18 ਸਾਲਾ ਭਾਰਤੀ, ਬਣਨਾ ਚਾਹੁੰਦਾ ਹੈ, ਸਟੇਟ ਅਸੈਂਬਲੀ ਮੈਂਬਰ

aasimਕੈਲੀਫੋਰਨੀਆ, (ਹੁਸਨ ਲੜੋਆ ਬੰਗਾ) – 2018 ਦਾ ਨੈਸ਼ਨਲ ਕੋਕਾ ਕੋਲਾ ਵਿਦਵਾਨ (ਅਮਰੀਕਾ ਦੇ ਚੋਟੀ ਦੇ 150 ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਸਨਮਾਨ) 18 ਸਾਲਾ ਆਸੀਮ ਵਾਹੀਆ ਕੈਲੀਫੋਰਨੀਆ ਸਟੇਟ ਅਸੈਂਬਲੀ ਦਾ ਅਗਲਾ ਮੈਂਬਰ ਬਣਨਾ ਚਾਹੁੰਦਾ ਹੈ। ਭਾਰਤੀ ਅਮਰੀਕੀ ਆਸਿਮ ਦੀ ਨਿਗਾਹ ਹੁਣ ਸਟੇਟ ਅਸੈਂਬਲੀ ਮੈਂਬਰ ਬਣਕੇ ਨੌਜਵਾਨਾਂ ਲਈ ਮਿਸਾਲ ਕਾਇਮ ਕਰਨ ਦੀ ਹੈ। ਇਸ ਲਈ ਉਸ ਨੇ 7 ਜਨਵਰੀ ਨੂੰ ਹੋਈਆਂ ਮੁੱਢਲੀਆਂ ਚੋਣਾਂ ਵਿਚ ਆਪਣੀ ਅਜਮਾਇਸ਼ ਵੀ ਕਰ ਲਈ ਹੈ। ਜਿਸ ਵਿਚ ਉਸ ਨੂੰ ਮਹਿਜ਼ 7608 ਵੋਟਾਂ ਜਾਂ 15æ7 ਫੀਸਦੀ ਵੋਟਾਂ ਮਿਲੀਆਂ ਪਰ ਫਿਰ ਵੀ ਉਹ ਡੈਮੋਕਰੈਟਿਕ ਆਗਟਿਮ ਗਰੇਸਨ ਤੋਂ ਦੂਜੇ ਨੰਬਰ ‘ਤੇ ਰਿਹਾ ਜਿਸ ਨੂੰ 40,899 ਭਾਵ 84æ32 ਫੀਸਦੀ ਵੋਟਾਂ ਪਈਆਂ। ਇਸ ਤਰ੍ਹਾਂ ਉਹ ਆਮ ਚੋਣਾਂ ਲਈ ਇਕ ਕਦਮ ਅੱਗੇ ਵਧ ਗਿਆ ਹੈ, ਜੋ ਕਿ ‘ਟਾਪ ਟੂ’ ਸਿਸਟਮ ਤਹਿਤ ਆਵੇਗੀ ਜਿਸਨੁੰ ਸਟੇਟ ਵਿਚ ਮਾਨਤਾ ਪ੍ਰਾਪਤ ਹੈ। ਨੌਜਵਾਨ ਉਮੀਦਵਾਰ ਆਸਿਮ ਨੇ ਆਪਣੀ ਸਾਰੀ ਜਿੰਦਗੀ ਇਸੇ ਜ਼ਿਲ੍ਹੇ ਵਿਚ ਬਿਤਾਈ ਅਤੇ ਇਸ ਸਮੇਂ ਦੌਰਾਨ ਉਹ ਜਨਤਕ ਸਕੂਲ ਵਿਚ ਪੜਾਈ ਕਰਦਾ ਰਿਹਾ, ਪਰ ਹੁਣ ਉਹ ਸਮਝਦਾ ਹੈ ਕਿ ਉਹ ਇਕ ਨਵੀਂ ਆਵਾਜ਼ ਬਣ ਕੇ ਉਭਰੇਗਾ। ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਉਹ ਇਕ ਚਮਤਕਾਰੀ ਜ਼ਮੀਨ ਨਾਲ ਜੁੜਿਆ ਹੋਇਆ ਇਕ ਅਲੜ੍ਹ ਮੁੰਡਾ ਹੈ, ਜੋ ਆਪਣੇ ਭਾਈਚਾਰੇ ਵਿਚ ਇਕ ਅਰਥਪੂਰਨ ਬਦਲਾਅ ਕਰਨ ਦੀ ਇਿੱਛਾ ਰੱਖਦਾ ਹੈ। ਦੱਸਣਯੋਗ ਹੈ ਕਿ ਆਸਿਮ ਨੇ ਕੌਨਕੋਰਡ ਹਾਈ ਸਕੂਲ ਦੇ ਵਿਦਿਆਰਥੀ ਸੰਗਠਣ ਦੇ ਪ੍ਰਧਾਨ ਵਜੋਂ ਅਤੇ ਲਾਭ ਰਹਿਤ ਲਿਟਲ ਗਰਲ ਬਿਗ ਡਰੀਮਸ ਸੰਗਠਣ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ ਹੈ। ਇਸ ਤੋਂ ਇਲਾਵਾ ਇਸ ਛੋਟੀ ਜਿਹੀ ਉਮਰ ਵਿਚ ਉਸ ਨੇ ਉਤਰੀ ਕੈਲੀਫੋਰਨੀਆ ਦੇ ਡਾਇਰੈਕਟਰ ਵਜੋਂ ਕੈਲੀਫੋਰਨੀਆ ਐਸੋਸੀਏਸ਼ਨ ਆਫ ਸਟੂਡੈਂਟ ਲੀਡਰਸ ਨਾਲ ਵੀ ਕੰਮ ਕੀਤਾ ਹੈ, ਜਿਸ ਦੌਰਾਨ ਉਸ ਨੇ ਸਾਰੇ ਸੂਬੇ ਦਾ ਦੌਰਾ ਕੀਤਾ ਅਤੇ ਲੀਡਰਸ਼ਿਪ ਡਲਿਪਮੈਂਟ ਬਾਰੇ ਕਈ ਵਰਕਸ਼ਾਪ ਲਗਾਈ ਅਤੇ ਨੌਜਵਾਨਾਂ ਨਾਲ ਨੇੜਿਓ ਜੁੜਿਆ ਰਿਹਾ ਹੈ।