ਲੋਕ ਇਨਸਾਫ ਪਾਰਟੀ ਨਾਰਵੇ ਇਕਾਈ ‘ਚ ਵਿਸਤਾਰ ਕਰਦੇ ਹੋਏ ਨਿਯੁਕਤੀਆਂ ਮੁਕੰਮਲ

partyਓਸਲੋ (ਨਾੱਰਵੇ) (ਬੱਬੂ ਢਿੱਲੋਂ) – ਬੈਂਸ ਬ੍ਰਦਰਜ਼ (ਸ: ਸਿਮਰਜੀਤ ਸਿੰਘ ਬੈਂਸ ਤੇ ਸ: ਬਲਵਿੰਦਰ ਸਿੰਘ ਬੈਂਸ) ਵੱਲੋਂ ਪੰਜਾਬ ਦੇ ਲੋਕਾਂ ਨੂੰ ਰਿਸ਼ਵਤ ਮੁਕਤ ਪੰਜਾਬ ਤੇ ਹਰ ਇੱਕ ਲਈ ਇਨਸਾਫ ਅਤੇ ਪੰਜਾਬ ਵਿੱਚ ਫੈਲੀਆਂ ਹੋਰ ਅਲਾਮਤਾਂ ਦੇ ਖਾਤਮਾ ਲਈ ਤੋਰਿਆ ਕਾਫਲਾ ਲੋਕ ਇਨਸਾਫ ਪਾਰਟੀ ਹੁਣ ਪੰਜਾਬ ਤੋਂ ਬਾਹਰ ਬੈਠੇ ਪੰਜਾਬੀਆਂ ‘ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ। ਵਿਦੇਸ਼ੀ ਮੁਲਕਾਂ ‘ਚ ਵੱਸੇ ਪੰਜਾਬੀ ਵਿਦੇਸ਼ੀ ਸਿਸਟਮ ਤੋਂ ਹਮੇਸ਼ਾਂ ਪ੍ਰਭਾਵਿਤ ਹਨ ਅਤੇ ਉਹ ਆਪਣੀ ਜਨਮ ਭੂਮੀ ਪੰਜਾਬ ਲਈ ਹਮੇਸ਼ਾਂ ਫਿਕਰਮੰਦ ਰਹਿੰਦੇ ਹਨ ਅਤੇ ਇਨ੍ਹਾਂ ਦੀ ਸੋਚ ਸ: ਸਿਮਰਜੀਤ ਸਿੰਘ ਬੈਂਸ ਹੁਰਾਂ ਦੀ ਲੋਕ ਇਨਸਾਫ ਪਾਰਟੀ ਦੇ ਸਿਧਾਂਤਾ ਨਾਲ ਮੇਲ ਖਾਂਦੀ ਹੈ। ਲੋਕ ਇਨਸਾਫ ਪਾਰਟੀ  ਯੂਰਪ ਦੀ ਓਵਰਸੀਜ ਟੀਮ ਜਿਸ ਵਿੱਚ ਸ: ਕੁਲਦੀਪ ਸਿੰਘ ਪੱਡਾ, ਸ: ਕ੍ਰਿਪਾਲ ਸਿੰਘ ਬਾਜਵਾ, ਸ: ਰਾਜਿੰਦਰ ਸਿੰਘ ਥਿੰਦ, ਸ: ਦਵਿੰਦਰ ਸਿੰਘ ਮੱਲੀ, ਸ: ਜਗਤਾਰ ਸਿੰਘ ਮਾਹਲ, ਸ: ਸ਼ਮਸ਼ੇਰ ਸਿੰਘ ਅੰਮ੍ਰਿਤਸਰ ਹੁਰਾਂ ਨੇ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਪਹਿਲਾਂ ਹੀ ਨਾਰਵੇ ਤੋਂ ਲੋਕ ਇਨਸਾਫ ਪਾਰਟੀ ਦੇ ਕਾਫਲੇ ‘ਚ ਵਾਧਾ ਕਰਦੇ ਹੋਏ ਸ: ਰੁਪਿੰਦਰ ਸਿੰਘ ਢਿੱਲੋਂ ਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਹੋਇਆ ਹੈ ਅਤੇ ਅੱਜ ਇੱਕ ਸਾਧਾਰਨ ਇਕੱਠ ਦੌਰਾਨ ਸ: ਰੁਪਿੰਦਰ ਢਿੱਲੋਂ ਨੇ ਕੋਰ ਕਮੇਟੀ ਯੂਰਪ ਯੂ ਕੇ ਨਾਲ ਰਾਬਤਾ ਕਰ ਨਾੱਰਵੇ ‘ਚ ਲੋਕ ਇਨਸਾਫ ਪਾਰਟੀ ਦੀ ਪੂਰੀ ਟੀਮ ਮੁਕੰਮਲ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਪਾਰਟੀ ਮੈਂਬਰਸ਼ਿਪ ‘ਚ ਵਾਧਾ ਕੀਤਾ ਜਾਵੇਗਾ। ਨਾੱਰਵੇ ‘ਚ ਚੁਣੀ ਗਈ ਟੀਮ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਨੇ ਵੀ ਹਿੱਸਾ ਲਿਆ ਅਤੇ ਰੁਪਿੰਦਰ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਤੋਂ ਵੀ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਗਈ ਕਿ ਉਹ ਵੀ ਪੰਜਾਬ ਪੰਜਾਬੀਅਤ ਅਤੇ ਸੱਚ ਹੱਕ ਦੀ ਹਮਾਇਤੀ ਪਾਰਟੀ ਦਾ ਹਿੱਸਾ ਬਣਨ। ਨਵੀਆਂ ਨਿਯੁਕਤੀਆਂ ‘ਚ ਸ: ਜੋਗਿੰਦਰ ਸਿੰਘ ਬੈਂਸ (ਚੇਅਰਮੈਨ), ਸ: ਹਰਦੀਪ ਸਿੰਘ ਡਿੰਪੀ (ਵਾਈਸ ਪ੍ਰਧਾਨ), ਸ: ਜਸਵੰਤ ਸਿੰਘ ਬੈਂਸ (ਜਨਰਲ ਸੈਕਟਰੀ), ਸ: ਗੁਰਦਿਆਲ ਸਿੰਘ ਆਸਕਰ (ਵਾਈਸ ਚੇਅਰਮੈਨ) ਅਤੇ ਮੁੱਖ ਸਲਾਹਾਕਾਰ ਜਸਪ੍ਰੀਤ ਸਿੰਘ ਸੋਨੂੰ, ਕੁਲਵਿੰਦਰ ਸਿੰਘ ਰਾਣਾ, ਗੁਰਇਕਬਾਲ ਸਿੰਘ ਗਿੱਲ (ਬੌਬੀ) ਨੂੰ ਚੁਣਿਆ ਗਿਆ। ਖਜਾਨਚੀ ਪ੍ਰੀਤਪਾਲ ਸਿੰਘ ਪਿੰਦਾ ਤੇ ਮੀਡੀਆ ਇੰਚਾਰਜ ਅਮਰਜੀਤ ਸਿੰਘ (ਸੰਨੀ ਗਿੱਲ ਨੂੰ ਚੁਣਿਆ ਗਿਆ ਅਤੇ ਪਾਰਟੀ ਪ੍ਰਚਾਰ ਅਤੇ ਤਾਲਮੇਲ ਕਮੇਟੀ ‘ਚ ਸ: ਹਰਦੀਪ ਸਿੰਘ ਲੀਅਰ, ਹਰਮਨਪ੍ਰੀਤ ਸਿੰਘ ਪ੍ਰੀਤ, ਦਵਿੰਦਰ ਸਿੰਘ ਰਾਣਾ, ਰਵਿੰਦਰ ਸਿੰਘ ਗਰੇਵਾਲ ਅਤੇ ਪ੍ਰਭਦੀਪ ਸਿੰਘ (ਬੱਬੂ ਗਿੱਲ) ਨੂੰ ਚੁਣਿਆ। ਨਾੱਰਵੇ ਦੀ ਨਵੀਂ ਚੁਣੀ ਕਮੇਟੀ ਵੱਲੋਂ ਸੱਚ ਹੱਕ ਦੇ ਇਸ ਕਾਫਲੇ ‘ਚ ਰਲਾਉਣ ਲਈ ਬੈਂਸ ਬ੍ਰਦਰਜ਼ ਅਤੇ ਲੋਕ ਇਨਸਾਫ ਪਾਰਟੀ ਯੂਰਪ ਦੀ ਓਵਰਸੀਜ ਟੀਮ ਜਿਸ ਵਿੱਚ ਸ: ਕੁਲਦੀਪ ਸਿੰਘ ਪੱਡਾ, ਸ: ਕ੍ਰਿਪਾਲ ਸਿੰਘ ਬਾਜਵਾ, ਸ: ਰਾਜਿੰਦਰ ਸਿੰਘ ਥਿੰਦ, ਸ: ਦਵਿੰਦਰ ਸਿੰਘ ਮੱਲੀ, ਸ: ਜਗਤਾਰ ਸਿੰਘ ਮਾਹਲ, ਸ: ਸ਼ਮਸ਼ੇਰ ਸਿੰਘ ਅੰਮ੍ਰਿਤਸਰ ਹੁਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ।