ਪੈਪਸੀਕੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਇੰਦਰਾ ਨੂਈ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

indraਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਪੈਪਸੀਕੋ ਦੀ ਸੀ.ਈ.ਓ. ਇੰਦਰਾ ਨੂਈ ਨੇ 3 ਅਕਤੂਬਰ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ , ਜਿਸ ਨੇ ਪਿਛਲੇ 12
ਸਾਲਾਂ ਤੋਂ ਪੈਪਸੀਕੋ ਦੀ ਅਗਵਾਈ ਕੀਤੀ ਸੀ। ਭਾਰਤੀ ਅਮਰੀਕੀ ਇਸ ਉਚ ਕਾਰਜਕਾਰੀ ਅਧਿਕਾਰੀ ਨੇ ਕਿਹਾ ਮੈਂ ਰੇਮੋਨਲਾ ਗੌਆਰਟਾ ਨੂੰ ਜੋ ਬਹੁਤ ਹੀ ਕਾਬਲ ਵਿਆਕਤੀ ਹੈ ਨੂੰ ਕੰਪਨੀ ਦੀ ਕਮਾਂਡ ਸੰਭਾਲ ਰਹੀ ਹਾਂ ਤੇ ਮੈਂ ਇਸ ਤੋਂ ਬਾਅਦ ਵੀ ਇਸ ਕੰਪਨੀ ਨੂੰ ਪਿਆਰ ਕਰਨਾ ਜਾਰੀ ਰੱਖਾਂਗੀ, ਉਨਾਂ ਕਿਹਾ ਕਿ ਰੇਮੋਨਲਾ ਗੌਆਰਟਾ ਇੱਕ ਸ਼ਾਨਦਾਰ ਲੀਡਰ ਹੈ ਜੋ ਸਾਡੇ ਕਾਰੋਬਾਰ ਅਤੇ ਸਾਡੇ ਲੋਕਾਂ ਦੀ ਦਿਲੋਂ ਪਰਵਾਹ ਕਰਦਾ ਹੈ ਉਨਾ ਪਿਛਲੇ 24 ਸਾਲਾਂ ਵਿੱਚ ਕੰਪਨੀ ਲਈ ਵੱਖ ਵੱਖ ਸਮੇਂ ਕੀਤੀਆ ਪ੍ਰਾਪਤੀਆਂ ਲਈ ਅਦਭੁੱਤ ਟੀਮ ਦਾ ਧੰਨਵਾਦ ਕੀਤਾ॥ ਉਨਾਂ ਕਿਹਾ ਕਿ ਮੈਂ ਇਹ ਵੇਖਣ ਲਈ ਬੇਸਬਰ ਹਾ ਕਿ ਅੱਗੇ ਕੀ ਹੋਵੇਗਾ ਇੱਕ ਲਿੰਕਡਇਨ ਪੋਸਟ ਵਿੱਚ, ਨੂਈ ਦਾ ਆਪਣੇ ਸਟਾਫ ਲਈ ਇੱਕ ਖਤ ਵੀ ਛਪਿਆ ਹੈ ਜੋ ਬਹੁਤ ਹੀ ਜਜਬਾਤੀ ਹੈ। ਵਰਨਣਯੋਗ ਹੈ ਕਿ ਭਾਰਤੀ ਭਾਈਚਾਰੇ ਦੀਆਂ ਬਾਹਰਲੀਆਂ ਸਫਾਂ ਵਿੱਚ ਪੈਪਸੀਕੋ ਦੀ ਸੀ.ਈ.ਓ. ਇੰਦਰਾ ਨੂਈ ਦਾ ਕਾਫੀ ਸਤਿਕਾਰ ਤੇ ਪ੍ਰਭਾਵ ਸੀ।