4 ਬੱਚੇ ਪੈਦਾ ਕਰੋ, ਪੂਰੀ ਜਿੰਦਗੀ ਇਨਕਮ ਟੈਕਸ ਤੋਂ ਛੁਟਕਾਰਾ ਪਾਓ

texਹੰਗਰੀ ਦੀ ਜਨਸੰਖਿਆ ਲਗਾਤਾਰ ਘਟ ਰਹੀ ਹੈ, ਇਸ ਨਵੀਂ ਸਕੀਮ ਤੋਂ ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਬੱਚੇ ਪੈਦਾ ਕਰਨ ਦਾ ਰੁਝਾਨ ਵਧੇਗਾ। ਹੰਗਰੀ ਵਿੱਚ ਚਾਰ ਜਾਂ ਇਸ ਤੋਂ ਵੱਧ ਬੱਚਿਆਂ ਦੀਆਂ ਮਾਵਾਂ ਨੂੰ ਸਾਰੀ ਉਮਰ ਆਮਦਨ ਕਰ ਨਹੀਂ ਦੇਣਾ ਪਵੇਗਾ। ਦੇਸ਼ ਵਿੱਚ ਬੱਚਿਆਂ ਦੀ ਪੈਦਾਇਸ਼ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹੰਗਰੀ ਦੇ ਪ੍ਰਧਾਨ ਮੰਤਰੀ ਨੇ ਇਸ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।
ਮੰਤਰੀ ਪ੍ਰਧਾਨ ਮੰਤਰੀ ਵਿਕਟਰ ਔਬਰਨ ਨੇ ਕਿਹਾ ਕਿ, ਪ੍ਰਵਾਸੀਆਂ ‘ਤੇ ਨਿਰਭਰਤਾ ਘਟਾਉਣ ਲਈ ਅਤੇ ਹੰਗਰੀ ਦੇ ਭਵਿੱਖ ਨੂੰ ਬਚਾਉਣ ਲਈ ਇਹ ਇੱਕ ਰਾਹ ਹੈ। ਸੱਜੇ-ਪੱਖੀ ਰਾਸ਼ਟਰਵਾਦੀ ਲੋਕ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀ ਲੋਕਾਂ ਦਾ ਖਾਸ ਤੌਰ ਉੱਤੇ ਵਿਰੋਧ ਕਰਦੇ ਆ ਰਹੇ ਹਨ। ਹੰਗਰੀ ਦੀ ਅਬਾਦੀ ਵਿਚ ਹਰ ਸਾਲ 32 ਹਜ਼ਾਰ ਲੋਕਾਂ ਦੀ ਘਾਟ ਹੋ ਰਹੀ ਹੈ, ਅਤੇ ਯੂਰਪੀ ਯੂਨੀਅਨ ਦੇ ਮੁਕਾਬਲੇ, ਇੱਥੇ ਦੀਆਂ ਔਰਤਾਂ ਦੇ ਬੱਚਿਆਂ ਦੀ ਔਸਤ ਗਿਣਤੀ ਘੱਟ ਹੈ।
ਇਸੇ ਸਕੀਮ ਦੇ ਹਿੱਸੇ ਵਜੋਂ ਨੌਜਵਾਨ ਜੋੜਿਆਂ ਨੂੰ ਤਕਰੀਬਨ ਇੱਕ ਲੱਖ ਹੰਗਰੀਅਨ ਕਰੰਸੀ ਭਾਵ 26 ਲੱਖ ਰੁਪਏ ਤੱਕ ਦਾ ਵਿਆਜ ਤੋਂ ਮੁਕਤ ਕਰਜ ਦਿੱਤਾ ਜਾਵੇਗਾ। ਸਕੀਮ ਮੁਤਾਬਕ ਜਿਵੇਂ ਹੀ ਉਨ੍ਹਾਂ ਦੇ ਤਿੰਨ ਬੱਚੇ ਹੋਏ ਇਹ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ, ਪੱਛਮੀ ਦੇਸ਼ਾਂ ਲਈ ਯੂਰਪ ਦੀ ਘਟਦੀ ਆਬਾਦੀ ਦਾ ਹੱਲ ਪਰਵਾਸੀ ਸਨ, ਹਰ ਇੱਕ ਘੰਟੇ ਦੌਰਾਨ ਇੱਕ ਬੱਚੇ ਦਾ ਆਉਣਾ ਜ਼ਰੂਰੀ ਹੈ, ਅਤੇ ਇਸ ਤਰ੍ਹਾਂ ਲੋਕਾਂ ਦੀ ਗਿਣਤੀ ਠੀਕ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ, ਹੰਗਰੀ ਦੇ ਲੋਕ ਦੂਸਰੇ ਤਰੀਕੇ ਸੋਚਦੇ ਹਨ। ਸਾਨੂੰ ਗਿਣਤੀ ਦੇ ਨਹੀਂ ਹੰਗਰੀ ਦੇ ਆਪਣੇ ਬੱਚੇ ਚਾਹੀਦੇ ਹਨ।