ਸਿੱਖਾਂ ਤੇ ਹੁੰਦੇ ਜੁਲਮ ਸਬੰਧੀ ਅਮਰੀਕਾ ਸਰਕਾਰ ਨਾਲ ਕੀਤੀ ਵਿਸ਼ੇਸ਼ ਗੱਲਬਾਤ

’84 ਵਿਚ ਦੰਗੇ ਨਹੀਂ ਸਗੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ : ਹਿੰਮਤ ਸਿੰਘ

ਕੈਵਿਨ ਅਤੇ ਕੈਥਰਿਨ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।

ਕੈਵਿਨ ਅਤੇ ਕੈਥਰਿਨ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।

ਨੌਰਵਿੱਚ, ਅਮਰੀਕਾ( ਹੁਸਨ ਲੜੋਆ ਬੰਗਾ) – ਅਮਰੀਕਾ ਦੇ ਨਾਰਥ ਈਸਟ ਕੋਸਟ ਦੀਆਂ 140 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਅਮਰੀਕਾ ਦੇ ਸਟੇਟ ਰੀਪ੍ਰਜੇਟਿਟਵ ਕੈਵਿਨ ਰਿਆਨ ਅਤੇ ਸਟੇਟ ਸੈਨੇਟਰ ਕੈਥਰਿਨ ਅੱਨ ਓਸਟਨ ਨਾਲ ਗੱਲਬਾਤ ਕਰਦਿਆਂ ਅਮਰੀਕਾ ਵਿਚ ਸਿੱਖਾਂ ਨਾਲ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਜਾਂਦੇ ਨਫ਼ਰਤ ਭਰੇ ਅਪਰਾਧ ਨੂੰ ਠੱਲਣ ਲਈ ਯੋਗ ਕਾਰਵਾਈ ਕਰਨ ਦੀ ਮੰਗ ਕੀਤੀ, ਇੱਥੇ ਨੌਰਵਿੱਚ ਵਿਚ ਸ. ਸਵਰਨਜੀਤ ਸਿੰਘ ਖ਼ਾਲਸਾ ਦੀ ਰਿਹਾਇਸ ਵਿਚ ਵਿਸ਼ੇਸ਼ ਤੌਰ ਤੇ ਸੱਦੇ ਗਏ ਅਮਰੀਕਾ ਦੇ ਕੈਵਿਨ ਅਤੇ ਕੈਥਰਿਨ ਨਾਲ ਗੱਲ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਨੇ ਭਾਰਤ ਵਿਚ ਦਿਲੀ ਦੇ ਹੋਏ ਸਿੱਖ ਕਤਲੇਆਮ ਸਬੰਧੀ ਯੂਐਨਓ ਨੂੰ ਦਿੱਤੀ ਰਿਪੋਰਟ ਵੀ ਸਾਂਝੀ ਕੀਤੀ। ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦਸਿਆ ਕਿ ਨੌਰਵਿੱਚ ਦੇ ਸਵਰਨਜੀਤ ਸਿੰਘ ਖ਼ਾਲਸਾ ਰੈਜੀਡੈਂਸ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਅਮਰੀਕਾ ਦੇ ਸਟੇਟ ਰੀਪ੍ਰਜੇਟਿਟਵ ਕੈਵਿਨ ਰਿਆਨ ਅਤੇ ਸਟੇਟ ਸੈਨੇਟਰ ਕੈਥਰਿਨ ਅੱਨ ਓਸਟਨ ਨੇ ਉਨਾਂ ਨਾਲ ਡਿਨਰ ਵੀ ਕੀਤਾ ਅਤੇ ਸਿੱਖ ਮਾਮਲਿਆਂ ਸਬੰਧੀ ਗਹਿਰ ਗੰਭੀਰ ਵਿਚਾਰ ਚਰਚਾ ਵੀ ਕੀਤੀ ਗਈ।

