ਪਾਕਿਸਤਾਨ ਦੇ ਸਕੂਲ ਵਿੱਚ ਮਾਰੇ ਗਏ ਬੱਚਿਆਂ ਨੂੰ ਕਰੇਮੋਨਾ ਵਿਖੇ ਦਿੱਤੀ ਗਈ ਸ਼ਰਧਾਂਜਲੀ

altaltਕਰੇਮੋਨਾ (ਇਟਲੀ) 21 ਦਸੰਬਰ (ਬਲਵਿੰਦਰ ਸਿੰਘ ਚਾਹਲ)  – ਬੀਤੇ ਦਿਨੀਂ ਪਾਕਿਸਤਾਨ ਵਿੱਚ ਤਾਲਿਬਾਨ ਅੱਤਵਾਦੀਆਂ ਵੱਲੋਂ ਆਰਮੀ ਸਕੂਲ ਵਿੱਚ ਕੀਤੇ ਗਏ ਵਹਿਸ਼ੀਆਨਾ ਕਤਲੇਆਮ ਵਿੱਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਸ਼ੋਕ ਸਮਾਰੋਹ ਵਿੱਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਜਿਹਨਾਂ ਵਿੱਚ ਉਚੇਚੇ ਤੌਰ ‘ਤੇ ਸ਼ਹਿਰ ਦਾ ਮੇਅਰ ਗਲੀਮ ਬੇਰਤੀ, ਪਾਕਿਸਤਾਨ ਦੇ ਰਾਜਦੂਤ ਨਦੀਮ ਖਾਨ, ਸਿੱਖ ਭਾਈਚਾਰੇ ਵੱਲੋਂ ਕਰੇਮੋਨਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰ ਸਿੰਘ, ਸਾਹਿਤ ਸੁਰ ਸੰਗਮ ਸਭਾ ਵੱਲੋਂ ਰਾਜੂ ਹਠੂਰੀਆ, ਇਟਾਲੀਅਨ ਸੰਸਥਾਵਾਂ ਵੱਲੋਂ ਕਾਰੀਤਾਸ, ਸੀ ਜੀ ਐੱਲ, ਸੀਸਲ, ਵਿਲ ਵੱਲੋਂ ਨੁਮਾਇੰਦੇ ਹਾਜ਼ਰ ਹੋਏ। ਇਸ ਸਮੇਂ ਮੁਸਲਿਮ ਸੰਸਥਾਵਾਂ ਵੀ ਹਾਜ਼ਰ ਹੋਈਆਂ। ਇਸ ਤੋਂ ਇਲਾਵਾ ਬਹੁਤ ਸਾਰੇ ਇਟਾਲੀਅਨ ਲੋਕਾਂ ਨੇ ਵੀ ਇਸ ਸ਼ੋਕ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ। ਲੋਕਾਂ ਨੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਅਤੇ ਫਿਰ ਕੈਂਡਲ ਮਾਰਚ ਵੀ ਕੱਢਿਆ। ਇਸ ਸ਼ੋਕ ਸਮਾਰੋਹ ਨੂੰ ਪਾਕਿਸਤਾਨੀ ਪੱਤਰਕਾਰ ਅਹਿਮਦ ਅਤੇ ਇਟਾਲੀਅਨ ਸੰਸਥਾਵਾਂ ਨੇ ਮਿਲਕੇ ਆਯੋਜਿਤ ਕੀਤਾ।