ਪ੍ਰਿੰਸ ਹੈਰੀ ਮਈ ਵਿਚ ਮੇਗਨ ਨਾਲ ਕਰਵਾਉਣਗੇ ਸ਼ਾਦੀ

princeਲੰਡਨ, 28 ਦਸੰਬਰ (ਪੰਜਾਬ ਐਕਸਪ੍ਰੈੱਸ) – ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਮੰਗੇਤਰ ਮੇਗਨ ਮਰਕੇਲ 19 ਮਈ ਨੂੰ ਵਿਆਹ ਕਰਵਾਉਣਗੇ। ਕੇਨਸਿੰਗਟਨ ਪੈਲੇਸ ਵੱਲੋਂ ਇਹ ਘੋਸ਼ਣਾ ਕੀਤੀ ਗਈ। ਕੁਝ ਦਿਨ ਪਹਿਲਾਂ ਇਸ ਜੋੜੀ ਨੇ ਆਪਣੀ ਮੰਗਣੀ ਦੀ ਖਬਰ ਜਨਤਕ ਕੀਤੀ ਸੀ।
ਪੈਲੇਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ, ਬ੍ਰਿਟਿਸ਼ ਰਾਜ ਸਿੰਘਾਸਨ ਲਈ ਪੰਜਵੇਂ ਨੰਬਰ ਉੱਤੇ ਆਉਣ ਵਾਲੇ 33 ਸਾਲਾ ਹੈਰੀ ਅਤੇ ਮੇਗਨ ਅਗਲੇ ਸਾਲ 19 ਮਈ ਨੂੰ ਵਿੰਡਸਰ ਦੇ ਸੇਂਟ ਜਾਰਜ ਚੈਪੇਲ ਵਿੱਚ ਵਿਆਹ ਕਰਵਾਉਣਗੇ।
ਪੈਲੇਸ ਨੇ ਕਿਹਾ ਕਿ, ਇਸ ਵਿਆਹ ਤੋਂ ਪਹਿਲਾਂ ਪ੍ਰੋਟੈਸਟੈਂਟ ਈਸਾਈ 36 ਸਾਲਾ ਮੇਗਨ ਦਾ ਬਪਤੀਸਮਾ ਹੋਵੇਗਾ, ਕਿਉਂਕਿ ਇਸ ਨਾਲ ਐਂਗਲਿਕਨ ਪੰਥ ਵਿੱਚ ਉਨ੍ਹਾਂ ਦੇ ਕਦਮ ਰੱਖਣ ਦੀ ਪੁਸ਼ਟੀ ਹੋਵੇਗੀ।