ਭਾਰਤੀ ਅਮਰੀਕੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ 20 ਸਾਲ ਦੀ ਸਜ਼ਾ

szaਕਨੈਕਟੀਕਟ, 30 ਜੁਲਾਈ (ਹੁਸਨ ਲੜੋਆ ਬੰਗਾ) – ਇਥੋਂ ਦੇ ਨਿਊ ਹੈਵਨ ਸਟੋਰ ਵਿਚ ਕਲਰਕ ਵਜੋਂ ਕੰਮ ਕਰਦੇ ਭਾਰਤੀ ਅਮਰੀਕੀ ਦੀ 2015 ਵਿਚ ਹੋਈ ਹੱਤਿਆ ਦੇ ਦੋਸ਼ ਵਿਚ ਇਕ ਵਿਅਕਤੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲੀਟਨ ਵੈਡਰਬਰਗ ਨਾਂਅ ਦਾ ਉਕਤ ਦੋਸ਼ੀ ਆਪਣੇ ਅੰਗਰੱਖਿਅਕਾਂ ਨਾਲ ਫੋਰਬਸ ਐਵੇਨਿਊ ਸਟੋਰ ਵਿਚ ਗਿਆ ਸੀ ਜਿੱਥੇ ਉਸ ਦੇ ਅੰਗਰੱਖਿਅਕਾਂ ਜਮਾਲ ਸੈਮਲਰ ਅਤੇ ਡਵੇਨ ਸੇਲਸ ਨੇ ਚੋਰੀ ਕਰਨ ਦੀ ਨੀਅਤ ਨਾਲ ਭਾਰਤੀ ਅਮਰੀਕੀ ਸੰਜੇ ਪਟੇਲ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਬੀਤੇ ਦਿਨੀਂ ਸੁਣਵਾਈ ਦੌਰਾਨ ਵੈਡਰਬਰਗ ਨੇ ਮ੍ਰਿਤਕ ਦੀ ਪਤਨੀ ਤੋਂ ਮੁਆਫੀ ਵੀ ਮੰਗੀ ਸੀ। 25 ਸਾਲਾ ਵੈਡਰਬਰਗ ਪਹਿਲਾਂ ਲਈ 40 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ ਜੋ ਉਸ ਨੂੰ ਗਰੋਸਰੀ ਵਿਚ ਕੰਮ ਕਰਦੇ ਜੋਸ ਸਲਗਾਡ ਨਾਂਅ ਦੇ ਵਿਅਕਤੀ ਦੇ ਕਤਲ ਲਈ ਮਿਲੀ ਹੈ। ਇਹ ਕਤਲ ਪਟੇਲ ਦੀ ਹੱਤਿਆ ਤੋਂ ਪੰਜ ਦਿਨ ਬਾਅਦ ਕੀਤਾ ਗਿਆ ਸੀ। 39 ਸਾਲਾ ਪਟੇਲ ਸਟੋਰ ਦੇ ਕਾਊਂਟਰ ‘ਤੇ ਕੰਮ ਕਰਦਾ ਸੀ ਜਦੋਂ 6 ਅਪ੍ਰੈਲ 2015 ਨੂੰ ਦੋਵੇਂ ਅੰਗਰਖਿਅਕ ਉਸ ਦੇ ਕੋਲ ਆਏ ਅਤੇ ਉਸ ‘ਤੇ ਬੰਦੂਕ ਤਾਣ ਕੇ ਜਲਦ ਹੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਪਟੇਲ ਇਕ ਸਟੂਲ ਨਾਲ ਆਪਣੇ ਆਪ ਦਾ ਬਚਾਅ ਕਰ ਰਿਹਾ ਸੀ। ਵੋਡਰਬਰਗ ਇਸ ਘਟਨਾ ਦਾ ਮੁੱਖ ਗਵਾਹ ਸੀ ਤੇ ਉਸਨੇ ਹਲਫੀਆ ਬਿਆਨ ਦਿੱਤਾ ਕਿ ਉਹ ਖੁਦ ਉਨ੍ਹਾਂ ਨੂੰ ਉਸ ਸਟੋਰ ‘ਤੇ ਲੈਕੇ ਗਿਆ ਸੀ। ਇਸ ਮਾਮਲੇ ਵਿਚ ਸਜ਼ਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਦੇ ਜੱਜ ਪੈਟਰਿਕ ਜੇ ਕਲਿਫੋਰਡ ਨੇ ਕਿਹਾ ਕਿ, ਕਿਉਂਕਿ ਵੋਡਰਬਰਗ ਨੇ ਇਸ ਮਾਮਲੇ ਵਿਚ ਅਦਾਲਤ ਦਾ ਸਾਥ ਦਿੱਤਾ ਹੈ, ਇਸ ਲਈ ਇਸ ਦੀ ਇਹ ਸਜ਼ਾ ਪਿਛਲੀ 40 ਸਾਲ ਵਾਲੀ ਸਜ਼ਾ ਦੇ ਨਾਲ ਹੀ ਚੱਲੇਗੀ।
ਦੱਸਣਯੋਗ ਹੈ ਕਿ ਪਟੇਲ ਦੀ ਪਤਨੀ ਗਰਭਵਤੀ ਸੀ ਜਦੋਂ ਉਸ ਦੀ ਹੱਤਿਆ ਹੋਈ ਤੇ ਉਸ ਦੀ ਪਤਨੀ ਨੇ ਦੱਸਿਆ ਕਿ, ਪਟੇਲ ਇਨੇ ਨੇਕ ਦਿਲ ਇਨਸਾਨ ਸਨ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ। ਜਦੋਂ ਕੋਈ ਬੱਚਾ ਉਨ੍ਹਾਂ ਦੇ ਸਟੋਰ ‘ਤੇ ਆਉਂਦਾ ਸੀ ਤਾਂ ਉਹ ਉਨ੍ਹਾਂ ਨੂੰ ਮੁਫਤ ਵਿਚ ਹੀ ਕੈਂਡੀ ਵਗੈਰਾ ਦੇ ਦਿੰਦਾ ਸੀ, ਪਰ ਉਸ ਨੂੰ ਆਪਣੇ ਬੱਚੇ ਦਾ ਮੂੰਹ ਵੇਖਣਾ ਨਸੀਬ ਨਾ ਹੋਇਆ। ਉਸ ਨੇ ਕਿਹਾ ਕਿ, ਹੁਣ ਮੇਰੇ ਸਾਰੇ ਸਪਨੇ ਚਕਨਾਚੂਰ ਹੋ ਗਏ ਹਨ।