13 ਮਈ ਨੂੰ ਹੋ ਸਕਦਾ ਹੈ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ

ਰਾਸ਼ਟਰਪਤੀ ਨੇ ਸਰਕਾਰ ਬਣਾਉਣ ਲਈ ਸੱਜੇ-ਪੱਖੀ ਗਠਜੋੜ ਨੂੰ ਦਿੱਤੇ ਸੀ 24 ਘੰਟੇ

ਇਟਲੀ ਦੀ ਨਵੀਂ  ਬਣ ਰਹੀ ਸਰਕਾਰ ਸੰਬਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮਤੇਓ ਸਲਵੀਨੀ ਤੇ  ਲੂਈਜੀ ਦੀ ਮਾਓ

ਇਟਲੀ ਦੀ ਨਵੀਂ ਬਣ ਰਹੀ ਸਰਕਾਰ ਸੰਬਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮਤੇਓ ਸਲਵੀਨੀ ਤੇ ਲੂਈਜੀ ਦੀ ਮਾਓ

ਰੋਮ ਇਟਲੀ(ਕੈਂਥ)ਇਟਲੀ ਵਿੱਚ ਸਰਕਾਰ ਬਣਾਉਣ ਲਈ ਬਹੁਮਤ ਹਾਸਲ ਰਾਜਨੀਤਿਕ ਪਾਰਟੀਆਂ ਵੱਲੋਂ ਚੱਲ ਰਹੀ ਕਸ਼ਮਕਸ ਉਮੀਦ ਹੈ ਕਿ ਐਤਵਾਰ  13 ਮਈ ਨੂੰ ਸਮਾਪਤ ਹੋ ਸਕਦੀ ਹੈ ਕਿਉਂ ਕਿ ਹਾਲ ਹੀ ਵਿੱਚ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਸਰਕਾਰ ਬਣਾਉਣ ਲਈ ਕਾਫ਼ੀ ਗੰਭੀਰਤਾ ਨਾਲ ਵਿਚਾਰਾਂ ਹੋਈਆਂ ਹਨ ।ਰਾਸ਼ਟਰਵਾਦੀ ਲੀਗ ਦੇ ਆਗੂ ਮਤੇਓ ਸਲਵੀਨੀ ਨੇ ਡਿਪਾਰਟਮੈਂਟ ਦੇ ਹੇਠਲੇ ਸਦਨ ਚੈਂਬਰ ਵਿੱਚ (ਚਿੰਕਵੇ ਸਤੇਲੇ)ਪੰਜ ਤਾਰਾ ਲਹਿਰ ਦੇ ਪ੍ਰਮੁੱਖ ਲੂਈਜੀ ਦੀ ਮਾਓ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦਾ ਉਦੇਸ਼ ਜਿੰਨੀ ਛੇਤੀ ਹੋ ਸਕੇ ਸਰਕਾਰ ਬਣਾਉਣਾ ਹੈ।ਜ਼ਿਕਰਯੋਗ ਹੈ ਕਿ 4 ਮਾਰਚ 2018 ਨੂੰ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਤ ਰਾਜਨੀਤਿਕ ਸੱਜੇ ਪੱਖੀ ਗਠਜੋੜ ਚੈਂਟਰੋ ਦੇਸਤਰਾ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਇਟਲੀ ਦੀ ਸਰਕਾਰ ਬਣਾਉਣ ਵਿੱਚ ਨਾਕਾਮਯਾਬ ਰਿਹਾ ਸੀ ਜਿਸ ਕਾਰਨ ਮਜ਼ਬੂਰੀ ਬਸ ਰਾਸ਼ਟਰਪਤੀ ਸੇਰਜੀਓ ਮੈਟਾਰੇਲਾ ਨੂੰ ਇਹ ਐਲਾਨ ਕਰਨਾ ਪਿਆ ਕਿ ਜੇਕਰ 24 ਘੰਟਿਆਂ ਵਿੱਚ ਸੱਜੇ ਪੱਖੀ ਗਠਜੋੜ ਸਰਕਾਰ ਨਹੀਂ ਬਣਾਉਣ ਤਾਂ ਉਹਨਾਂ ਨੂੰ ਜੁਲਾਈ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪੈਣਗੀਆਂ ਜਿਸ ਦੇ ਮੱਦੇ ਨਜ਼ਰ ਸੱਜੇਪੱਖੀ ਗਠਜੋੜ ਚੈਂਟਰੋ ਦੇਸਤਰਾ ਨੇ ਐਤਵਾਰ 13 ਮਈ ਨੂੰ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ ।13 ਮਈ ਨੂੰ ਸੱਜੇ ਪੱਖੀ ਗਠਜੋੜ ਸਰਕਾਰ ਬਣਾਉਣ ਲਈ ਆਪਣੇ ਵਿਚਾਰ-ਵਟਾਂਦਰੇ ਦੀ ਰਿਪੋਰਟ ਰਾਸ਼ਟਰਪਤੀ ਨੂੰ ਭੇਜ ਦੇਣਗੇ ਤੇ ਸੋਮਵਾਰ 14 ਮਈ ਨੂੰ ਰਾਸ਼ਟਰਪਤੀ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਸਹੁੰ ਚੁੱਕਾ ਸਕਦੇ ਹਨ। ਇਟਲੀ ਦਾ ਨਵਾਂ ਪ੍ਰਧਾਨ ਮੰਤਰੀ ਕੌਣ ਬਣੇਗਾ ਇਹ ਰਾਜ ਹਾਲੇ ਤੱਕ ਸੱਜੇ ਪੱਖੀ ਗਠਜੌੜ ਨੇ ਨਹੀਂ ਖੋਲਿਆ।