ਸਿਗਰਟਾਂ ਦੀ ਤਸਕਰੀ ਦੇ ਮਾਮਲੇ ‘ਚ ਪੰਜਾਬੀ ‘ਤੇ ਲਾਈ ਪ੍ਰੋਬੇਸ਼ਨ

cigaretteਕੈਲੀਫੋਰਨੀਆ, 22 ਅਗਸਤ (ਹੁਸਨ ਲੜੋਆ ਬੰਗਾ)-ਜਾਰਜੀਆ ਦੇ ਵਸਨੀਕ 46 ਸਾਲਾ ਸੁਖਦੇਵ ਸਿੰਘ ਵਿਰਦੀ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਤਿੰਨ ਸਾਲਾਂ ਦੀ ਪ੍ਰੋਬੇਸ਼ਨ ‘ਤੇ ਰੱਖਿਆ ਗਿਆ ਹੈ | ਬਰਕਲੇ ਕਾਊਾਟੀ ਅਟਾਰਨੀ ਬਿਲ ਪਾਵੇਲ ਨੇ ਕਿਹਾ ਕਿ ਡੈਕੁਲਾ, ਜਾਰਜੀਆ ਦੇ ਸੁਖਦੇਵ ਸਿੰਘ ਵਿਰਦੀ ਨੇ ਬੇਹਿਸਾਬ ਸਿਗਰਟਾਂ ਦੀ ਤਸਕਰੀ ਕੀਤੀ | ਇਸ ਸਾਜਿਸ਼ ਤਹਿਤ ਜੂਨ 2017 ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਵਿਚ ਉਸ ਨੇ ਗੈਰਕਾਨੂੰਨੀ ਸਿਗਰਟ ਦੀ ਗੈਰਕਾਨੂੰਨੀ ਵਿਕਰੀ ਤੋਂ ਮਨਾਫ਼ਾ ਲੈਣ ਦੀ ਸਾਜਿਸ਼ ਰਚੀ ਸੀ | ਪਾਵੇਲ ਨੇ ਕਿਹਾ ਵਿਰਦੀ ‘ਅਮਰੀਕੀ ਸਿਗਰਟ ਆਊਟਲੇਟ ਇੰਕ’ ਦੇ ਕਲੀਅਰ ਬਰੁੱਕ ਦਾ ਮੈਨੇਜਰ ਸੀ, ਜਿਸ ਨੇ ਵਰਜੀਨੀਆ ਸਿਗਰਟ ਆਊਟਲੈਟ ਅਤੇ ਕਲੀਬਰੁੱਕ ਸਿਗਰਟਸ ਦਾ ਕਾਰੋਬਾਰ ਕੀਤਾ ਸੀ ਤੇ ਸੁਖਦੇਵ ਸਿੰਘ ਵਿਰਦੀ ਨੇ ਜਾਰਜੀਆ ਰਾਜ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਸਿਗਰਟਾਂ ਦੀ ਤਸਕਰੀ ਕੀਤੀ | ਸਿਗਰਟ ਨੂੰ ਵਰਜੀਨੀਆ ਵਿਚ ਬਰਾਮਦ ਕੀਤਾ ਗਿਆ ਸੀ ਜਿੱਥੇ ਇਨ੍ਹਾਂ ਲਈ ਟੈਕਸ ਦੀ ਦਰ ਦੇਸ਼ ਵਿਚ ਸਭ ਤੋਂ ਘੱਟ ਹੈ ਅਤੇ ਨਿਊਯਾਰਕ ਸਮੇਤ ਹੋਰ ਰਾਜਾਂ ਵਿਚ ਵੇਚੀ ਜਾਂਦੀ ਹੈ, ਜਿਸ ਵਿਚ ਦੇਸ਼ ਦੀ ਸਭ ਤੋਂ ਉੱਚੀ ਦਰ ਹੈ | ਸੁਖਦੇਵ ਸਿੰਘ ਵਿਰਦੀ ਨੂੰ 14.2 ਮਿਲੀਅਨ ਡਾਲਰ ਦਾ ਜੁਰਮਾਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਮੁੱਖ ਅਮਰੀਕੀ ਜ਼ਿਲ੍ਹਾ ਜੱਜ ਜੀਨਾ ਐਮ ਗਰੋਹ ਨੇ 30,000 ਡਾਲਰ ਦਾ ਜੁਰਮਾਨਾ ਕੀਤਾ ਸੀ | ਉਸ ਨੇ ਸਤੰਬਰ 2017 ਵਿਚ ਗੈਰ ਕਾਨੂੰਨੀ ਢੰਗ ਨਾਲ ਸਿਗਰਟਾਂ ਵੇਚਣ ਦੇ ਧੰਦੇ ਦਾ ਦੋਸ਼ ਅਤੇ ਦੂਜਿਆਂ ਨਾਲ ਸਾਜਿਸ਼ ਰਚਣ ਦਾ ਦੋਸ਼ ਕਬੂਲ ਲਿਆ | ਸੁਖਦੇਵ ਸਿੰਘ ਵਿਰਦੀ ਦੇ ਿਖ਼ਲਾਫ਼ ਦੋ ਹੋਰ ਵੱਖਰੇ ਤੌਰ ‘ਤੇ ਫੌਜਦਾਰੀ ਕੇਸ ਦਰਜ ਹਨ |