ਸਮੁੰਦਰੀ ਕੰਢਿਆਂ ‘ਤੇ ਬਲੂ ਡਰੈਗਨ ਨੂੰ ਛੂਹਣ ਨਾਲ ਹੋ ਸਕਦੀ ਹੈ ਮੌਤ

bdragonਰੋਮ (ਇਟਲੀ) 14 ਫਰਵਰੀ (ਪੰਜਾਬ ਐਕਸਪ੍ਰੈੱਸ) – ਆਸਟ੍ਰੇਲੀਆ ਦੇ ਸਿਡਨੀ ਵਿੱਚ ਸਮੁੰਦਰ ਕੰਢੇ ਲੋਕਾਂ ਨੂੰ ਨੀਲੇ ਰੰਗ ਦਾ ਇਕ ਅਜਿਹਾ ਜੀਵ ਨਜ਼ਰ ਆਇਆ, ਜੋ ਦੇਖਣ ਵਿਚ ਬਹੁਤ ਹੀ ਖੂਬਸੂਰਤ ਸੀ, ਜਿਸ ਨੂੰ ਅਕਸਰ ਫ਼ਿਲਮਾਂ ਵਿਚ ਦੇਖਿਆ ਹੋਵੇਗਾ। ਅਸਲ ਵਿਚ ਇਹ ਜੀਵ, ਬਲੂ ਡਰੈਗਨ ਹੈ। ਸਿਡਨੀ ਦੇ ਉੱਤਰੀ ਹਿੱਸੇ ਵਿੱਚ ਫਰੈੱਸ਼ ਵਾਟਰ ਸਮੁੰਦਰ ਤੱਟ ਅਤੇ ਕਰਲ ਕਰਲ ਸਮੁੰਦਰੀ ਤੱਟ ਉੱਤੇ ਇਹ ਜੀਵ ਨਜ਼ਰ ਆਇਆ, ਜਿਸਨੂੰ ਵੇਖਕੇ ਲੋਕ ਵਿਆਕੁਲ ਹੋ ਗਏ।
ਇਸ ਮਾਮਲੇ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਜੀਵ ਨੂੰ ਛੂਹਣਾ ਨਹੀਂ ਚਾਹੀਦਾ, ਕਿਉਂਕਿ ਇਹ ਜੈਲੀਫਿਸ਼ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਦਰਅਸਲ, ਇਸ ਵਿੱਚ ਇੱਕ ਡੰਕ ਹੁੰਦਾ ਹੈ, ਖ਼ਤਰਾ ਮਹਿਸੂਸ ਹੋਣ ‘ਤੇ ਇਹ ਬਲੂ ਡਰੈਗਨ ਨਾਮਕ ਜੀਵ ਡੰਕ ਆਪਣੇ ਦੁਸ਼ਮਣ ਨੂੰ ਮਾਰ ਦਿੰਦਾ ਹੈ। ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।
ਇਹ ਜੀਵ ਦੇਖਣ ਵਿੱਚ ਇਨ੍ਹੇ ਖੂਬਸੂਰਤ ਲੱਗਦੇ ਹਨ ਕਿ ਇਨ੍ਹਾਂ ਨੂੰ ਵੇਖਕੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਹੱਥ ਵਿੱਚ ਰੱਖ ਕੇ ਦੇਖਣ। ਇਸ ਬਾਰੇ ਵਿੱਚ ਆਸਟ੍ਰੇਲੀਆਈ ਅਜਾਇਬ-ਘਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ, ਇਹ ਜੀਵ ਬਲੂ ਬੋਤਲ ਫੈਮਿਲੀ ਦਾ ਮੈਂਬਰ ਹੈ। ਇਸਦੇ ਡੰਕ ਬਹੁਤ ਜਹਿਰੀਲੇ ਹੁੰਦੇ ਹਨ, ਜਿਸ ਨਾਲ ਜਾਨ ਜਾਣ ਦਾ ਵੀ ਖਤਰਾ ਹੈ। ਲਿਹਾਜਾ, ਇਸ ਜੀਵ ਤੋਂ ਲੋਕਾਂ ਨੂੰ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ।
ਬਲੂ ਡਰੈਗਨ ਹਰ ਸਾਲ ਸਿਡਨੀ ਦੇ ਸਮੁੰਦਰੀ ਤੱਟਾਂ ਉੱਤੇ ਆਉਂਦੇ ਹਨ। ਸਮੁੰਦਰ ਦੇ ਕਿਨਾਰਿਆਂ ਨਾਲ ਟਕਰਾ ਕੇ ਇਨਾਂ ਦੀ ਮੌਤ ਹੋ ਜਾਂਦੀ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ, ਜੇਕਰ ਇਹ ਜੀਵ ਤੁਹਾਨੂੰ ਜਿੰਦਾ ਮਿਲਣ, ਤਾਂ ਇਨ੍ਹਾਂ ਨੂੰ ਛੂਹਣ ਜਾਂ ਫੜਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਬਹੁਤ ਖਤਰਨਾਕ ਹਾਲਾਤ ਪੈਦਾ ਕਰ ਸਕਦਾ ਹੈ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