ਲੰਡਨ : 24 ਮੰਜਿਲਾ ਇਮਾਰਤ ਵਿਚ ਲੱਗੀ ਅੱਗ ਨਾਲ ਭਾਰੀ ਨੁਕਸਾਨ

This handout image received by local resਲੰਡਨ, 14 ਜੂਨ (ਬਿਊਰੋ) – ਪੱਛਮੀ ਲੰਡਨ ਦੀ ਇੱਕ 24 ਮੰਜਿਲਾ ਇਮਾਰਤ ਵਿੱਚ ਅੱਗ ਲੱਗ ਗਈ। ਕੁਝ ਹੀ ਦੇਰ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਨੂੰ ਬੁਝਾ ਲਿਆ ਗਿਆ ਹੈ, ਪ੍ਰੰਤੂ ਇੱਥੋਂ ਹੁਣ ਵੀ ਧੂੰਆ ਉੱਠ ਰਿਹਾ ਹੈ ਅਤੇ ਪੂਰੀ ਇਮਾਰਤ ਡਿੱਗਣ ਦਾ ਖਤਰਾ ਹੈ। ਪੁਲਿਸ ਨੇ ਇਸ ਵਿੱਚ ਹੁਣ ਤੱਕ 12 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉੱਤਰੀ ਕੇਂਸਿੰਗਟਨ ਦੇ ਗਰੇਨਫੇਲ ਟਾਵਰ ਵਿੱਚ ਬ੍ਰਿਟਿਸ਼ ਸਮੇਂ ਦੇ ਮੁਤਾਬਕ ਰਾਤ ਦੇ 12:54 ‘ਤੇ ਅੱਗ ਲੱਗੀ। ਅੱਗ ਇਮਾਰਤ ਦੀ ਚੌਥੀ ਮੰਜ਼ਿਲ ਉੱਤੇ ਲੱਗੀ ਸੀ ਅਤੇ ਕੁਝ ਹੀ ਦੇਰ ਵਿੱਚ ਪੂਰੀ ਬਿਲਡਿੰਗ ਵਿੱਚ ਫੈਲ ਗਈ। ਇਸ ਅੱਗ ਉੱਤੇ ਕਾਬੂ ਪਾਉਣ ਲਈ 45 ਦਮਕਲ ਗੱਡੀਆਂ ਅਤੇ ਘੱਟ ਤੋਂ ਘੱਟ 250 ਦਮਕਲ ਕਰਮੀਆਂ ਨੇ ਕਈ  ਘੰਟੇ ਮੁਸ਼ੱਕਤ ਕੀਤੀ।
ਲੰਡਨ ਐਂਬੂਲੈਂਸ ਸਰਵਿਸ ਦੇ ਮੁਤਾਬਕ ਕਰੀਬ 68 ਲੋਕਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ, ਕਈ ਲੋਕ ਹੁਣ ਵੀ ਇਮਾਰਤ ਵਿੱਚ ਫਸੇ ਹੋਏ ਹਨ। ਇਸ ਟਾਵਰ ਵਿੱਚ ਕੁਲ 120 ਫਲੈਟ ਹਨ ਅਤੇ ਇੱਥੇ ਕਈ ਸੌ ਲੋਕ ਹੋ ਸਕਦੇ ਹਨ। ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਅੱਗ ਕਿਵੇਂ ਲੱਗੀ। ਗਰੇਨਫੇਲ ਟਾਵਰ ਪੱਛਮੀ ਲੰਡਨ ਵਿੱਚ ਲਾਟਿਮਰ ਸੜਕ ਉੱਤੇ ਸਥਿਤ ਹੈ। ਇਹ ਲੈਂਕਾਸਟਰ ਵੈਸਟ ਇਸਟੇਟ ਦਾ ਹੈ। ਲੈਂਕਾਸਟਰ ਇੱਕ ਸੋਸ਼ਲ ਹਾਊਸਿੰਗ ਕੰਪਲੈਕਸ ਹੈ। ਇਹ ਟਾਵਰ ਵੈਸਟਫੀਲਡ ਸ਼ਾਪਿੰਗ ਸੈਂਟਰ ਦੇ ਨੇੜ੍ਹੇ ਹੈ।