ਪੋਲਿਨੋ ਨੈਸ਼ਨਲ ਪਾਰਕ ਵਿਚ ਤੇਜ਼ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ 10 ਲੋਕਾਂ ਦੀ ਮੌਤ

barishਰੋਮ(ਇਟਲੀ)(ਕੈਥ)ਇਟਲੀ ਦੇ ਜਿਲਾ ਕਲਾਬਰੀਆ ਚ ਪੇਦੈ ਪੋਲਿਨੋ ਨੈਸ਼ਨਲ ਪਾਰਕ ਵਿੱਚ ਡੂੰਘੀ ਪਹਾੜੀ ਕੰਢੇ ਵਿੱਚ ਹੜ੍ਹ ਆਉਣ ਕਾਰਨ 10 ਲੋਕਾ ਦੀ ਮੋਤ ਦੇ ਸਮਾਚਾਰ ਪ੍ਰਾਪਤ ਹੋਏ ਹਨ ਜਾਣਕਾਰੀ ਅਨੁਸਾਰ ਦੱਖਣੀ ਇਟਲੀ ‘ਚ ਸੋਮਵਾਰ ਨੂੰ ਤੇਜ਼ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ 10 ਲੋਕਾਂ ਦੀ ਮੌਤ ਹੋ ਗਈ ਕੌਮੀ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ ਨੇ ਕਿਹਾ ਕਿ 18 ਲੋਕਾਂ ਨੂੰ ਬਚਾ ਲਿਆ ਗਿਆ ਹੈ  ਤੇ ਕਲਾਬ੍ਰੀਆ ਇਲਾਕੇ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ 6 ਲੋਕ ਜ਼ਖਮੀ ਹੋਏ ਹਨ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿੰਨੇ ਲੋਕ ਲਾਪਤਾ ਹਨ ਤੇ ਰਾਹਤ ਕਾਰਜ ਜਾਰੀ ਹਨ ਪੋਲਿਨੋ ਨੈਸ਼ਨਲ ਪਾਰਕ ਦਾ ਕੁਝ ਹਿੱਸਾ ਤੰਗ ਹੋਣ ਕਾਰਨ ਰਾਹਤ ਤੇ ਬਚਾਅ ਕਰਮਚਾਰੀ ਰੱਸੀ ਦੇ ਸਹਾਰੇ ਉਸ ਥਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੰਭੀਰ ਰੂਪ ਨਾਲ ਜ਼ਖਮੀ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ ਤੇ ਨਜਦੀਕੀ ਹਸਪਤਾਲ ਭਰਤੀ ਕੀਤਾ ਗਿਆ ਹੈ ਇਥੇ ਜਿਕਰਯੋਗ ਹੈਕਿ ਪਿਛਲੇ ਹਫਤੇ ਉੱਤਰੀ ਇਤਾਲਵੀ ਬੰਦਰਗਾਹ ਸ਼ਹਿਰ ਜੇਨੋਆ ਵਿਚ ਇਕ ਪੁਲ ਢਹਿ ਗਿਆ, ਜਿਸ ਵਿਚ 43 ਲੋਕ ਮਾਰੇ ਗਏ ਸਨ