500 ਤੋਂ ਵਧੇਰੇ ਭਾਰਤੀ, ਪਾਕਿ ਜੇਲ੍ਹਾਂ ਵਿਚ ਕੈਦ – ਰਿਪੋਰਟ

fshmanਲਾਹੌਰ (ਪਾਕਿਸਤਾਨ) 19 ਦਸੰਬਰ – ਪਾਕਿਸਤਾਨੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਈ ਇਕ ਰਿਪੋਰਟ ਅਨੁਸਾਰ ਭਾਰਤ ਦੇ 500 ਤੋਂ ਜਿਆਦਾ ਮਛੇਰੇ ਪਾਕਿਸਤਾਨ ਦੀਆਂ ਵੱਖ ਵੱਖ ਜੇਲਾਂ ਵਿੱਚ ਕੈਦ ਹਨ। ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕਰੀਬ 996 ਵਿਦੇਸ਼ੀ ਨਾਗਰਿਕ ਕੈਦ ਹਨ, ਇਨ੍ਹਾਂ ਵਿੱਚ 527 ਭਾਰਤੀ ਹਨ। ਭਾਰਤੀਆਂ ਉੱਤੇ ਆਤੰਕੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਨਾਲ ਹੀ ਹੱਤਿਆ, ਡਰਗਸ ਦੀ ਤਸਕਰੀ ਅਤੇ ਗ਼ੈਰਕਾਨੂੰਨੀ ਰੂਪ ਨਾਲ ਪਾਕਿਸਤਾਨ ਵਿੱਚ ਦਾਖਲ ਹੋਣ ਦੇ ਇਲਜ਼ਾਮ ਲਗਾਏ ਗਏ ਹਨ।
ਭਾਰਤੀ ਕੈਦੀਆਂ ਵਿੱਚ ਮਛੇਰਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ। ਇਹ ਅਰਬ ਸਾਗਰ ਵਿੱਚ ਮੱਛੀਆਂ ਫੜ੍ਹਨ ਦੇ ਦੌਰਾਨ ਗ੍ਰਿਫ਼ਤਾਰ ਕਰ ਲਏ ਗਏ ਸਨ। ਅਰਬ ਸਾਗਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕੋਈ ਸਪਸ਼ਟ ਸੀਮਾ ਰੇਖਾ ਚਿੰਨ੍ਹਤ ਨਹੀਂ ਹੈ। ਅਜਿਹੇ ਵਿੱਚ ਜੇਕਰ ਗਲਤੀ ਨਾਲ ਮਛੇਰੇ ਦੂਜੇ ਦੇਸ਼ ਦੀ ਸੀਮਾ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਪਿਛਲੇ ਮਹੀਨੇ ਵੀ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਨੇ 55 ਭਾਰਤੀ ਮਛੇਰਿਆਂ ਨੂੰ ਫੜਿਆ ਸੀ।