ਰਾਹੁਲ ਗਾਂਧੀ ਨੇ ਨਾਨਕਿਆਂ ਦੇ ਦੇਸ਼ ਮਨਾਈ ਹੋਲੀ

r-gandhiਮਿਲਾਨ (ਇਟਲੀ) 6 ਮਾਰਚ (ਸਾਬੀ ਚੀਨੀਆਂ) – ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਇਸ ਸਾਲ ਹੌਲੀ ਦਾ ਤਿਉਹਾਰ ਆਪਣੇ ਨਾਨਕਿਆਂ ਦੇ ਦੇਸ਼ ਇਟਲੀ ਵਿਚ ਨਾਨਕਾ ਪਰਿਵਾਰ ਦੇ ਮੈਂਬਰਾਂ ਨਾਲ ਮਨਾਇਆ। ਇਸ ਗੱਲ ਦੀ ਪੁਸ਼ਟੀ ਰਾਹੁਲ ਗਾਂਧੀ ਵੱਲੋਂ ਟਵੀਟ ਕਰਕੇ ਕੀਤੀ ਗਈ ਸੀ ਕਿ ਉਹ ਆਪਣੀ ਨਾਨੀ ਮਾਂ ਦੀ ਖੁਸ਼ੀ ਲਈ ਇਸ ਸਾਲ ਹੋਲੀ ਦਾ ਤਿਉਹਾਰ ਇਟਲੀ ਵਿਚ ਨਾਨਕਾ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਮਨਾਉਣਗੇ। ਰਾਹੁਲ ਨੇ ਹੋਲੀ ਕਿੱਥੇ ਤੇ ਕਿਸ ਨਾਲ ਮਨਾਈ ਹੈ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਰਾਹੁਲ ਦੇ ਨਾਨਕਿਆ ਦੇ ਘਰ ਦਾ ਬਾਹਰੀ ਮਾਹੌਲ ਵੀ ਆਮ ਵਰਗਾ ਹੀ ਸੀ, ਜਿੱਥੋਂ ਕਿ ਰਾਹੁਲ ਦੇ ਆਉਣ ਜਾ ਨਾ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਪਰ ਇਸ ਗੱਲ ਦੇ ਚਰਚੇ ਪੂਰੇ ਜੋਰਾਂ ਨਾਲ ਚੱਲ ਰਹੇ ਹਨ ਕਿ ਰਾਹੁਲ ਗਾਂਧੀ ਨੇ ਹੌਲੀ ਦੀ ਖੁਸ਼ੀ ਕਿਸ ਨਾਲ ਤੇ ਕਿਸ ਜਗ੍ਹਾ ਸਾਂਝੀ ਕੀਤੀ ਹੈ। ਜਿਕਰਯੋਗ ਹੈ ਕਿ ਰਾਹੁਲ ਗਾਂਧੀ ਦੇ ਨਾਨਕਿਆਂ ਦੇ ਘਰ ਬਾਰੇ ਅਕਸਰ ਭਾਰਤੀ ਲੋਕਾਂ ‘ਚ ਚਰਚਾ ਹੁੰਦੀ ਰਹਿੰਦੀ ਹੈ ਅਤੇ ਇਸ ਘਰ ਨੂੰ ਵੇਖਣਾ ਮਾਣ ਸਮਝਦੇ ਹਨ, ਜਿੱਥੇ ਲੋਕ ਨਾਇਕਾ ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣਾ ਬਚਪਨ ਗੁਜਾਰਿਆ ਸੀ।