ਇਕ ਰੋਲ ਮਾੱਡਲ ਵਜੋਂ ਜਾਣੇ ਜਾਂਦੇ ਮੇਅਰ ਨੂੰ ਘਰ ਦੀ ਜੇਲ੍ਹ ਦੀ ਸਜਾ?

Migranti: "Fortune", sindaco Riace tra i 50 grandi del mondoਇਟਲੀ ਦੇ ਇਕ ਸ਼ਹਿਰ ਦੇ ਮੇਅਰ ਨੂੰ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਬੜ੍ਹਾਵਾ ਦੇਣ ਦੇ ਦੋਸ਼ ਤਹਿਤ ਘਰ ਦੀ ਜੇਲ੍ਹ ਦੀ ਸਜਾ ਹੋਈ ਹੈ। ਸਮਾਚਾਰ ਅਨੁਸਾਰ ਇਟਲੀ ਦੇ ਦੱਖਣ ਵਿਚ ਸਥਿਤ ਸ਼ਹਿਰ ਰਿਆਚੇ ਦੇ ਮੇਅਰ ਦੋਮੇਨਿਕੋ ਮੀਮੋ ਲੁਕਾਨੋ ਪੂਰੀ ਦੁਨੀਆ ਵਿਚ ਇਕ ਰੋਲ ਮਾੱਡਲ ਵਜੋਂ ਜਾਣੇ ਜਾਂਦੇ ਹਨ। 2004 ਤੋਂ ਉਹ ਉਪਰੋਕਤ ਸ਼ਹਿਰ ਦੇ ਮੇਅਰ ਹਨ, ਨੂੰ ਕਾਨੂੰਨੀ ਪ੍ਰਕਿਰਿਆ ਤੋਂ ਹਟ ਕੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਸਾਥ ਦੇਣ ਦੇ ਦੋਸ਼ ਹੇਠ ਸਜਾ ਸੁਣਾਈ ਗਈ ਹੈ। ਮੇਅਰ ਦੇ ਸਹਿਯੋਗੀ, ਤੇਸਫਾਹੁਨ ਲੇਮਲੇਮ ਨੂੰ ਵੀ ਇਨਾਂ ਹੀ ਦੋਸ਼ਾਂ ਤਹਿਤ ਸ਼ਹਿਰ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਦੋ ਸਹਿਕਾਰੀ ਸਮਿਤੀਆਂ ਨੂੰ ਬਿਨਾਂ ਕਿਸੇ ਜਨਤਕ ਟੈਂਡਰ ਦੇ ਸ਼ਹਿਰ ਦੇ ਕੂੜਾ ਕਰਕਟ ਨੂੰ ਇਕੱਠਾ ਕਰਨ ਦਾ ਇਕਰਾਰਨਾਮਾ ਕਰਨ ਦੇ ਦੋਸ਼ ਵੀ ਲਗਾਏ ਗਏ ਹਨ, ਜਦਕਿ ਗਬਨ ਤੋਂ ਇਲਾਵਾ ਰਾਜ ਦੇ ਪ੍ਰਤੀ ਧੋਖਾਧੜੀ, ਰਿਸ਼ਵਤਖੌਰੀ ਦੇ ਇਲਜਾਮ ਵੀ ਹਨ।
ਮੇਅਰ ਦੋਮੇਨੀਕੋ ਲੂਕਾਨੋ ਦੀਆਂ ਇਹਨਾਂ ਸਲਾਂਘਾਯੋਗ ਕਾਰਵਾਈਆਂ ਦੀ ਬਦੌਲਤ ਹੀ ਸੰਨ 2016 ਵਿੱਚ ਚਰਚਿਤ ਮੈਗਜ਼ੀਨ ਫਾਰਚੂਨ ਵੱਲੋਂ ਲੂਕਾਨੋ ਨੂੰ ਦੁਨੀਆਂ ਦੇ ਸਭ ਤੋਂ ਮਹਾਨ 50 ਆਗੂਆਂ ਵਿੱਚ ਗਿਣਿਆ ਗਿਆ।ਮੇਅਰ ਦੋਮੇਨੀਕੋ ਲੂਕਾਨੋ ਦੇ ਦੋਸ਼ ਸਾਬਤ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਉਸ ਦੇ ਫੋਨ ਟੇਪ ਕੀਤੇ ਗਏ ਜਿਸ ਵਿੱਚ ਉਹ ਇੱਕ ਔਰਤ ਨੂੰ ਇਮੀਗ੍ਰੇਸ਼ਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਟਲੀ ਵਿੱਚ ਕਿਸੇ ਨਾਗਰਿਕ ਨਾਲ ਵਿਆਹ ਕਰਵਾਉਣ ਦਾ ਸੁਝਾਅ ਦਿੰਦਾ ਹੈ।ਇਸ ਟੇਪ ਸੰਬਧੀ ਮੇਅਰ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਟੇਪ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ।