ਯੂਬਾ ਸਿਟੀ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਹਮਲਾ ਕਰਕੇ ਦਸਤਾਰ ਦੀ ਬੇਅਦਬੀ ਕਰਨ ਦੀ ਪੁਰਜ਼ੋਰ ਨਿਖੇਧੀ

nikhediਰੋਮ (ਇਟਲੀ)27 ਅਗਸਤ(ਕੈੱਥ)ਅਮਰੀਕਾ ਦੇ ਯੂਬਾ ਸਿਟੀ ‘ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਹਮਲਾ ਕਰਕੇ ਦਸਤਾਰ ਦੀ ਬੇਅਦਬੀ ਕਰਨ ਦੀ ਸ੍ਰੌਮਣੀ ਅਕਾਲੀ ਦਲ ਇਟਲੀ ਪੁਰਜ਼ੋਰ ਨਿਖੇਧੀ ਕਰਦੀ ਹੈ। ਇਹ ਹਮਲਾ ਸਿੱਖ ਕੌਮ ਉੱਤੇ ਹੈ ਜੋ ਆਈ ਐਸ ਆਈ ਦੇ ਏਜੰਟਾਂ ਦੁਆਰਾ ਕੀਤਾ ਗਿਆ ਹਮਲਾ ਹੈ ਜਿਸ ਨੂੰ ਕੌਮ ਬਰਦਾਸ਼ਤ ਨਹੀਂ ਕਰੇਗੀ।ਉਪਰੋਕਤ ਵਿਚਾਰਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਸ; ਜਗਵੰਤ ਸਿੰਘ ਲੈਹਰਾ, ਸੀਨੀਅਰ ਮੀਤ ਪ੍ਰਧਾਨ ਸ; ਗੁਰਚਰਨ ਸਿੰਘ ਭੁੰਗਰਨੀ ,ਰੋਮ ਦੇ ਪ੍ਰਧਾਨ ਸ: ਸੁਖਜਿੰਦਰ ਸਿੰਘ ਕਾਲਰ,ੂ ਸ; ਲਖਵਿੰਦਰ ਸਿੰਘ ਡੋਗਰਾਵਾਲਾ ਸਕੱਤਰ ਜਰਨਲ ਇਟਲੀ,ਸ; ਹਰਦੀਪ ਸਿੰਘ ਬੋਦਲ ਜਰਨਲ ਸਕੱਤਰ ਇਟਲੀ, ਸ੍ਰ ਜਗਜੀਤ ਸਿੰਘ ਈਸਰੇਹਲ ਨੇ ਸਾਝੇ ਤੌਰ ਤੇ ਕੀਤਾ ਉਨਾ ਅੱਗੇ ਕਿਹਾ ਕਿ ਸ:ਮਨਜੀਤ ਸਿੰਘ ਜੀ, ਕੇ ਨਾਲ ਵਿਦੇਸਾ ਵਿਚ ਸਿੱਖ ਹੀ ਆਹ ਕੁਝ ਕਰ ਰਹੇ ਹਨ ਜੋ ਸਮੁੱਚੇ ਸਿੱਖ ਜਗਤ ਲਈ ਸਰਮ ਦੀ ਗੱਲ ਏ ਸਾਇਦ ਇਸੇ ਕਰਕੇ ਇਹ ਅਣਖੀ ਕਹਾਉਣ ਵਾਲੀ ਕੌਮ ਹੁਣ ਬਸ ਇੱਕ ਦੂਜੇ ਦੀਆ ਪੱਗਾ ਲਹੁਣ ਤੱਕ ਹੀ ਸੀਮਿਤ ਰਹਿ ਗਈ ਏ। ਉਨ੍ਹਾਂ ਕਿਹਾ ਕਿ ਸ: ਮਨਜੀਤ ਸਿੰਘ ਜੀ ਕੇ ਨੇ ਜਦ ਤੋਂ ਪੰਥਕ ਪਿੜ ‘ਚ ਸੇਵਾ ਸੰਭਾਲੀ ਹੈ ਪੰਥ ਦੇ ਹਿਤਾਂ, ਪਰੰਪਰਾਵਾਂ ਅਤੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਦਸਮ ਦੀ ਬਾਣੀ ਨੂੰ ਸਮਰਪਿਤ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ‘ਚ ਦਿਲੀ ਕਮੇਟੀ ਦਾ ਇਕ ਅਹਿਮ ਸਥਾਨ ਹੈ। ਪ੍ਰਧਾਨ ਮਨਜੀਤ ਸਿੰਘ ਜੀਕੇ  ਦੀ ਅਗਵਾਈ ‘ਚ ਦਿਲੀ ਕਮੇਟੀ ਪੰਥਕ ਮੁੱਦਿਆਂ ਪ੍ਰਤੀ ਅਗੇ ਹੋਕੇ ਲੜਦੀ ਆ ਰਹੀ ਹੈ । ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ‘ਤੇ ਮੁਸ਼ਕਲ ਦੀ ਘੜੀ ਆਣ ‘ਤੇ ਸ: ਜੀ ਕੇ ਦੀ ਟੀਮ ਉਨ੍ਹਾਂ ਦੀ ਆਵਾਜ਼ ਬਣ ਆਪਣੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ।ਉਨਾ ਕਿਹਾ ਕਿ  ਜੇਲ੍ਹਾਂ ‘ਚ ਬੰਦ ਸਿਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਹੋਣ ਤੋਂ ਇਲਾਵਾ ਦੇਸ਼ ਦੇ ਕੋਨੇ ਕੋਨੇ ‘ਚ ਸਿੱਖ ਮਾਮਲਿਆਂ ਨੂੰ ਸਹੀ ਢੰਗ ਨਾਲ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਪੰਥਕ ਸ਼ਖ਼ਸੀਅਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਵਾਲਾ ਵਿਵਹਾਰ ਕਰਨਾ ਅਤਿ ਨਿਦਣਯੋਗ ਹੈ। ਜਿਨ੍ਹਾਂ ਨੂੰ ਆਪਣੇ ਦੁਸ਼ਮਣ ਅਤੇ ਸਜਨ ਦੀ ਪਛਾਣ ਨਹੀਂ ਅਜਿਹੇ ਸ਼ਰਾਰਤੀ ਅਤੇ ਹੁੱਲੜਬਾਜ਼ ਅਨਸਰ ਵਿਦੇਸ਼ਾਂ ‘ਚ ਸਿੱਖਾਂ ਦਾ ਅਕਸ ਖ਼ਰਾਬ ਕਰਨ ‘ਚ ਤੁਲੇ ਹੋਏ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਸਵਾਲ ਉਠਾਇਆ ਕਿ ਹਮਲਾਵਰ ਬਿਨਾ ਵਜਾ ਆਪਣਿਆਂ ਦਾ ਹੀ ਅਪਮਾਨ ਕਰ ਕੇ ਦੁਨੀਆ ਨੂੰ ਕੀ ਸੰਕੇਤ ਦੇਣਾ ਚਾਹੁੰਦੇ ਹਨ।