ਇਸ ਸਮੇਂ ਸਵਰਨਜੀਤ ਸਿੰਘ ਖ਼ਾਲਸਾ ਸਿੰਘ, ਕੁਲਜੀਤ ਸਿੰਘ, ਮਨਮੋਹਨ ਸਿੰਘ, ਮਨਜਿੰਦਰ ਸਿੰਘ ਭਰਾੜਾ, ਮਨੀ ਸਿੰਘ ਬੈਕੱਸ ਹਸਪਤਾਲ, ਜਸਪਾਲ ਸਿੰਘ ਬਾਠ ਵਪਾਰੀ ਆਦਿ ਨੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਵਿਚ ਕੈਵਿਨ ਤੇ ਕੈਥਰਿਨ ਨਾਲ ਗੱਲ ਕਰਦਿਆਂ ਕਿਹਾ ਕਿ, ਭਾਰਤ ਵਿਚ 1984 ਦੌਰਾਨ ਅਸਲ ਵਿਚ ਦੰਗੇ ਨਹੀਂ ਹੋਏ ਸਨ ਉਸ ਵੇਲੇ ਇਕ ਪਾਸੜ ਤੌਰ ਤੇ ਸਾਜ਼ਿਸ਼ੀ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਉਸ ਸਮੇਂ ਸਿੱਖਾਂ ਦੇ ਗਲਾਂ ਵਿਚ ਟਾਇਰ ਪਾਕੇ ਅੱਗ ਲਾਕੇ ਸਾੜ ਦਿੱਤੇ ਗਏ ਸਨ। ਉਨਾਂ ਦੇ ਵਪਾਰ ਖ਼ਤਮ ਕਰ ਦਿੱਤੇ ਗਏ ਸਨ। ਦੁਨੀਆਂ ਦੇ ਦਰਜਨ ਦੇ ਕਰੀਬ ਦੇਸ਼ਾਂ ਨੇ ਇਹ ਮੰਨ ਲਿਆ ਹੈ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਇਹੀ ਰਿਪੋਰਟ ਯੂਐਨਓ ਵਿਚ ਪੇਸ਼ ਕੀਤੀ ਗਈ ਹੈ। ਇਸ ਸਮੇਂ ਸਿੱਖਾਂ ਦੇ ਨੈਸ਼ਨਲ ਡੇਅ ਵਿਸਾਖੀ ਬਾਰੇ ਵੀ ਗੱਲ ਕੀਤੀ ਗਈ। ਗੁਰਮੀਤ ਸਿੰਘ ਔਲਖ ਐਵਾਰਡ ਦੇਣ ਦਾ ਐਲਾਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਰਦਾਰ ਗੁਰਮੀਤ ਸਿੰਘ ਔਲਖ ਦੀ ਮੌਤ ਤੋਂ ਬਾਅਦ ਉਨਾਂ ਦੇ ਨਾਮ ਤੇ ਇਕ ਵੱਡਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ ਇਹ ਐਵਾਰਡ ਸਿੱਖੀ ਨਾਲ ਸਬੰਧਿਤ ਵੱਡਾ ਕੰਮ ਕਰਨ ਵਾਲੇ, ਸਿੱਖਾਂ ਨੂੰ ਉਨਾਂ ਦਾ ਹੱਕ ਦਿਵਾਉਣ ਬਦਲੇ ਕੰਮ ਕਰਨ ਵਾਲੇ ਕਿਸੇ ਸਿੱਖ ਨੂੰ ਹਰ ਸਾਲ ਦਿੱਤਾ ਜਾਵੇਗਾ। ਇਹ ਐਲਾਨ ਉਨਾਂ ਦੀਆਂ ਅੰਤਿਮ ਰਸਮਾਂ ਮੌਕੇ ਸਰਧਾਂਜਲੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਸ. ਹਰਜਿੰਦਰ ਸਿੰਘ ਨੇ ਕੀਤਾ। ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਹਿੰਮਤ ਸਿੰਘ ਨੇ ਦਸਿਆ ਕਿ ਸਰਦਾਰ ਗੁਰਮੀਤ ਸਿੰਘ ਨੇ ਸਿੱਖਾਂ ਨੂੰ ਹੱਕ ਦਿਵਾਉਣ ਲਈ ਵੱਡੇ ਕੰਮ ਕੀਤੇ ਹਨ। ਵਾਸ਼ਿੰਗਟਨ ਡੀਸੀ ਵਿਚ ਰਹਿੰਦਿਆ ਉਨਾਂ ਨੇ ਕੌਮੀ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ, ਸਰਦਾਰ ਔਲਖ 21 ਜੂਨ ਨੂੰ ਦੁਨੀਆਂ ਛੱਡ ਗਏ ਹਨ।