ਬਾਰਸੀਲੋਨਾ : ਲੋਕ ਇਨਸਾਫ ਪਾਰਟੀ ਦੀ ਟੀਮ ਦੀ ਚੋਣ ਹੋਈ

spainਬਾਰਸੀਲੋਨਾ, 14 ਮਈ (ਜਸਵਿੰਦਰ ਸਿੰਘ ਲਾਟੀ) – ਸਪੇਨ ਦੀ ਟੀਮ ‘ਚ ਵਾਧਾ ਕਰਦੇ ਹੋਏ ਬਾਰਸੀਲੋਨਾ(ਕਾਤਲੋਨੀਆ) ਸਟੇਟ ਦੀ ਲੋਕ ਇਨਸਾਫ ਪਾਰਟੀ ਦੀ ਇਕਾਈ ਨੂੰ ਸਥਾਪਿਤ ਕੀਤਾ ਗਿਆ। ਸ: ਕੁਲਦੀਪ ਸਿੰਘ ਪੱਡਾ (ਪ੍ਰਧਾਨ ਯੂ ਕੇ ਯੂਰਪ ਲੋਕ ਇਨਸਾਫ ਪਾਰਟੀ) ਸ: ਦਵਿੰਦਰ ਸਿੰਘ ਮੱਲ੍ਹੀ (ਮੁਖ ਸਲਾਹਕਾਰ ਯੂ ਕੇ ਯੂਰਪ ਲੋਕ ਇਨਸਾਫ ਪਾਰਟੀ ) ਦੀ ਮਿਹਨਤ ਨਾਲ ਬਾਰਸੀਲੋਨਾ ਦੀ ਟੀਮ ਨਿਯੁਕਤ ਕੀਤੀ ਗਈ। ਜਿਸ ਨੂੰ ਯੂ ਕੇ ਅਤੇ ਯੂਰਪ ਦੀ ਕੋਰ ਕਮੇਟੀ ਨੇ ਮਨਜੂਰੀ ਦਿੱਤੀ। ਲੋਕ ਇਨਸਾਫ ਦੇ ਸਰਪਰਸਤ ਸ: ਸਿਮਰਜੀਤ ਸਿੰਘ ਬੈਂਸ ਤੇ ਸ: ਬਲਵਿੰਦਰ ਸਿੰਘ ਬੈਂਸ ਨੇ ਚੁਣੀ ਹੋਈ ਟੀਮ ਨੂੰ ਦਿੱਤੇ ਹੋਏ ਵੱਖ ਵੱਖ ਅਹੁਦਿਆਂ ਨੂੰ ਸਹਿਮਤੀ ਦਿੰਦੇ ਹੋਏ ਪਾਰਟੀ ਦੇ ਵਿਧੀ ਵਿਧਾਨਾਂ ਤੋਂ ਜਾਣੂ ਕਰਵਾਇਆ ਤੇ ਸਭ ਨੂੰ ਮੁਬਾਰਕਬਾਦ ਦਿੱਤੀ। ਕਾਤਾਲੋਨੀਆ ਸਟੇਟ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਬੱਲ, ਮੀਤ ਪ੍ਰਧਾਨ ਸ: ਜਸਵਿੰਦਰ ਸਿੰਘ ਢੀਂਡਸਾ, ਜਨਰਲ ਸੈਕਟਰੀ ਸ਼ ਪਰਮਜੀਤ ਸਿੰਘ ਪਠਾਨਕੋਟ, ਸਹਿ ਸਕੱਤਰ ਡਾ: ਗੁਰਮੀਤ ਸਿੰਘ, ਸਹਿ ਸਕੱਤਰ ਸ਼ ਕੁਲਜੀਤ ਸਿੰਘ ਲੱਕੀ, ਖਜਾਨਚੀ ਸ਼ ਅਮਰੀਕ ਸਿੰਘ, ਸਹਿ ਖਜਾਨਚੀ ਸ਼ ਗੁਰਜੀਤ ਸਿੰਘ, ਮੁੱਖ ਬੁਲਾਰਾ ਸ਼ ਗੁਰਬਿੰਦਰ ਸਿੰਘ, ਬੁਲਾਰਾ ਸ਼ ਸਰਬਜੀਤ ਸਿੰਘ ਸਾਬ੍ਹੀ ਪ੍ਰਬੰਧਕ ਸ਼ ਮਨਜਿੰਦਰ ਸਿੰਘ ਲਵਲੀ, ਸਹਿ ਪ੍ਰਬੰਧਕ ਸ਼ ਸੁਰਜੀਤ ਸਿੰਘ ਸੋਨੀ ਨੂੰ ਦਿੱਤੇ ਹੋਏ ਅਹੁਦਿਆ ਨੂੰ ਸ਼ ਕੁਲਦੀਪ ਸਿੰਘ ਪੱਡਾ ਤੇ ਦਵਿੰਦਰ ਸਿੰਘ ਮੱਲ੍ਹੀ ਦੀ ਦੇਖ ਰੇਖ ਹੇਠ ਨਿਵਾਜ਼ਿਆ ਗਿਆ। ਇਸ ਮੀਟਿੰਗ ਦੌਰਾਨ ਕਬੱਡੀ ਪ੍ਰਮੋਟਰ ਤੇ ਖਿਲਾੜੀ ਲਾਡੀ ਸਿੱਧੂ ਸਿੱਧਵਾਂ ਡੋਨਾ, ਸ਼ ਸੁਰਜੀਤ ਸਿੰਘ ਸੋਨੀ, ਸ਼ ਗੁਰਜੰਟ ਸਿੰਘ, ਸ਼ ਅਮਨਪਾਲ ਸਿੰਘ, ਸ਼ ਕਮਲਜੀਤ ਸਿੰਘ, ਸ਼ ਤੀਰਥ ਸਿੰਘ, ਸ਼ ਜਸਪਾਲ ਸਿੰਘ, ਸ਼ ਸੰਤੋਖ ਸਿੰਘ, ਸ਼ਬਲਵਿੰਦਰ ਸਿੰਘ ਕਾਲਾ ਸੰਗਿਆ, ਸ਼ ਅਮਰੀਕ ਸਿੰਘ ਤੁੰਗ, ਪ੍ਰਭਜੋਤ ਸਿੰਘ, ਸ਼ ਸੁਰਜੀਤ ਸਿੰਘ, ਗੋਪੀ ਪੱਡਾ, ਸ਼ ਸ਼ਹਿਬਾਜ਼ ਸਿੰਘ ਸ਼ ਸਰਬਜੀਤ ਸਿੰਘ, ਸ਼ ਹਰਪ੍ਰੀਤ ਸਿੰਘ ਢੀਂਡਸਾ, ਸਨੀ ਬਾਜਵਾ, ਸ਼ ਹਰਪ੍ਰੀਤ ਸਿੰਘ ਪੱਡਾ, ਸ਼ ਚਰਨਜੀਤ ਸਿੰਘ, ਸ਼ ਮਨਪ੍ਰੀਤ ਸਿੰਘ, ਸ਼ ਪਰਮਜੀਤ ਸਿੰਘ, ਗੀਂਦਾ ਬਰਾੜ, ਸ਼ ਰਣਜੀਤ ਸਿੰਘ ਪੱਡਾ, ਸ਼ ਤਜਿੰਦਰ ਸਿੰਘ ਬੌਬੀ ਪੱਡਾ, ਸ਼ ਗੁਰਜੰਟ ਸਿੰਘ ਸਵੀਡਨ, ਸੋਨੀ ਵਿਰਕ, ਸ਼ ਸਰਬਜੀਤ ਸਿੰਘ ਮੱਲ੍ਹੀ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਸਪੇਨ ਟੀਮ ਦੇ ਪ੍ਰਧਾਨ ਸ਼ ਹਰਦੀਪ ਸਿੰਘ ਸੰਧੂ ਤੇ ਸਪੇਨ ਟੀਮ ਦੇ ਖਜਾਨਚੀ ਸ਼ ਹਰਵਿੰਦਰ ਸਿੰਘ ਬਾਜਵਾ ਖਾਸ ਤੌਰ ‘ਤੇ ਪੁਹੰਚੇ।  ਉਥੇ ਹੀ ਸਾਰੀ ਚੁਣੀ ਹੋਈ ਟੀਮ ਨੇ ਪੂਰੀ ਲਗਨ ਅਤੇ ਤਨਦੇਹੀ ਨਾਲ ਲੋਕ ਇਨਸਾਫ ਪਾਰਟੀ ਦਾ ਸਹਿਜੋਗ ਦੇਣ ਦਾ ਵਾਅਦਾ ਕੀਤਾ।