ਐਨ ਆਰ ਆਈ ਸਭਾ ਪੰਜਾਬ ਐਨ ਆਰ ਆਈਜ਼ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹੋਈ ਪੱਬਾਂ ਭਾਰ – ਗਿੱਲ

altਰੋਮ (ਇਟਲੀ) 24 ਸਤੰਬਰ (ਕੈਂਥ) – ਐਨ ਆਰ ਆਈ ਸਭਾ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਜਸਵੀਰ ਸਿੰਘ ਸ਼ੇਰਗਿੱਲ ਜਿਸ ਸੰਜੀਦਗੀ ਅਤੇ ਗੰਭੀਰਤਾ ਨਾਲ ਐਨ ਆਰ ਆਈ ਭਰਾਵਾਂ ਦੀਆਂ ਮੁਸ਼ਕਿਲਾਂ ਨੂੰ ਲੈ ਰਹੇ ਹਨ ਉਸ ਨਾਲ ਦੁਨੀਆਂ ਭਰ ਦੇ ਐਨ ਆਰ ਆਈ ਦਾ ਸਭਾ ਵਿੱਚ ਪਹਿਲਾਂ ਨਾਲੋ ਵੀ ਯਕੀਨ ਅਤੇ ਸਬੰਧ ਗੂੜਾ ਹੋਇਆ ਹੈ ਇਸ ਗੱਲ ਦਾ ਪ੍ਰਗਟਾਵਾ ਐਨ ਆਰ ਆਈ ਸਭਾ ਇਟਲੀ ਦੇ ਸਾਬਕਾ ਜਨਰਲ ਸਕੱਤਰ ਰਾਜਬੀਰ ਸਿੰਘ ਗਿੱਲ ਨੇ ਆਪਣੀ ਪੰਜਾਬ ਫੇਰੀ ਉਪੰਰਤ ਇਟਲੀ ਦੀ ਰਾਜਧਾਨੀ ਰੋਮ ਪਹੁੱਚਣ ਮੌਕੇ ਪ੍ਰੈੱਸ ਨਾਲ ਕੀਤਾ। ਗਿੱਲ ਨੇ ਕਿਹਾ ਕਿ ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸ਼ੇਰਗਿੱਲ ਜਿਸ ਮਿਹਨਤ ਅਤੇ ਲਗਨ ਨਾਲ ਸਭਾ ਦੀ ਜਿੰਮੇਵਾਰੀ ਨਿਭਾਅ ਰਹੇ ਹਨ ਉਹ ਅਸਲ ਵਿੱਚ ਕਾਬਲੇ ਤਾਰੀਫ਼ ਹੈ। ਉਹ ਸਵੇਰ ਤੋਂ ਸ਼ਾਮ ਤੱਕ ਸਭਾ ਦੇ ਮੁੱਖ ਦਫ਼ਤਰ ਜਲੰਧਰ ਬੈਠ ਕੇ ਆਏ ਹਰ ਐਂਨ ਆਰ ਆਈ ਦੀ ਸਮੱਸਿਆ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਸੁਣ ਕੇ ਉਸੇ ਵਕਤ ਉਸ ਉੱਪਰ ਕਾਰਵਾਈ ਆਰੰਭ ਕਰ ਰਹੇ ਹਨ। ਉਹ ਸਭਾ ਦੇ ਦਫ਼ਤਰ ਜਲੰਧਰ ਵਿਖੇ ਜਸਵੀਰ ਸਿੰਘ ਸ਼ੇਰਗਿੱਲ ਨੂੰ ਇਟਲੀ ਦੇ ਐਨ ਆਰ ਆਈਜ਼ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸਕਿਲਾਂ ਸਬੰਧੀ ਮਿਲੇ ਜਿਸ ਸਬੰਧੀ ਪ੍ਰਧਾਨ ਜਸਵੀਰ ਸਿੰਘ ਸ਼ੇਰਗਿੱਲ ਨੇ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਸਭਾ ਜਿਸ ਵੀ ਐਨ ਆਰ ਆਈ ਨਾਲ ਕਿਸੇ ਵੀ ਤਰ੍ਹਾ ਦੀ ਕੋਈ ਵਧੀਕੀ ਹੁੰਦੀ ਹੈ ਉਸ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾਕੇ ਖ੍ਹੜੀ ਹੈ। ਸ਼ੇਰਗਿੱਲ ਨੇ ਕਿਹਾ ਕਿ ਉਹ ਬਹੁਤ ਜਲਦ ਯੂਰਪ ਫੇਰੀ ਤੇ ਵੀ ਆ ਰਹੇ ਹਨ। ਇਸ ਮੌਕੇ ਰਾਜਵੀਰ ਸਿੰਘ ਗਿੱਲ ਨਾਲ ਸੁਰਜੀਤ ਸਿੰਘ, ਕਿਰਨਬੀਰ ਸਿੰਘ ਖਾਲਸਾ ਆਦਿ ਵੀ ਮੌਜੂਦ ਸਨ।