ਮਾਲਦੀਵ : 15 ਦਿਨਾਂ ਦੀ ਐਮਰਜੈਂਸੀ ਦਾ ਐਲਾਨ

ਭਾਰਤੀ ਨਾਗਰਿਕਾਂ ਨੂੰ ਮਾਲਦੀਵ ਨਾ ਜਾਣ ਦੀ ਸਲਾਹ

ਮਾਲਦੀਵ ਐਮਰਜੈਂਸੀ ਦਾ ਐਲਾਨ

ਨਵੀਂ ਦਿੱਲੀ, 5 ਫਰਵਰੀ (ਪੰਜਾਬ ਐਕਸਪ੍ਰੈੱਸ) – ਮਾਲਦੀਵ ਵਿੱਚ ਵਧਦੇ ਰਾਜਨੀਤਕ ਵਿਰੋਧ ਕਾਰਨ ਉੱਥੋਂ ਦੇ ਰਾਸ਼ਟਰਪਤੀ ਅਬਦੁੱਲਾ ਯਮੀਨ ਅਬਦੁਲ ਗਿਊਮ ਨੇ 15 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਸੁਪਰੀਮ ਕੋਰਟ ਨੇ ਰਾਜਨੀਤਕ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ, ਜਿਸਨੂੰ ਮੰਨਣ ਤੋਂ ਰਾਸ਼ਟਰਪਤੀ ਗਿਊਮ ਨੇ ਮਨ੍ਹਾ ਕਰ ਦਿੱਤਾ ਸੀ। ਅੱਜ ਸਰਕਾਰੀ ਟੈਲੀਵਿਜਨ ਉੱਤੇ ਰਾਸ਼ਟਰਪਤੀ ਦੀ ਸਹਿਯੋਗੀ ਅਜਿਮਾ ਸ਼ੁਕੂਰ ਨੇ ਐਮਰਜੈਂਸੀ ਦਾ ਐਲਾਨ ਕੀਤਾ। ਮਾਲਦੀਵ ਦੇ ਰਾਸ਼ਟਰਪਤੀ ਦੇ ਅਧਿਕਾਰਿਕ ਟਵਿਟਰ ਉੱਤੇ ਇਸਦੀ ਸੂਚਨਾ ਦਿੱਤੀ ਗਈ ਹੈ। ਰਾਸ਼ਟਰਪਤੀ ਦੇ ਦਫਤਰ ਤੋਂ ਜਾਰੀ ਸੂਚਨਾ ਵਿੱਚ ਕਿਹਾ ਗਿਆ ਹੈ, ਮਾਲਦੀਵ ਦੇ ਅਨੁਛੇਦ 253 ਦੇ ਤਹਿਤ ਅਗਲੇ 15 ਦਿਨਾਂ ਲਈ ਰਾਸ਼ਟਰਪਤੀ ਅਬਦੁੱਲਾ ਯਮੀਨ ਅਬਦੁਲ ਗਿਊਮ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਕੁਝ ਅਧਿਕਾਰ ਸੀਮਿਤ ਰਹਿਣਗੇ, ਪ੍ਰੰਤੂ ਆਮ ਸੇਵਾਵਾਂ ਅਤੇ ਵਪਾਰ ਇਸ ਤੋਂ ਬੇਅਸਰ ਰਹਿਣਗੇ। ਮਾਲਦੀਵ ਸਰਕਾਰ ਇਹ ਯਕੀਨ ਦਿਵਾਉਂਦੀ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਅਤੇ ਇੱਥੇ ਰਹਿ ਰਹੇ ਵਿਦੇਸ਼ੀਆਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਵੇਗੀ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਅਜਿਹੇ ਹਾਲਾਤਾਂ ਵਿਚ ਮਾਲਦੀਵ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿਟਰ ਉੱਤੇ ਟਰੈਵਲ ਐਡਵਾਇਜਰੀ ਸਾਂਝੀ ਕੀਤੀ।
ਰਿਪੋਰਟਾਂ ਦੇ ਮੁਤਾਬਕ, ਐਮਰਜੈਂਸੀ ਦੇ ਦੌਰਾਨ ਸੁਰੱਖਿਆ ਬਲਾਂ ਨੂੰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਗ੍ਰਿਫ਼ਤਾਰ ਕਰਨ ਦੀ ਵਾਧੂ ਛੂਟ ਮਿਲ ਜਾਵੇਗੀ। ਸਰਕਾਰ ਪਹਿਲਾਂ ਹੀ ਸੰਸਦ ਨੂੰ ਬਰਖਾਸਤ ਕਰ ਚੁੱਕੀ ਹੈ ਅਤੇ ਫੌਜ ਨੂੰ ਆਦੇਸ਼ ਦੇ ਚੁੱਕੀ ਹੈ ਕਿ ਸੁਪਰੀਮ ਕੋਰਟ ਜੇਕਰ ਰਾਸ਼ਟਰਪਤੀ ਅਬਦੁੱਲਾ ਯਮੀਨ ਦੇ ਖਿਲਾਫ ਮਹਾਂਅਭਿਯੋਗ ਲਿਆਉਣ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਅਮਲ ਵਿੱਚ ਆਉਣ ਤੋਂ ਰੋਕਿਆ ਜਾਵੇ।
ਰਾਸ਼ਟਰਪਤੀ ਯਮੀਨ ਦਾ ਸ਼ਾਸਨ ਬੀਤੇ ਦਿਨੀਂ ਅਚਾਨਕ ਸੰਕਟ ਵਿੱਚ ਆ ਗਿਆ ਸੀ, ਜਦੋਂ ਉੱਥੇ ਦੀ ਸਰਵਉੱਚ ਅਦਾਲਤ ਨੇ ਨੌਂ ਸੰਸਦਾਂ ਦੀ ਰਿਹਾਈ ਦਾ ਆਦੇਸ਼ ਦੇ ਦਿੱਤੇ ਸੀ। ਅਜਿਹਾ ਹੋਣ ‘ਤੇ ਸੰਸਦ ਵਿੱਚ ਵਿਰੋਧੀ ਪੱਖ ਦਾ ਬਹੁਮਤ ਹੋ ਜਾਂਦਾ। ਉਸਦੇ ਬਾਅਦ ਰਾਸ਼ਟਰਪਤੀ ਯਾਮੀਨ ਨੇ ਸੁਪਰੀਮ ਕੋਰਟ ਦਾ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸੰਸਦ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਨੇ ਕੁਝ ਅਧਿਕਾਰੀਆਂ ਨੂੰ ਬਰਖਾਸਤ ਵੀ ਕਰ ਦਿੱਤਾ। ਸੱਤਾ ਤੋਂ ਬੇਦਖ਼ਲ ਕੀਤੇ ਗਏ ਪੂਰਵ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਜੋ ਇਸ ਵਕਤ ਸ੍ਰੀਲੰਕਾ ਵਿੱਚ ਨਿਰਵਾਸਨ ਦਾ ਜੀਵਨ ਬਿਤਾ ਰਹੇ ਹਨ, ਉਨ੍ਹਾਂ ਨੇ ਯਮੀਨ ਸਰਕਾਰ ਦੇ ਕਦਮ ਦੀ ਤੁਲਣਾ ਤਖਤਾਪਲਟ ਦੀ ਕਾਰਵਾਈ ਨਾਲ ਕੀਤੀ ਹੈ।

