ਲੋਕ ਇਨਸਾਫ ਪਾਰਟੀ ਸਵੀਡਨ ਦੀ ਪ੍ਰਧਾਨ ਸੋਨੀਆ ਦੀ ਮਾਤਾ ਦਾ ਦਿਹਾਂਤ

ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਫਿਰੋਜਪੁਰ ਵਿਖੇ ਹੋਈ

smaaਰੋਮ (ਇਟਲੀ) 5 ਜੂਨ (ਜਸਵਿੰਦਰ ਸਿੰਘ ਲਾਟੀ) – ਲੋਕ ਇਨਸਾਫ ਪਾਰਟੀ ਦੀ ਸਵੀਡਨ ਦੀ ਪ੍ਰਧਾਨ ਡਾ: ਸੋਨੀਆ ਦੇ ਮਾਤਾ ਜੀ ਸ਼੍ਰੀਮਤੀ ਬੇਅੰਤ ਕੌਰ ਪਿਛਲੇ ਦਿਨੀਂ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 1 ਜੂਨ ਨੂੰ ਗੁਰਦੁਆਰਾ ਸਾਹਿਬ, ਅਮਨ ਪਾਰਕ, ਫਿਰੋਜਪੁਰ ਰੋਡ ਵਿਖੇ ਹੋਈ।
ਇਸ ਦੁੱਖ ਦੀ ਘੜੀ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਜਿਲ੍ਹਾ ਪ੍ਰਧਾਨ ਬਲਦੇਵ ਸਿੰਘ, ਜਸਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਜਾ, ਪ੍ਰਦੀਪ ਗੋਗੀ, ਇਟਲੀ ਤੋਂ ਜਸਵਿੰਦਰ ਸਿੰਘ ਲਾਟੀ, ਯੂਰਪ ਤੋਂ ਕੁਲਦੀਪ ਸਿੰਘ ਪੱਡਾ, ਯੂਕੇ ਤੋਂ ਰਾਜਿੰਦਰ ਸਿੰਘ ਥਿੰਦ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਦੇ ਨਾਲ ਨਾਲ ਲੋਕ ਇਨਸਾਫ ਪਾਰਟੀ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।