ਵੈਟੀਕਨ ਅਦਾਲਤ ਵੱਲੋਂ ਪਾਦਰੀ ਨੂੰ ਬਾਲ ਅਸਲੀਲਤਾ ਦੇ ਦੋਸ਼ਾਂ ਵਿੱਚ 5 ਸਾਲ ਜੇਲ ਦੀ ਸਜ਼ਾ

padriਰੋਮ ਇਟਲੀ (ਕੈਂਥ)ਹੋਰ ਧਰਮਾਂ ਦਾ ਪਤਾ ਨਹੀਂ ਪਰ ਇਸਾਈ ਧਰਮ ਆਪਣੇ ਪਾਦਰੀਆਂ ਨੂੰ ਗੈਰ-ਸੰਵਿਧਾਨਕ ਕਾਰਵਾਈਆਂ ਕਰਨ ਵਰਗੇ ਅਪਰਾਧਾਂ ਨੂੰ ਬਖ਼ਸ ਦਾ ਨਹੀਂ ਜਿਸ ਦੀ ਤਾਜ਼ਾ ਮਿਸਾਲ ਇਸਾਈ ਧਰਮ ਦੇ ਪ੍ਰਮੁੱਖੀ ਪੋਪ ਫਰਾਂਸਿਸ ਦੇ ਦੇਸ਼ ਵੈਟੀਕਨ ਵਿਖੇ ਦੇਖਣ ਨੂੰ ਮਿਲੀ।ਬਾਲ ਅਸ਼ਲੀਲਤਾ ਨਾਲ ਸੰਬਧਤ ਕੇਸ ਵਿੱਚ ਇਟਾਲੀਅਨ ਪਾਦਰੀ ਨੂੰ ਇਸਾਈ ਧਰਮ ਦੇ ਸਿਰਮੌਰ ਦੇਸ਼ ਵੈਟੀਕਨ ਦੀ ਕੋਰਟ ਵੱਲੋਂ 5 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਵਾਸ਼ਿੰਗਟਨ ਅੰਬੈਂਸੀ ਵਿੱਚ ਇੱਕ ਰਾਜਦੂਤ ਵਜੋਂ ਕੰਮ ਕਰਨ ਵਾਲੇ ਪਾਦਰੀ ਕਾਰਲੋ ਅਲਬੇਰਤੋ ਕੈਪੇਲਾ ਉਪੱਰ ਬਾਲ ਅਸ਼ਲੀਲਤਾ ਵਾਲੀ ਸਮੱਗਰੀ ਰੱਖਣ ਅਤੇ ਉਸ ਨੂੰ ਹੋਰਾਂ ਨਾਲ ਸਾਂਝਾਂ ਕਰਨ ਵਾਲੇ ਦੋਸ਼ ਸਾਬਤ ਹੋਏ ਹਨ ਜਿਸ ਕਾਰਨ ਉਸ ਨੂੰ ਵੈਟੀਕਨ ਕੋਰਟ ਨੇ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।ਦੋਸ਼ੀ ਠਹਿਰਾਏ ਗਏ ਕਾਰਲੋ ਅਲਬੇਰਤੋ ਕੈਪੇਲਾ ਨੇ ਕੋਰਟ ਦੀ ਸੁਣਵਾਈ ਦੇ ਪਹਿਲੇ ਦਿਨ ਕਿਹਾ ਕਿ ਉਹ ਨਿੱਜੀ ਸੰਕਟ ਵਿੱਚੋਂ ਗੁਜ਼ਰ ਰਹੇ ਅਤੇ ਆਪਣੇ ਆਪ ਨੂੰ ਅੰਬੈਂਸੀ ਦੇ ਕੌਂਸਲਰ ਵਜੋਂ ਬੇਕਾਰ ਮਹਿਸੂਸ ਕਰਦੇ ਹਨ।ਵੈਟੀਕਨ ਅਦਾਲਤ ਦੇ ਤਿੰਨ ਜੱਜਾਂ ਨੇ ਕਿਹਾ ਕਿ ਸੰਨ 2016 ਦੇ ਜੁਲਾਈ ਮਹੀਨੇ ਕਾਰਲੋ ਅਲਬੇਰਤੋ ਕੈਪੇਲਾ ਨੂੰ ਆਨਲਾਈਨ ਬਾਲ ਅਸ਼ਲੀਲਤਾ ਵਾਲੀ ਸਮੱਗਰੀ ਰੱਖੀ ਅਤੇ ਉਸ ਨੂੰ ਹੋਰ ਇੰਟਰਨੈੱਟ ਵਰਤਣ ਵਾਲੇ ਲੋਕਾਂ ਨਾਲ ਸਾਂਝੈ ਕੀਤਾ।