ਸਬੰਧਿਤ ਖ਼ਬਰ ਦੇਖਣ ਲਈ ਕਲਿਕ ਕਰੋ  :

ਇਟਲੀ ਦੇ ਕਈ ਹਿੱਸਿਆਂ ‘ਚ ਪੰਜਾਬੀ ਹੋ ਰਹੇ ਨੇ ਬਦਸਲੂਕੀ ਤੇ ਲੁੱਟਾਂ ਖੋਹਾਂ ਦੇ ਸ਼ਿਕਾਰ

ਰਾਤ ਵੇਲੇ ਤੇ ਇਕੱਲੇ ਘਰਾਂ ਤੋਂ ਨਿਕਲਣ ਤੋਂ ਡਰ ਰਹੇ ਹਨ। ਇੱਥੇ ਹੀ ਇਹ ਵੀ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਟਲੀ ਦੇ ਇਸੇ ਸ਼ਹਿਰ ਨੇੜੇ ਨੈਤੂਨੋ ਵਿਖੇ ਵੀ ਨਸਲੀ ਹਮਲੇ ਦੀ ਵੱਡੀ ਘਟਨਾ ਸਾਹਮਣੇ ਆਈ ਸੀ, ਜਦੋਂ ਰੇਲਵੇ ਸ਼ਟੇਸ਼ਨ ‘ਤੇ ਰੇਲ ਦੀ ਉਡੀਕ ਕਰ ਰਹੇ ਇਕ ਭਾਰਤੀ ਨੌਜਵਾਨ ‘ਤੇ ਤੇਜਾਬ ਪਾ ਕੇ ਉਸ ਨੂੰ ਜਿੰਦਾ ਸਾੜ੍ਹਨ ਦੀ ਕੋਸ਼ਿਸ਼ ਕੀਤੀ ਗਈ ਸੀ।