ਰੋਮ ਸ਼ਹਿਰ ਵਿੱਚ ਸਰਕਾਰੀ ਬੱਸ ਧਮਾਕੇ ਤੋਂ ਬਾਅਦ ਅੱਗ ਨਾਲ ਸੜਕੇ ਸੁਆਹ

busਰੋਮ (ਇਟਲੀ) (ਕੈਂਥ) – ਬੀਤੇ ਦਿਨ ਰੋਮ ਸ਼ਹਿਰ ਵਿੱਚ  ਇੱਕ ਸਰਕਾਰੀ ਬਸ ਫਲੈਮਬਸ ਨੰਬਰ 9 ਇੱਕ ਧਮਾਕੇ ਦੇ ਬਾਅਦ ਤੇਜ ਅੱਗ ਦੀਆਂ ਤੇਜ ਲਪਟਾਂ ਵਿੱਚ ਘਿਰ ਗਈ ਪਰ ਸਰਕਾਰੀ ਰਿਪੋਰਟ ਅਨੁਸਾਰ ਇਹ ਕੋਈ ਅੱਤਵਾਦੀ ਹਮਲਾ ਨਹੀਂ ਸੀ ਤੇ ਰੋਮ ਸ਼ਹਿਰ ਵਿੱਚ ਅਜਿਹੀ 9ਵੀਂ  ਘਟਨਾ ਹੈ ਜਿਸ ਵਿੱਚ ਇੱਕ ਸਰਕਾਰੀ ਬੱਸ ਜਿਹੜੀ ਕਿ 15 ਸਾਲ ਪੁਰਾਣੀ ਸੀ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਇਸ ਘਟਨਾ ਵਿੱਚ ਸਭ ਸਵਾਰੀਆਂ ਸੁੱਰਖਿਅਤ ਹਨ ,ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਜਦੋਂ ਕਿ ਇੱਕ ਅਖ਼ਬਾਰ ਰੋਮ ਟੂਡੇ ਨੇ ਇੱਕ ਯਾਤਰੀ ਦੀ ਬਾਂਹ ਜਲਣੇ ਦੀ ਪੁਸ਼ਤੀ ਕੀਤੀ ਹੈ।ਜਦੋਂ ਇਸ ਬੱਸ ਨੂੰ ਅੱਗ ਲੱਗੀ ਤਾਂ ਘਟਨਾ ਸਥਾਨ ਉੱਤੇ ਪਹੁੱਚੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਨੇ ਅੱਗ ਦੀਆਂ ਲਪਟਾਂ ਅਤੇ ਟਾਇਰਾਂ ਦੇ ਜਲਣ ਕਾਰਨ ਹੋ ਰਹੇ ਧਮਾਕੇ ਤੋਂ ਬਚਾਅ ਲਈ ਆਲੇ ਦੁਆਲੇ ਦੇ ਘਰਾਂ ਵਾਲੇ ਰਹਿੰਦੇ ਲੋਕਾਂ ਨੂੰ ਘਰ ਦੀਆਂ ਦਰਵਾਜੇ ਤਾਕੀਆਂ ਬੰਦ ਕਰਨ ਦੀ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਦਾ ਕੋਈ ਹੋਰ ਨੁਕਸਾਨ ਨਾ ਹੋ ਸਕੇ।ਨਾਟਕੀ ਢੰਗ ਨਾਲ ਜਲੀ ਇਸ ਬੱਸ ਦੀ ਘਟਨਾ ਤੋਂ ਰੋਮ ਨਿਵਾਸੀਆ ਹੁਣ ਹੈਰਾਨ ਨਹੀਂ ਕਿਉਂਕਿ ਇਸ ਸਾਲ 2018 ਵਿੱਚ ਇਹ 9ਵੀਂ ਘਟਨਾ ਹੈ ਪਹਿਲਾਂ ਚਾਰ ਮਹੀਨਆਂ ਵਿੱਚ 8 ਬੱਸਾਂ ਅਗਨ ਭੇਂਟ ਹੋ ਚੁੱਕਿਆ ਹਨ।ਪਿਛਲੇ ਸਾਲ 2017 ਵਿੱਚ ਅਜਿਹੀਆਂ 22 ਘਟਨਾਵਾਂ ਹੋਣ ਦੀ ਰਿਪੋਰਟ ਹੈ ਪਰ ਜ਼ਿਕਰਯੋਗ ਹੈ ਕਿ ਇਹਨਾਂ ਸਾਰੀਆਂ ਘਟਨਾਵਾਂ ਵਿੱਚ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੇ ਦਿਲਾਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਲੈਕੇ ਦਹਿਸ਼ਤ ਜ਼ਰੂਰ ਹੈ।ਇਟਲੀ ਦੇ ਮੀਡੀਏ ਦਾ ਕਹਿਣਾ ਹੈ ਕਿ ਜਦੋਂ ਵੀ ਰੋਮ ਵਿੱਚ ਕਿਸੇ ਵਾਹਣ ਵਿੱਚ ਧਮਾਕਾ ਹੁੰਦਾ ਹੈ ਤਾਂ ਤੁਰੰਤ ਲੋਕ ਅੱਤਵਾਦ ਹਮਲਾ ਸਮਝ ਲੈਂਦੇ ਹਨ ਪਤਾ ਨਹੀਂ ਕਿਉਂ।