ਹੁਸ਼ਿਆਰਪੁਰ ਦੀ ਮੁਟਿਆਰ ਨੇ ਨਿਊਜ਼ੀਲੈਂਡ ‘ਚ ਗੱਡੇ ਝੰਡੇ, ਕੀਤਾ ਮਾਂ-ਬਾਪ ਦਾ ਨਾਂ ਰੌਸ਼ਨ

 

ਰਵਿੰਦਰ ਦੇ ਜੱਦੀ ਪਿੰਡ ‘ਚ ਰਹਿ ਰਹੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰਜੀਤ ਕੌਰ ਦੇ ਪਿਤਾ ਗੁਰਪਾਲ ਸਿੰਘ ਅਤੇ ਉਸ ਦੀ ਮਾਤਾ ਮਨਵੀਰ ਕੌਰ 1987 ‘ਚ ਵਿਆਹ ਤੋਂ ਬਾਅਦ ਨਿਊਜ਼ੀਲੈਂਡ ਚਲੇ ਗਏ ਸਨ। ਰਵਿੰਦਰ ਦੇ ਦੋ ਛੋਟੇ ਭਰਾ ਹਨ। ਰਵਿੰਦਸ ਦੇ ਪਿਤਾ ਨੇ ਉਛੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਆਉਂਦੇ-ਜਾਂਦੇ ਰਹਿੰਦੇ ਹਨ, ਕਿਉਂਕਿ ਰਵਿੰਦਰਜੀਤ ਕੌਰ ਦੇ ਚਾਚਾ, ਤਾਏ ਅਤੇ ਉਨ੍ਹਾਂ ਦੇ ਚਚੇਰੇ ਭਰਾ ਜੱਦੀ ਪਿੰਡ ‘ਚ ਪੁਰਾਣੇ ਘਰ ‘ਚ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਰਵਿੰਦਰਜੀਤ ਕੌਰ ਨੇ ਸੈਕ੍ਰੇਡ ਹਾਰਟ ਲੋਅਰ ਅਤੇ ਵਿਕਟੋਰੀਆ ਯੂਨੀਵਰਸਿਟੀ, ਵੈਲਿੰਗਟਨ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਅਪ੍ਰੈਲ 2018 ‘ਚ ਕੌਰ ਨੇ ਹਵਾਈ ਫੌਜ ‘ਚ ਪ੍ਰਵੇਸ਼ ਕਰਨ ਲਈ ਟ੍ਰੇਨਿੰਗ ਲਈ ਦਾਖਲਾ ਲਿਆ। ਉਸ ਨੇ ਪਿਛਲੇ ਸਾਲ ਦਸੰਬਰ ‘ਚ ਆਪਣੀ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਅਤੇ ਨਿਊਜ਼ੀਲੈਂਡ ‘ਚ ਏਅਰ ਫੋਰਸ ਵਜੋਂ ਭਰਤੀ ਹੋ ਕੇ ਕੀਰਤੀਮਾਨ ਹਾਸਲ ਕੀਤਾ।