ਗਲੋਬਲ ਇਕਨਾਮਿਕ ਸਮਿਟ ਵਿੱਚ ਸ਼ਾਮਿਲ ਹੋਣ ਇਵਾਂਕਾ ਟਰੰਪ ਜਾਏਗੀ ਇੰਡੀਆ

ivanਰੋਮ (ਇਟਲੀ) 23 ਨਵੰਬਰ (ਪੰਜਾਬ ਐਕਸਪ੍ਰੈੱਸ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਹੈਦਰਾਬਾਦ ਵਿੱਚ ਹੋਣ ਜਾ ਰਹੇ ਗਲੋਬਲ ਇਕਨਾਮਿਕ ਸਮਿਟ ਵਿੱਚ ਸ਼ਾਮਿਲ ਹੋਣ 28 ਨਵੰਬਰ ਨੂੰ ਭਾਰਤ ਜਾਏਗੀ। ਇਸ ਸਮਿਟ ਵਿੱਚ ਪੀਐਮ ਮੋਦੀ ਵੀ ਸ਼ਾਮਿਲ ਹੋਣਗੇ ਅਤੇ ਇਵਾਂਕਾ ਦੀ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ। ਇਵਾਂਕਾ ਦੇ ਦੌਰੇ ਦੇ ਮੱਦੇਨਜਰ ਖਾਸ ਇੰਤਜਾਮ ਕੀਤੇ ਗਏ ਹਨ। ਜਿੱਥੇ ਵਿਦੇਸ਼ੀ ਫੁੱਲਾਂ ਨਾਲ ਉਸਦਾ ਸਵਾਗਤ ਹੋਵੇਗਾ, ਉੱਥੇ ਹੀ ਹਰ ਡਿਸ਼ ਲਈ ਵੱਖ ਸ਼ੈਫ ਦੀ ਵੀ ਵਿਅਸਥਾ ਕੀਤੀ ਗਈ ਹੈ। ਇੰਨਾ ਹੀ ਨਹੀਂ ਇਵਾਂਕਾ ਦੀ ਸੁਰੱਖਿਆ ਨੂੰ ਲੈ ਕੇ ਵੀ ਸੁਰੱਖਿਆ ਏਜੰਸੀਆਂ ਚੇਤੰਨ ਹਨ।
ਇਵਾਂਕਾ  ਦੇ ਸਵਾਗਤ ਲਈ ਬੈਂਕਾਕ, ਇੰਡੋਨੇਸ਼ਿਆ ਅਤੇ ਬੈਂਗਲੌਰ ਤੋਂ ਫੁੱਲ ਮੰਗਾਏ ਗਏ ਹਨ। ਇਵਾਂਕਾ ਟਰੰਪ ਹੈਦਾਰਾਬਾਦ  ਦੇ ਫਲਕਨੁਮਾ ਪੈਲੇਸ ਵਿੱਚ ਡਿਨਰ ਕਰੇਗੀ। ਇਸਦੇ ਲਈ ਵੀ ਖਾਸ ਇੰਤਜਾਮ ਕੀਤੇ ਗਏ ਹਨ। ਫਲਕਨੁਮਾ ਪੈਲੇਸ ਵਿੱਚ ਦੇਸ਼ ਭਰ ਦੇ ਤਾਜ ਹੋਟਲ ਤੋਂ ਇੱਕ ਸ਼ੈੱਫ ਨੂੰ ਬੁਲਾਇਆ ਗਿਆ ਹੈ। ਹਰ ਸ਼ੈੱਫ ਇੱਕ ਅਲੱਗ ਡਿਸ਼ ਬਣਾਏਗਾ। ਇਵਾਂਕਾ ਨੂੰ ਗੋਲਡ ਅਤੇ ਸਿਲਵਰ ਬਰਤਨਾਂ ਵਿੱਚ ਖਾਣਾ ਪਰੋਸਿਆ ਜਾਵੇਗਾ।
ਫਲਕਨੁਮਾ ਹੋਟਲ ਵਿੱਚ ਇਵਾਂਕਾ ਦੀ ਸੁਰੱਖਿਆ ਲਈ 2 ਹਜਾਰ ਪੁਲਿਸ ਵਾਲੇ ਮੌਜੂਦ ਰਹਿਣਗੇ, ਉੱਥੇ ਹੀ, ਬਾਹਰ 3500 ਪੁਲਿਸ ਵਾਲੇ ਸੁਰੱਖਿਆ ਦਾ ਧਿਆਨ ਰੱਖਣਗੇ। ਇਸ ਦੌਰਾਨ ਦੋ ਵੀਵੀਆਈ ਸਿਊਟ ਇਵਾਂਕਾ ਲਈ ਸਟੈਂਡਬਾਏ ਰੱਖੇ ਜਾਣਗੇ, ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜਾਮ ਹੋਣਗੇ।
ਇਵਾਂਕਾ ਦੀ ਸੁਰੱਖਿਆ ਵਿੱਚ ਤੇਲੰਗਾਨਾ ਦੇ ਏਲੀਟ ਗਰੇਹਾਉਂਡ (ਐਂਟੀ ਨਕਸਲ ਫੋਰਸ) ਦੇ ਸਨਾਇਪਰ ਲੱਗੇ ਹੋਣਗੇ,  ਆਕਟੋਪਸ ਕਮਾਂਡੋ ਦੀ ਟੀਮ ਵੀ ਤੈਨਾਤ ਹੋਵੇਗੀ, ਇਹ ਕਮਾਂਡੋ ਰੂਸ ਵਿੱਚ ਬਣੀ ਸਨਾਇਪਰ ਰਾਇਫਲ ਨਾਲ ਲੈਸ ਹੋਣਗੇ। ਇਸਦੇ ਇਲਾਵਾ ਯੂਐਸ ਸੀਕਰੇਟ ਸਰਵਿਸ ਦੁਆਰਾ 3 ਬੁਲੇਟਪਰੂਫ ਲੀਮੋਜੀਨ ਕਾਰਾਂ ਵੀ ਭਾਰਤ ਭੇਜੀਆਂ ਜਾ ਰਹੀਆਂ ਹਨ। ਇਵਾਂਕਾ ਇਨਾਂ ਕਾਰਾਂ ਦਾ ਇਸਤੇਮਾਲ ਹੋਟਲ ਤੋਂ ਪਰੋਗਰਾਮ ਵਾਲੀ ਜਗ੍ਹਾ ਤੱਕ ਜਾਣ ਲਈ ਕਰੇਗੀ।