਤੌਰ ‘ਤੇ ਪਾ ਦਿੱਤਾ ਗਿਆ ਹੈ ਕਿ ਅਪ੍ਰੈਲ ਦਾ ਪੂਰਾ ਮਹੀਨਾ ਸਿੱਖ ਮੁੱਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਿੱਖ ਭਾਵਨਾ ਨਾਲ ਜੋੜਨ ਲਈ ਸਿੱਖ ਧਰਮ ਵਲੋਂ ਪਾਏ ਪੂਰਨਿਆਂ ਦੀ ਪ੍ਰਸੰਸਾ ਕਰਦਿਆਂ ਹਰ ਸਾਲ ਮਨਾਇਆ ਜਾਵੇਗਾ, ਜਿਸ ਸਬੰਧੀ ਪੱਕੇ ਤੌਰ ‘ਤੇ ਬਿੱਲ ਪਾਸ ਹੋ ਚੁੱਕਾ ਹੈ | ਇਸ ਸਬੰਧੀ ਨਿਊਜਰਸੀ ਦੀ ਅਸੰਬਲੀ ਅਤੇ ਸੈਨੇਟ ਨੇ ਦੋ ਮਤੇ ਵੀ ਪਾਏ ਹਨ ਜਿਨ੍ਹਾਂ ਵਿਚ ਪ੍ਰਸੰਸਾ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਸਿੱਖ ਧਰਮ ਵਿਚ ਕੋਈ ਜਾਤ-ਪਾਤ ਨਹੀਂ ਹੈ ਅਤੇ ਇਸ ਵਿਚ ਇਨਸਾਨੀਅਤ ਲਈ ਲੜ ਮਰਨ ਦਾ ਜਜ਼ਬਾ ਹੈ | ਇਸ ਵੇਲੇ ਨਿਊਜਰਸੀ ਦੇ ਗਵਰਨਰ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ ਕਿ 14 ਅਪ੍ਰੈਲ ਨੂੰ ਨਿਊਜਰਸੀ ਵਿਚ ਸਿੱਖ ਦਿਵਸ ਅਤੇ ਸਾਰਾ ਮਹੀਨਾ ਸਿੱਖ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਵੇਗਾ | ਇਸ ਮਹੀਨੇ ਵਿਚ ਸਿੱਖ ਇਤਿਹਾਸ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਸਾਰੀ ਦੁਨੀਆ ਨੂੰ ਦੱਸਿਆ ਜਾਵੇਗਾ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਅਜੋਕੇ ਸਿੱਖ ਸੰਦਰਭ ਵੀ ਸ਼ਾਮਿਲ ਕੀਤੇ ਜਾਣਗੇ | ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ.ਐਸ.ਹੋਠੀ ਅਤੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਇਸ ਕਦਮ ਨੂੰ ਸਾਕਾਰਾਤਮਕ ਵਿਕਾਸ ਦੱਸਿਆ | ਇਹ ਬਹੁਤ ਸ਼ਲਾਘਾਯੋਗ ਹੈ ਯੂ.ਐਸ.ਪ੍ਰਸ਼ਾਸਨ, ਨਿਊਜਰਸੀ ਦੇ ਰਾਜ ਪ੍ਰਸ਼ਾਸਨ ਯੂ.ਐਸ.ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਅਤੇ ਹੋਰਨਾਂ ਦੀ ਹਾਜ਼ਰੀ ਭਰਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ | ਡਾ: ਪਿ੍ਤਪਾਲ ਸਿੰਘ ਨੇ ਤੇ ਜੁਗਰਾਜ ਸਿੰਘ, ਹਰਜਿੰਦਰ ਸਿੰਘ ਅਤੇ ਕਮਿਊਨਿਟੀ ਦੇ ਉੱਘੇ ਨੇਤਾਵਾਂ ਦਾ ਵਿਸ਼ੇਸ਼ ਧੰਨਵਾਦ ਕਰਨਾ ਬਣਦਾ ਹੈ | ਇਹ ਬਿੱਲ ਗੁਰਦੁਆਰਾ ਸਾਹਿਬ ਪਾਇਨ ਹਿੱਲ (ਨਿਊਜਰਸੀ) ਦੀ ਸੰਗਤ ਦੀਆਂ ਦੁਆਵਾਂ ਕਰਕੇ ਪੂਰਾ ਹੋ ਸਕਿਆ ਹੈੈ | ਇਸ ਤੋਂ ਇਲਾਵਾ ਨਿਊਜਰਸੀ ਦੇ ਸੈਨੇਟਰ ਅਤੇ ਸੈਨੇਟ ਪ੍ਰਧਾਨ ਸਟੀਵ ਸਵੀਨੇ, ਲੋਕਲ ਅਸੰਬਲੀ ਮੈਨ ਅਤੇ ਅਸੰਬਲੀ ਬਹੁਮਤੀ ਲੀਡਰ ਲੁਈਸ ਗਰੀਨਵਰਲਡ ਦੀ ਮਦਦ ਕਰਨ ਨਾਲ ਇਹ ਕਾਰਜ ਪੂਰਾ ਹੋ ਸਕਿਆ ਹੈ, ਜਿਨ੍ਹਾਂ ਦਾ ਪਾਇਨਹਿੱਲ ਗੁਰਦੁਆਰਾ ਸਾਹਿਬ ਦੀ ਕਾਰਜਕਾਰਨੀ ਕਮੇਟੀ ਅਤੇ ਪਾਇਨ ਹਿੱਲ ਗੁਰਦੁਆਰਾ ਬੋਰਡ ਆਫ਼ ਟਰੱਸਟੀ ਵਲੋਂ ਧੰਨਵਾਦ ਵੀ ਕੀਤਾ ਗਿਆ | ਬਿੱਲ ਪਾਸ ਹੋਣ ਵੇਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਰਹੇ | ਇਸ ਬਿੱਲ ਦੇ ਪਾਸ ਕਰਨ ਦੇ ਪਿੱਛੇ ਸੋਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਰਹੀ ਹੈ |