ਸਿੱਖ ਬੱਚਾ ਕਿਰਪਾਨ ਧਾਰ ਕੇ ਸਕੂਲ ਗਿਆ

‘ਇਹ ਹਥਿਆਰ ਨਹੀਂ’ ਅਤੇ ‘ਨਾ ਹੀ ਖਤਰਨਾਕ ਹੈ’

ਵੇਨੇਸੀਆ (ਇਟਲੀ) 12 ਅਪ੍ਰੈਲ (ਧਾਲੀਵਾਲ ਸੰਧੂ) – ਸਿੱਖ ਧਰਮ ਨਾਲ ਸਬੰਧਿਤ ਭਾਰਤੀ ਬੱਚਾ ਮਿਡਲ ਸਕੂਲ (ਸਕੌਲਾ ਮੇਦੀਆ) ਦਾ ਵਿਦਿਆਰਥੀ ਜਦੋਂ ਕਿਰਪਾਨ ਧਾਰਨ ਕਰ ਸਕੂਲ ਵਿਚ ਪਹੁੰਚਿਆ ਤਾਂ ਉਸ ਦੇ ਸਾਥੀਆਂ ਅਤੇ ਹੋਰ ਅਮਲੇ ਨੇ ਇਸ ਸੰਬੰਧੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਜਿਸ ਉਪਰੰਤ ਬਾਕੀ ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲੀ ਅਮਲੇ ਨੇ ਇਸ ਨੂੰ ਖਤਰਨਾਕ ਦੱਸਿਆ। ਇਸ ਸੰਬੰਧੀ ਇਕ ਸ਼ਿਕਾਇਤ ਵੀ ਸਥਾਨਕ ਕਾਰਾਬਿਨੀਏਰੀ ਨੂੰ ਦਰਜ ਕਰਵਾਈ ਗਈ। ਸੁਪਰੀਮਕੋਰਟ ਦੇ ਹੁਕਮਾਂ ਅਨੁਸਾਰ ਜੇ ਜਨਤਕ ਥਾਵਾਂ ‘ਤੇ ਧਾਰਮਿਕ ਚਿੰਨ੍ਹ ਕਿਰਪਾਨ ਜੇ ਬਿਨਾਂ ਧਾਰ, ਨਿਸ਼ਚਤ ਕੀਤੇ ਗਏ ਅਕਾਰ ਦੀ ਹੋਵੇ ਤਾਂ ਇਹ ਹਥਿਆਰ ਕਾਨੂੰਨ ਦੀ ਉਲੰਘਣਾ ਨਹੀਂ। ਸਥਾਨਕ ਦਰਜ ਕਰਵਾਈ ਰਿਪੋਰਟ ਵੀ ਇਸੇ ਆਧਾਰ ‘ਤੇ ਵਿਚਾਰੀ ਗਈ।