ਹਿੰਸਾ ਨੂੰ ਉਤਸ਼ਾਹਿਤ ਕਰਨ ‘ਚ ਧਾਰਮਿਕ ਆਗੂਆਂ ਅਤੇ ਅਭਿਨੇਤਾਵਾਂ ਦੀ ਭੂਮਿਕਾ ‘ਤੇ ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਵੱਲੋਂ ਅਮਰੀਕੀ ਸੰਸਦ ‘ਚ ਗੋਸ਼ਟੀ ਆਯੋਜਿਤ

us-sikhਵਾਸ਼ਿੰਗਟਨ ਡੀ.ਸੀ., 12 ਜੂਨ (ਹੁਸਨ ਲੜੋਆ ਬੰਗਾ) – ਇੱਥੇ ਰਾਇਬਰਨ ਹਾਊਸ ਆਫ਼ਿਸ ਬਿਲਡਿੰਗ ਵਿਖੇ ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਵੱਲੋਂ ਆਯੋਜਿਤ ਵਿਸ਼ੇਸ਼ ਗੋਸ਼ਟੀ ਦੌਰਾਨ ਆਪਣੇ ਭਾਸ਼ਣਾਂ ‘ਚ ਸੰਸਾਰਿਕ ਧਾਰਮਿਕ ਆਧਾਰਾਂ ‘ਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਆਪਣੇ ਮੁੱਖ ਭਾਸ਼ਣ ‘ਚ ਨਸਲਕੁਸ਼ੀ ਰੋਕਥਾਮ ਬਾਰੇ ਸੰਯੁਕਤ ਰਾਸ਼ਟਰ ਸੰਘ (ਯੂ. ਐੱਨ. ਓ.) ਦੇ ਜਨਰਲ ਸਕੱਤਰ ਤੇ ਵਿਸ਼ੇਸ਼ ਸਲਾਹਕਾਰ ਸ੍ਰੀ ਆਡਾਮਾ ਡਾਇੰਗ ਨੇ ਵਿਸ਼ਵ ਭਰ ‘ਚ ਵੱਧਦੀਆਂ ਧਰਮ ਸਬੰਧੀ ਹਿੰਸਕ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਸ੍ਰੀ ਡਾਇੰਗ ਨੇ ਕਿਹਾ ਕਿ, ਹਿੰਸਾ ਨੂੰ ਉਕਸਾਉਣ ਦੀ ਰੋਕਥਾਮ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ‘ਚ ਪਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਧਾਰਮਿਕ ਆਧਾਰਾਂ ਅਤੇ ਅਧਿਆਤਮਿਕ ਗਾਇਡਾਂ ਨੂੰ ਇਸ ਆਧਾਰ ‘ਤੇ ਹਿੰਸਾ ਨੂੰ ਕੁਚਲਣ ਲਈ ਮਹੱਤਵਪੂਰਨ ਅਦਾਕਾਰਾਂ ਵਜੋਂ ਵਰਤਣਾ ਚਾਹੀਦਾ ਹੈ।
ਉਨਾਂ ਕਿਹਾ ਕਿ, ਉਪਰੋਕਤ ਆਗੂਆਂ ‘ਚ ਲੋਕਾਂ ਦੀ ਜ਼ਿੰਦਗੀ ਅਤੇ ਵਿਹਾਰ ਨੂੰ ਪ੍ਰਭਾਵਿਤ ਕਰਨ ਦੀ ਮਜ਼ਬੂਤ ਸਮਰੱਥਾ ਹੁੰਦੀ ਹੈ। ਇਸ ਲਈ ਇਨ੍ਹਾਂ ਆਗੂਆਂ ਤੋਂ ਇਲਾਵਾ ਰਾਜਨੀਤਿਕ ਲੀਡਰਾਂ ਨੂੰ ਵੀ ਅਗਾਂਹ ਆ ਕੇ ਧਾਰਮਿਕ ਹਿੰਸਾ ਨੂੰ ਰੋਕਣ ਲਈ ਆਪਣਾ ਯੋਗਾਦਨ ਪਾਉਣਾ ਚਾਹੀਦਾ ਹੈ। ਇਸ ਗੋਸ਼ਟੀ ਦੌਰਾਨ ਇਸ ਮੁੱਦੇ ਦੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆਂ ‘ਤੇ ਵੀ ਚਾਨਣਾ ਪਾਇਆ ਗਿਆ। ਸ੍ਰੀ ਡਾਇੰਗ ਨੇ ਕਿਹਾ ਕਿ, ਅਸੀਂ ਜਨਤਾ ਦੇ ਹੱਕ-ਹਕੂਕਾਂ ਦੀ ਰੱਖਿਆ ਲਈ ਸਮੂਹਿਕ ਕਾਰਵਾਈ ਪ੍ਰਤੀ ਵਿਸ਼ਵ ਪੱਧਰ ‘ਤੇ ਵਚਨਬੱਧ ਹਾਂ ਅਤੇ ਕੌਮੀ ਹਿੱਤਾਂ ਨੂੰ ਨੈਤਿਕ, ਕਾਨੂੰਨੀ ਅਤੇ ਰਾਜਨੀਤਿਕ ਪ੍ਰਤੀਬੱਧਤਾਵਾਂ ਤੋਂ ਉੱਪਰ ਰੱਖਣ ਦੇ ਹੱਕ ‘ਚ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਾਂ। ਉਨਾਂ ਕਿਹਾ ਕਿ, ਸਿਆਸੀ ਆਗੂਆਂ ਨੂੰ ਵੀ ਆਪਣੇ ਜਨਤਕ ਭਾਸ਼ਣਾਂ ਅਤੇ ਮੀਡੀਆ ਰਾਹੀਂ ਇਸ ਮੁੱਦੇ ‘ਤੇ ਹਮੇਸ਼ਾਂ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਖ਼ਾਸ ਵਰਗ ਦੇ ਵਿਅਕਤੀਆਂ ਅਤੇ ਭਾਈਚਾਰਿਆਂ ਪ੍ਰਤੀ ਨਫ਼ਰਤ ਅਤੇ ਦੁਸ਼ਮਣੀ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਠੱਲ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ, ਹਿੰਸਾ ਨੂੰ ਉਤਸ਼ਾਹਿਤ ਕਰਨ ਜਾਂ ਉਕਸਾਹਟ ਕਰਨ ਲਈ ਜੋ ਵਿਅਕਤੀ ਕੰਮ ਕਰਦੇ ਹਨ ਉਨ੍ਹਾਂ ਨੂੰ ਰੋਕਣਾ ਹਰੇਕ ਇਨਸਾਨ ਦਾ ਮੁੱਢਲਾ ਫ਼ਰਜ਼ ਹੈ। ਇਸ ਮੌਕੇ ਇੰਸਟੀਚਿਊਟ ਫ਼ਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈੱਲਪਮੈਂਟ ਦੇ ਡਾਇਰੈਕਟਰ ਡਾ: ਇਕਤਦਾਰ ਕਰਾਮਤ ਚੀਮਾ ਨੇ ਕਿਹਾ ਕਿ, ਆਮ ਤੌਰ ‘ਤੇ ਧਾਰਮਿਕ ਅੱਤਿਆਚਾਰ ਤੇ ਜੁਰਮ ਹਿੰਸਕ ਹੁੰਦੇ ਹਨ, ਕਿਉਂਕਿ ਇਨਾਂ ਦੀ ਉਪਜ ਪਹਿਲਾਂ ਨਫ਼ਰਤ ਵਾਲੇ ਭਾਸ਼ਣ ਦੇ ਰੂਪ ‘ਚ ਹੁੰਦੀ ਹੈ। ਉਨ੍ਹਾਂ ਕਿਹਾ ਕਿ, ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਆਪਸੀ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ, ਧਾਰਮਿਕ ਲੀਡਰਾਂ ਅਤੇ ਨੇਤਾਵਾਂ ਨੂੰ ਹਰ ਕਿਸਮ ਦੇ ਵਿਤਕਰੇ ਵਿਰੁੱਧ ਲੜਨ ‘ਚ ਸਹਾਇਤਾ ਕਰਨੀ ਚਾਹੀਦੀ ਹੈ, ਜਿਵੇਂ ਕਿ ਕਲਾਸ, ਕਾਸਟ, ਜਾਤ, ਜਾਤੀ ਜਾਂ ਧਰਮ ਦੇ ਆਧਾਰ ‘ਤੇ ਭੇਦਭਾਵ, ਜਿਵੇਂ ਕਿ ਦੁਸ਼ਮਣੀਵਾਦ, ਇਸਲਾਮਫੋਬੀਆ ਅਤੇ ਐਕਸੈਨੋਫੋਬੀਆ ਆਦਿ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਕਿਹਾ ਕਿ, ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਨੂੰ ਕਦੇ ਵੀ ਸਰਕਾਰ ਦੁਆਰਾ ਸਵੀਕਾਰ ਜਾਂ ਭਰੋਸੇਯੋਗ ਨਹੀਂ ਮੰਨਿਆ ਗਿਆ ਅਤੇ ਇਹ ਭਾਈਚਾਰਾ ਹਮੇਸ਼ਾਂ ਹੀ ਹਿੰਸਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ। ਇੱਥੋਂ ਤੱਕ ਕਿ ਦੇਸ਼ ਦੇ ਪਬਲਿਕ ਸਕੂਲਾਂ ‘ਚ ਪੜਾਈ ਦੇ ਪਾਠਕ੍ਰਮ ‘ਚ ਵੀ ਇੰਨਾਂ ਖਿਲਾਫ਼ ਨਫ਼ਰਤ ਸਪਸ਼ਟ ਨਜ਼ਰ ਆ ਰਹੀ ਹੈ ਅਤੇ ਖੁੱਲੇਆਮ ਇਸ ਭਾਈਚਾਰੇ ਖਿਲਾਫ਼ ਅਸਹਿਣਸ਼ੀਲਤਾ ਨੂੰ ਬੜਾਵਾ ਮਿਲਦਾ ਹੈ, ਕਿਉਂਕਿ ਸਕੂਲਾਂ ‘ਚ ਪੜਾਏ ਗਏ ਕਈ ਵਿਸ਼ਿਆਂ ਦਾ ਪਾਠਕ੍ਰਮ, ਹਿੰਦੂਆਂ ਵਿਰੁੱਧ ਪੱਖਪਾਤ ਅਤੇ ਨਫ਼ਰਤ ਨਾਲ ਭਰਿਆ ਹੋਇਆ ਹੈ ਅਤੇ ਹਿੰਦੂ ਔਰਤਾਂ ਖ਼ਾਸ ਕਰਕੇ ਜਬਰਨ ਵਿਆਹ ਦੇ ਨਿਸ਼ਾਨੇ ‘ਤੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਧਰਮ ਬਦਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਪਾਕਿਸਤਾਨ ਵੱਖਵਾਦੀ ਲਕੀਰ ਵੱਲ ਵੱਧ ਰਿਹਾ ਹੈ ਅਤੇ ਪਾਕਿਸਤਾਨੀ ਸਮਾਜ ‘ਚ ਸੰਪਰਦਾਇਕਤਾ ਡੂੰਘੀ ਹੋ ਰਹੀ ਹੈ, ਜਿਸ ਦੇ ਉਦਾਹਰਣ ਸੁਨੀ ਸ਼ਿਆ ਦਰਮਿਆਨ ਯੁੱਧ ਵਰਗੀ ਸਥਿਤੀ ਪੈਦਾ ਹੋ ਰਹੀ ਹੈ।
ਸੰਯੁਕਤ ਰਾਜ ਦੇ ਹੋਲੋਕਸਟ ਮੈਮੋਰੀਅਲ ਮਿਊਜ਼ੀਅਮ ‘ਚ ਨਸਲਕੁਸ਼ੀ ਰੋਕਥਾਮ ਲਈ ਸੈਂਟਰ ਦੀ ਡਿਪਟੀ ਡਾਇਰੈਕਟਰ ਨਾਓਮੀ ਕਿੱਕੋਲਰ ਨੇ ਆਪਣੇ ਭਾਸ਼ਣ ‘ਚ ਸੁਝਾਅ ਦਿੱਤਾ ਕਿ ਨਸਲਕੁਸ਼ੀ ਅਤੇ ਮਨੁੱਖਤਾ ਵਰਗੇ ਅਪਰਾਧਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੰਨਾਂ ਅਪਰਾਧਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁੱਢਲੇ ਚੇਤਾਵਨੀ ਦੇ ਸੰਕੇਤ, ਸਪੱਸ਼ਟ ਮਹੀਨਿਆਂ ਅਤੇ ਕਈ ਸਾਲ ਪਹਿਲਾਂ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਮੌਕੇ ਇਨਾਂ ਦੀ ਰੋਕਥਾਮ ਅਤਿਅੰਤ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਧਾਰਮਿਕ ਹਿੰਸਾ ਦੌਰਾਨ ਅਕਸਰ ਬਹੁਤ ਸਾਰੇ ਲੋਕਾਂ ਨੂੰ ਜ਼ੁਲਮ ਦਾ ਸ਼ਿਕਾਰ ਹੋਣਾ ਪੈਦਾ ਹੈ। ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਸਬੰਧੀ ਅਫ਼ਰੀਕਾ ਅਤੇ ਏਸ਼ੀਆ ਦੀਆਂ ਘਟਨਾਵਾਂ ‘ਤੇ ਵੀ ਚਾਨਣਾ ਪਾਇਆ।