ਯੂਰਪ ਦੇ ਮੁਦਰਾ ਸੰਕਟ ਕਾਰਨ ਏਸ਼ੀਆ ਨੂੰ ਖਤਰਾ

ਵਿਦੇਸ਼ੀ ਮੰਗ ਦੇ ਮਹੱਤਵ ਕਾਰਨ ਏਸ਼ੀਆ ਪ੍ਰਭਾਵਿਤ ਹੋ ਸਕਦਾ ਹੈ

sensex.gifਲੰਡਨ, 9 ਜੂਨ (ਵਰਿੰਦਰ ਕੌਰ ਧਾਲੀਵਾਲ) – ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਨੇ ਚਿਤਵਨੀ ਦਿੱਤੀ ਹੈ ਕਿ ਯੂਰਪ ਦੇ ਮੁਦਰਾ ਸੰਕਟ ਕਾਰਨ ਏਸ਼ੀਆ ਦੇ ਅਰਥਵਿਅਸਥਾ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਚਿਤਾਵਨੀ ਦੌਰਾਨ ਵਪਾਰ ਵਿਚ ਕਮੀ, ਤੇਜ ਗਤੀ ਨਾਲ ਪੈਸਾ ਬਜਾਰ ਵਿਚ ਆਉਣਾ ਅਤੇ ਘਟਣਾ, ਅਰਥਵਿਅਸਥਾ ਕੁਝ ਵਰਗਾਂ ਦੀ ਬਜਾਰ ਵਿਚ ਵਧਦੀ ਆਮਦਨ (ਓਵਰ ਹੀਟਿੰਗ) ਆਦਿ ਖਤਰਿਆਂ ਦਾ ਜਿ਼ਕਰ ਕੀਤਾ ਗਿਆ।
ਆਈਐਮਐਫ ਨੇ ਕਿਹਾ ਕਿ, ਯੂਰਪ ਦੀ ਨਕਾਰਤਮਕ ਸਥਿਤੀ ਕਾਰਨ ਵਿਸ਼ਵ ਵਪਾਰ ਵਿਚ ਵਿਘਨ ਪੈ ਸਕਦਾ ਹੈ। ਜਿਸ ਨਾਲ ਵਿਦੇਸ਼ੀ ਮੰਗ ਦੇ ਮਹੱਤਵ ਕਾਰਨ ਏਸ਼ੀਆ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਇਹ ਇਕ ਗੰਭੀਰ ਸਮੱਸਿਆ ਹੈ, ਜਿਸ ਨਾਲ ਅਰਥਵਿਅਸਥਾ ਬਹੁਤ ਪ੍ਰਭਾਵਿਤ ਹੋ ਸਕਦੀ ਹੈ।
ਆਈਐਮਐਫ ਨੇ ਸੁਝਾਅ ਦਿੰਦਿਆਂ ਕਿਹਾ ਕਿ, ਅਹਿਮ ਇਹ ਹੋਣਾ ਚਾਹੀਦਾ ਹੈ ਕਿ ਨੀਤੀਆਂ ਬਨਾਉਣ ਵਾਲੇ ਵਿਸ਼ਵ ਅਰਥਵਿਅਸਥਾ ਦੀ ਵੱਡੀ ਤਸਵੀਰ ਵੱਲ ਧਿਆਨ ਰੱਖਣ ਅਤੇ ਜਿਵੇਂ ਜਿਵੇਂ ਇਹ ਬਦਲਦੀ ਹੈ ਉਦੋਂ ਬਿਹਤਰੀ ਲਈ ਵੱਡੇ ਕਦਮ ਚੁੱਕਣ। ਏਸ਼ੀਆ ਦੀ ਆਰਥਿਕ ਸਥਿਤੀ ਮਜਬੂਤ ਹੋਣ ਨਾਲ ਪੂਰੇ ਵਿਸ਼ਵ ਦੀ ਅਰਥਵਿਅਸਥਾ ’ਤੇ ਇਸਦਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਹੋਏ ਸਹੀ ਕਦਮ ਨਹੀਂ ਚੁੱਕੇ ਜਦੇ ਤਾਂ ਓਵਰਹੀਟਿੰਗ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਅਤੇ ਇਸ ਨਾਲ ਮਹਿੰਗਾਈ ਵੀ ਬੇਹੱਦ ਵਧ ਜਾਂਦੀ ਹੈ।