ਸਪੇਨ : ਸੁਕੂਨ ਦੀ ਨੀਂਦ ਲੈਣ ਲਈ ਖੁਲ੍ਹਿਆ ਨੈਪ ਬਾਰ

napਮੈਡਰਿਡ (ਸਪੇਨ) 12 ਜੁਲਾਈ (ਪੰਜਾਬ ਐਕਸਪ੍ਰੈੱਸ) – ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਝਪਕੀ ਲੈਣਾ ਮਨ ਨੂੰ ਤਰੋਤਾਜਾ ਰੱਖਣ ਅਤੇ ਸਿਹਤ ਦੋਨਾਂ ਦੇ ਲਿਹਾਜ਼ ਨਾਲ ਬਿਹਤਰ ਮੰਨਿਆ ਗਿਆ ਹੈ। ਅਕਸਰ ਹੀ ਅਸੀਂ ਨਾ ਤਾਂ ਇਸ ਦੇ ਲਈ ਸਮਾਂ ਕੱਢ ਪਾਉਂਦੇ ਹਾਂ ਅਤੇ ਨਾ ਹੀ ਅਜਿਹੀ ਕੋਈ ਜਗ੍ਹਾ ਮਿਲ ਪਾਉਂਦੀ ਹੈ, ਜਿੱਥੇ ਇੱਕ ਘੰਟੇ ਲਈ ਸੁਕੂਨ ਦੀ ਝਪਕੀ ਲਈ ਜਾ ਸਕੇ। ਦਫ਼ਤਰਾਂ ਵਿਚ ਕੰਮਕਾਜ ਕਰਨ ਵਾਲੇ ਲੋਕਾਂ ਦੀ ਅਜਿਹੀ ਹੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਹਾਲ ਹੀ ਵਿੱਚ ਪਹਿਲੀ ਵਾਰ ਆਪਣੀ ਤਰ੍ਹਾਂ ਦਾ ਨੈਪ ਬਾਰ (ਝਪਕੀ ਬਾਰ) ਖੁੱਲ੍ਹਿਆ ਹੈ, ਜਿੱਥੇ ਤੁਸੀਂ ਆਪਣੇ ਵਾਧੂ ਸਮੇਂ ਵਿਚ ਮਨਚਾਹੇ ਤਰੀਕੇ ਨਾਲ ਆਰਾਮ ਕਰ ਸਕਦੇ ਹੋ। ਜਿੱਥੇ ਤਕਰੀਬਨ 14 ਯੂਰੋ ਦੇ ਕੇ ਇਕ ਘੰਟੇ ਲਈ ਸੁਕੂਨ ਦੀ ਝਪਕੀ ਲਈ ਜਾ ਸਕਦੀ ਹੈ। ਸਿਏਸਟਾ ਐਂਡ ਗੋ ਨਾਮਕ ਇਸ ਨੈਪ ਬਾਰ ਵਿੱਚ ਸੋਣ ਦੇ ਬਿਸਤਰੇ, ਆਰਾਮ ਕਰਨ ਅਤੇ ਪੜ੍ਹਨ ਲਈ ਹੱਥੇਦਾਰ ਕੁਰਸੀ ਦੀ ਸਹੂਲਤ ਦਿੱਤੀ ਗਈ ਹੈ।
ਇੱਥੇ ਆਉਣ ਵਾਲੇ ਲੋਕਾਂ ਨੂੰ ਬਾਰ ਵੱਲੋਂ ਨਾਈਟ ਸ਼ਰਟ, ਸਲੀਪਰ, ਹੈੱਡਫੋਨ, ਚਾਰਜਰ, ਅਖਬਾਰ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ।