ਬਲੋਨੀਆਂ ਨੇੜੇ ਟੈਂਕਰ ਵਿੱਚ ਹੋਏ ਜੋਰਦਾਰ ਧਮਾਕੇ ਨਾਲ 3 ਲੋਕਾਂ ਦੀ ਮੌਤ 55 ਜਖ਼ਮੀ

tankerਰੋਮ (ਇਟਲੀ) (ਕੈਂਥ) – ਅੱਜ ਦੁਪਿਹਰ 2 ਵਜੇ ਦੇ ਕਰੀਬ ਇਟਲੀ ਦੇ ਸ਼ਹਿਰ ਬਲੋਨੀਆਂ ਦੇ ਬਾਹਰ ਤੇ ਨੇੜੇ ਹਵਾਈ ਅੱਡੇ ਦੇ ਇੱਕ ਸੜਕ ਉਪੱਰ ਇੱਕ ਟੈਂਕਰ ਦੇ ਅਚਾਨਕ ਫੱਟ ਜਾਣ ਕਾਰਨ ਬਹੁਤ ਹੀ ਜਬਰਦਸਤ ਧਮਾਕਾ ਹੋਇਆ ਜਿਸ ਕਾਰਨ 3 ਲੋਕਾਂ ਦੀ ਮੌਤ ਤੇ 55 ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ ਉੱਤਰੀ ਇਟਲੀ ਦੇ ਸ਼ਹਿਰ ਬਲੋਨੀਆਂ ਦੇ ਪੱਛਮ ਵੱਲ ਨੇੜੇ ਬੋਰਗੋ ਪਨੀਗਾਲੇ ਹਵਾਈ ਅੱਡੇ ਦੇ ਬਿਲਕੁਲ ਕੋਲ ਇੱਕ ਟੈਂਕਰ ਸੜਕ ਉਪੱਰ ਜਾ ਰਿਹਾ ਸੀ ਕਿ ਉਸ ਵਿੱਚ ਬਹੁਤ ਹੀ ਜੌæਰਦਾਰ ਧਮਾਕਾ ਹੋਇਆ ਤੇ ਚਾਰੇ ਪਾਸੇ ਕਾਲਾ  ਧੂਆ ਅਤੇ ਅੱਗ ਦੀਆਂ ਤੇਜ ਲਪਟਾਂ ਨੇ ਦੇਖ ਹੀ ਦੇਖ ਦੇ ਟੈਂਕਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਧਮਾਕੇ ਨੇ ਜਿੱਥੇ ਸੜਕ ਦੇ ਪੁਲ ਨੂੰ ਢਹਿ ਢੇਰੀ ਕਰ ਦਿੱਤਾ ਉੱਥੇ ਹੀ ਨੇੜੇ ਕਾਰਾਂ ਦੇ ਸ਼ੋਅ ਰੂਮ ਪਊਜੀਓਟ ਵਿੱਚ ਖੜ੍ਹੇ ਹੋਰ ਨਵੇਂ ਵਹਿਕਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ।ਇਟਲੀ ਦੇ ਅੱਗ ਬੂਝਾਊ ਵਿਭਾਗ ਅਨੁਸਾਰ ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਤੇ 55 ਲੋਕ ਜਖ਼ਮੀ ਹੋ ਗਏ ਹਨ।ਟੈਂਕਰ ਅੰਦਰ ਕਿਆ ਸੀ ਅਤੇ ਉਸ ਨੂੰ ਅੱਗ ਲੱਗਣ ਦਾ ਕੀ ਕਾਰਨ ਸੀ ਇਸ ਦੀ ਇਟਲੀ ਪੁਲਸ ਜਾਂਚ ਕਰ ਰਹੀ ਹੈ ਇਟਲੀ ਦੇ ਸ਼ਹਿਰ ਬਲੋਨੀਆਂ ਨੇੜੇ ਟੈਂਕਰ ਵਿੱਚ ਹੋਏ ਜੋæਰਦਾਰ ਧਮਾਕੇ ਨਾਲ 3 ਲੋਕਾਂ ਦੀ ਮੌਤ 55 ਜਖ਼ਮੀ ਹੋ ਗਏ ਹਨ।ਟੈਂਕਰ ਅੰਦਰ ਕਿਆ ਸੀ ਅਤੇ ਉਸ ਨੂੰ ਅੱਗ ਲੱਗਣ ਦਾ ਕੀ ਕਾਰਨ ਸੀ ਇਸ ਦੀ ਇਟਲੀ ਪੁਲਸ ਜਾਂਚ ਕਰ ਰਹੀ ਹੈ ।ਘਟਨਾ ਵਿੱਚ ਜਖ਼ਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
tanker1