ਉਸ ਦੇ ਮੋਬਾਇਲ ਫੋਨ ਵਿੱਚੋਂ 40 ਤੋਂ ਵੱਧ ਅਜਿਹੀਆਂ ਅਸ਼ਲੀਲ ਤਸਵੀਰਾਂ ਅਤੇ ਫਿਲਮਾਂ ਪਾਈਆਂ ਗਈਆਂ ਜਿਹਨਾਂ ਵਿੱਚ ਕੁਝ ਵੱਡਿਆਂ ਅਤੇ ਬੱਚਿਆਂ ਨੂੰ ਯੋਨ ਸਬੰਧ ਬਣਾਉਂਦੇ ਦਿਖਾਇਆ ਗਿਆ।ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਅਗਸਤ ਵਿੱਚ ਵੈਟੀਕਨ ਦੀ ਹਾਈ ਕਮਾਂਡ ਨੂੰ ਸੂਚਿਤ ਕੀਤਾ ਕਿ ਰਾਜਦੂਤ ਨੇ ਅਸ਼ਲੀਲਤਾ ਵਾਲੀ ਸਮੱਗਰੀ ਆਪਣੇ ਕੋਲ ਰੱਖਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਪਰ ਵੈਟੀਕਨ ਦੀ ਹਾਈ ਕਮਾਂਡ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ।ਸੂਬਾ ਵਿਭਾਗ ਨੇ ਕਿਹਾ ਕਿ ਪਾਦਰੀ ਨੂੰ ਸਤੰਬਰ ਮਹੀਨੇ ਰੋਮ ਬੁਲਾ ਲਿਆ ਗਿਆ ਅਤੇ ਜਾਂਚ ਸ਼ੁਰੂ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਕੈਨੇਡਾ ਵਿੱਚ ਵੀ ਪਾਦਰੀ ਕਾਰਲੋ ਅਲਬੇਰਤੋ ਕੈਪੇਲਾ ਨੂੰ ਇੱਕ ਗਿਰਜ਼ਾਘਰ  ਦੇ ਅੰਦਰ ਬਾਲ ਅਸ਼ਲੀਲਤਾ ਵਾਲੀ ਸਮੱਗਰੀ ਫੋਨ ਵਿੱਚ ਭਰਨ ਦੇ ਸੱæਕ ਦੇ ਆਧਾਰ ਉਪੱਰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।ਪੂਰੀ ਦੁਨੀਆਂ ਵਿੱਚ ਵੱਧ ਰਹੇ ਅਜਿਹੇ ਅਪਰਾਧਾਂ ਅਤੇ ਕੈਥਲਿਕ ਚਰਚਾਂ ਵਿੱਚ ਹੁੰਦੀਆਂ ਹੇਰਾ-ਫੇਰੀਆਂ ਨੂੰ ਪੋਪ ਫਰਾਂਸਿਸ ਨੇ ਬੇਹੱਦ ਘਟੀਆ ਦੱਸਿਆ ਉਹਨਾਂ ਸੰਨ 2013 ਵਿੱਚ ਪਾਦਰੀਆਂ ਦੁਆਰਾ ਕੀਤੇ ਬਾਲ ਯੋਨ ਸੋਸ਼ਣ ਤੇ ਅਸ਼ਲੀਲਤਾ ਸੰਬਧੀ ਨਵੇਂ ਕਾਨੂੰਨ ਅਧੀਨ ਦੋਸ਼ੀ ਨੂੰ 12 ਸਾਲ ਤੱਕ ਜੇਲ ਦੀ ਸਜ਼ਾ ਨੂੰ ਸ਼ਾਮਿਲ ਕੀਤਾ।