ਮੇਘਾਲਿਆ ਹਾਦਸਾ : 42 ਦਿਨ ਬਾਅਦ ਖਾਨ ‘ਚੋਂ ਕੱਢੀ ਗਈ ਪਹਿਲੀ ਲਾਸ਼

one body recovered from meghalaya mine after 42 days

ਨੇਵੀ ਫੌਜ ਦੇ ਗੋਤਾਖੋਰਾ ਨੂੰ ਕੁੱਝ ਦਿਨ ਪਹਿਲਾਂ ਖਾਨ ਦੇ ਮੁੱਖ ਸ਼ਾਫਟ ਤੋਂ ਕਰੀਬ 160 ਫੁੱਟ ਹੇਠਾਂ ਇਕ ਮਜ਼ਦੂਰ ਦੀ ਲਾਸ਼ ਦਿਖਾਈ ਦਿੱਤੀ ਸੀ। ਇਸ ਦੇ ਲਈ ਉਨ੍ਹਾਂ ਨੇ ਰਿਮੋਟਿਡ ਆਪਰੇਟਿਡ ਵਹਿਕਲ ਦਾ ਇਸਤੇਮਾਲ ਕੀਤਾ ਸੀ। ਇਸ ਮੁਹਿੰਮ ‘ਚ ਕਈ ਏਜੰਸੀਆਂ ਸਹਿਯੋਗ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ 13 ਦਸੰਬਰ ਨੂੰ 370 ਫੁੱਟ ਡੂੰਘੇ ਕੋਲਾ ਖਾਨ ‘ਚ ਨਦੀ ਦਾ ਪਾਣੀ ਭਰ ਜਾਣ ਕਾਰਨ ਸੁਰੰਗ ਦਾ ਰਾਹ ਬੰਦ ਹੋ ਗਿਆ ਸੀ। ਉਦੋਂ ਤੋਂ ਇਸ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਸੁਰੱਖਿਅਤ ਖਾਨ ‘ਤੇ 2014 ਤੋਂ ਪਾਬੰਦੀ ਲਗਾ ਰੱਖੀ ਹੈ। ਇਸ ਦੇ ਬਾਵਜੂਦ ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ।