‘ਪੰਜਾਬ ਐਕਸਪ੍ਰੈਸ’ ਵੱਲੋਂ ਇੰਟਰਨੈੱਟ ‘ਤੇ ਹੁਣ ਪੰਜਾਬੀ ਰੇਡੀਉ ਦੀ ਸੇਵਾ

altਆਰੇਸੋ (ਇਟਲੀ) 9 ਜੂਨ (ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’) – ‘ਪੰਜਾਬ ਐਕਸਪ੍ਰੈਸ’ ਇਟਲੀ ਦਾ ਪਲੇਠਾ ਪੰਜਾਬੀ ਅਖ਼ਬਾਰ ਹੈ, ਜੋ ਤਕਰੀਬਨ ਪਿਛਲੇ ਸੱਤ ਅੱਠ ਸਾਲ ਤੋਂ ਛਪਦਾ ਆ ਰਿਹਾ ਹੈ। ਇਸ ਦੇ ਮੁੱਖ ਸੰਪਾਦਕ ਹਰਬਿੰਦਰ ਸਿੰਘ ਧਾਲੀਵਾਲ ਹਨ। ਧਾਲੀਵਾਲ ਨੇ ਬੜੀ ਨਿਰਪੱਖ ਪੱਤਰਕਾਰੀ ਕੀਤੀ ਹੈ। ਹੁਣ ਆਪਣੇ ਕਦਮਾਂ ਨੂੰ ਅੱਗੇ ਵਧਾਉਂਦੇ ਹੋਏ ਧਾਲੀਵਾਲ ਨੇ ਇੰਟਰਨੈੱਟ ਪੰਜਾਬੀ ਰੇਡੀਉ, ‘ਏਅਰ ਪੰਜਾਬ ਐਕਸਪ੍ਰੈਸ (AIR PUNJAB EXPRESS) ਸ਼ੁਰੂ ਕੀਤਾ ਹੈ। ਇੰਟਰਨੈੱਟ ‘ਤੇ  http://punjabexpress.listen2myradio.com ਲਿੰਕ ਨੂੰ ਕਲਿੱਕ ਕਰਕੇ ਰੇਡੀਉ ਦੀ ਸਰਵਿਸ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਰੇਡੀA ਅੱਠ ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਸੁਣਿਆ ਜਾ ਸਕਦਾ ਹੈ। ਇਸ ਨੂੰ ਆਈ ਫੋਨ ਅਤੇ ਨੈੱਟ ਫੋਨ ‘ਤੇ ਸਾਰੀ ਦੁਨੀਆ ਵਿੱਚ ਸੁਣਿਆ ਜਾ ਸਕਦਾ ਹੈ। ਇਹ ਰੇਡੀਉ ਬਹੁਤ ਜਲਦੀ ਹੀ ਸਕਾਈ (SKY) ‘ਤੇ ‘ਪੰਜਾਬ ਐਕਸਪ੍ਰੈਸ ਟੀਵੀ’ ਸ਼ੁਰੂ ਕਰਨ ਵੀ ਜਾ ਰਿਹਾ ਹੈ। ਜਿਸ ਵਿੱਚ ਇੰਟਰਵਿਊ, ਗੱਲਬਾਤ, ਸੰਗੀਤ ਅਤੇ ਆਉਣ ਵਾਲੀਆਂ ਸਮੱਸਿਆਵਾਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਾਰੇ ਭਾਈਚਾਰੇ ਵੱਲੋਂ ਧਾਲੀਵਾਲ ਨੂੰ ‘ਏਅਰ ਪੰਜਾਬ ਰੇਡੀਉ ਦੀ ਸਰਵਿਸ ਸ਼ੁਰੂ ਕਰਨ ‘ਤੇ ਵਧਾਈਆਂ ਆ ਰਹੀਆਂ ਹਨ।