ਬਿਨਾਂ ਟਿਕਟ ਤੋਂ ਭਾਰਤੀਆਂ ਨੇ ਕੀਤਾ ਬਸ ਚੈਕਰਾਂ ‘ਤੇ ਹਮਲਾ

ਰੋਮ (ਇਟਲੀ) 2 ਅਪ੍ਰੈਲ (ਧਾਲੀਵਾਲ ਸੰਧੂ) – ਅਤਾਕ ਬੱਸ ਸੇਵਾ ਦੇ ਚੈਕਰਾਂ ‘ਤੇ ਦੋ ਭਾਰਤੀਆਂ ਨੇ ਉਸ ਵਕਤ ਹਮਲਾ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਕਰਮਚਾਰੀਆਂ ਨੇ ਟਿਕਟ ਪੁੱਛੀ ਅਤੇ ਟਿਕਟ ਨਾ ਹੋਣ ‘ਤੇ ਉਨ੍ਹਾਂ ਦੀ ਜਾਂਚ ਕਰਮਚਾਰੀਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਨ੍ਹਾਂ ਚੈਕਰਾਂ ‘ਤੇ ਕੈਂਚੀ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦੋਂ ਬਸ ਚਾਲਕ ਨੇ ਬਿਨਾਂ ਟਿਕਟ ਸਵਾਰ ਨੌਜਵਾਨਾਂ ਨੂੰ ਚੈਕਰਾਂ ਨਾਲ ਹੱਥੋਪਾਈ ਹੁੰਦੇ ਦੇਖਿਆ ਤਾਂ ਉਸ ਨੇ ਬਸ ਸੀਲ ਕਰ ਦਿੱਤੀ ਅਤੇ ਬਸ ਵਿਚ ਸਾਦਾ ਵਰਦੀ ਵਿਚ ਮੌਜੂਦ ਤਸਤੇਵਰੇ ਕਾਰਾਬਿਨੀਏਰੀ ਦੇ ਮੁਲਾਜਮਾਂ ਨੂੰ ਸਖਤੀ ਨਾਲ ਨਿਪਟਣ ਲਈ ਕਿਹਾ। ਪੁਲਿਸ ਨੇ ਰੋਮ ਸ਼ਹਿਰ ਵਿਚ ਤਸਤੇਵਰੇ ਮਾਰਗ ‘ਤੇ ਚੱਲਣ ਵਾਲੀ 75 ਨੰਬਰ ਬੱਸ ਦੀ ਸਥਿਤੀ ਦਾ ਜਾਇਜਾ ਲਿਆ ਤਾਂ ਉਨ੍ਹਾਂ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਇਕ ਕੈਂਚੀ ਅਤੇ ਚਾਕੂ ਬਰਾਮਦ ਕੀਤਾ ਗਿਆ। 53 ਸਾਲਾ ਬੇਘਰ ਦੱਸੇ ਜਾਂਦੇ ਭਾਰਤੀ ਨੂੰ ਜਾਂਚ ਕਰਮਚਾਰੀ ਨੂੰ ਧਮਕੀ ਦੇਣ ਅਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।