ਸਿਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿਪਣੀ ਕਰਨ ਵਾਲੇ ਦੀ ਕੋਈ ਗ੍ਰਿਫਤਾਰੀ ਨਹੀਂ

singhਕੈਲੀਫੋਰਨੀਆ (ਅਮਰੀਕਾ) 21 ਫਰਵਰੀ (ਹੁਸਨ ਲੜੋਆ ਬੰਗਾ) – ਬੀਤੇ ਦਿਨੀਂ ਨਸ਼ਰ ਹੋਈ ਇਕ ਨਸਲੀ ਮਾਮਲੇ ਵਿਚ, ਇਕ ਸਿਖ ਡਰਾਈਵਰ ‘ਤੇ ਪਿਸਤੌਲ ਤਾਣ ਕੇ ਨਸਲੀ ਟਿਪਣੀ ਕਰਨ ਵਾਲੇ ਦੀ ਪਛਾਣ ਹੋਈ ਗਈ, ਪਰ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਘਟਨਾ ਬੀਤੀ 28 ਜਨਵਰੀ ਦੀ ਹੈ ਜਦੋਂ ਉਬੇਰ ਦੇ ਇਕ ਸਿਖ ਡਰਾਈਵਰ ‘ਤੇ ਮੋਲੀਨ ਇਲੀਨੋਇਸ ਵਿਚ ਉਸ ਦੇ ਹੀ ਇਕ ਪੈਸੇਂਜਰ ਨੇ ਪਿਸਤਲੌ ਤਾਣ ਦਿੱਤੀ ਗਈ ਸੀ ਤੇ ਉਸ ‘ਤੇ ਨਸਲੀ ਟਿਪਣੀ ਕੀਤੀ ਗਈ ਸੀ। ਆਪਣੇ ਨਾਲ ਬੀਤੀ ਘਟਨਾ ਬਾਰੇ ਦੱਸਦਿਆਂ ਗੁਰਜੀਤ ਸਿੰਘ ਨੇ ਕਿਹਾ ਕਿ, ਮੈਨੂੰ ਲੱਗਾ ਕਿ ਉਸ ਰਾਤ ਮੈਂ ਨਹੀਂ ਬਚ ਸਕਦਾ ਸੀ। ਇਲੀਨੋਇਸ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਗੁਰਜੀਤ ਸਿੰਘ ਪੂਰੀ ਤਰ੍ਹਾਂ ਸਾਬਤ ਸੂਰਤ ਸਿੱਖ ਹੈ। ਉਸ ਰਾਤ ਉਸ ਨੇ ਉਕਤ ਹਮਲਾਵਰ ਤੇ ਉਸ ਦੀ ਪਤਨੀ ਨੂੰ ਸਵਾਰੀ ਵਜੋਂ ਇਕ ਬਾਰ ਤੋਂ ਕਾਰ ਵਿਚ ਬਿਠਾਇਆ ਤੇ ਉਨ੍ਹਾਂ ਨੂੰ ਘਰ ਛੱਡਣ ਲਈ ਚੱਲ ਪਿਆ, ਜੋ ਕਿ 5 ਮੀਲ ਦੂਰ ਸੀ। ਉਸ ਨੇ ਦੱਸਿਆ ਕਿ, ਹਮਲਾਵਰ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠ ਗਿਆ ਤੇ ਉਸ ਦੀ ਪਤਨੀ ਪਿਛਲੀ ਸੀਟ ‘ਤੇ ਬੈਠ ਗਈ ਤੇ ਉਹ ਹਮਲਾਵਰ ਮੈਨੂੰ ਕਈ ਤਰ੍ਹਾਂ ਦੇ ਸਵਾਲ ਕਰਨ ਲਗ ਗਿਆ ਸੀ। ਇੰਨੇ ਨੂੰ ਗੁੱਸੇ ਵਿਚ ਆਏ ਉਕਤ ਹਮਲਾਵਰ ਨੇ ਉਸ ‘ਤੇ ਪਿਸਤੌਲ ਤਾਣ ਦਿੱਤਾ ਤੇ ਕਈ ਤਰਾਂ ਦੀਆਂ ਟਿਪਣੀਆਂ ਕੀਤੀਆਂ।  ਸਿੰਘ ਦੀ ਤਰਫੋਂ ਕੇਸ ਦੀ ਪੈਰਵਾਈ ਕਰ ਰਹੀ ਸਿੱਖ ਕੁਲੀਸ਼ਨ ਨੇ ਕਿਹਾ ਕਿ, 3 ਹਫਤੇ ਦੇ ਬੀਤਣ ਦੇ ਬਾਅਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਨਫਰਤੀ ਹਿੰਸਾ ਦਾ ਕੇਸ ਦਰਜ ਕੀਤਾ ਗਿਆ ਹੈ, ਜਿਸ ਕਾਰਨ ਗੁਰਜੀਤ ਸਿੰਘ ਦੀ ਜਾਨ ਨੂੰ ਖਤਰਾ ਹੋਰ ਵਧ ਗਿਆ ਹੈ।