wind_cyc_super_nov2017_ita_320x50

ਡਾ: ਸੋਨੀਆ, ਹਿਊਮਨ ਰਾਇਟਸ ਮਿਸ਼ਨ ਦੇ ਐਨ ਆਰ ਆਈ ਵਿੰਗ ਸਵੀਡਨ ਦੀ ਪ੍ਰਧਾਨ ਨਿਯੁਕਤ

ਰੋਮ (ਇਟਲੀ) 3 ਮਾਰਚ (ਕੈਂਥ) – ਦੁਨੀਆ ਵਿਚ ਵੱਸਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ



ਡਾ: ਸੋਨੀਆ

ਸੰਸਥਾ ਹਿਊਮਨ ਰਾਇਟਸ ਮਿਸ਼ਨ ਵੱਲੋਂ, ਸਵੀਡਨ ਵਿਚ ਪਿਛਲੇ ਕਈ ਸਾਲਾਂ ਤੋਂ ਰੈਣ ਬਸੇਰਾ ਕਰ ਰਹੀ ਪੰਜਾਬਣ ਡਾ: ਸੋਨੀਆ ਨੂੰ ਹਿਊਮਨ ਰਾਇਟਸ ਮਿਸ਼ਨ ਦੇ ਐਨ ਆਰ ਆਈ ਵਿੰਗ ਸਵੀਡਨ ਦੀ ਪ੍ਰਧਾਨ ਬਣਾਇਆ ਗਿਆ ਹੈ। ਇਹ ਸੰਸਥਾ ਪੰਜਾਬ ਸਟੇਟ ਵੂਮੈਨ ਕਮਿਸ਼ਨ ਚੰਡੀਗ੍ਹੜ ਦੇ ਅਧੀਨ ਕੰਮ ਕਰ ਰਹੀ ਹੈ। ਇਸ ਸਬੰਧੀ ਡਾ: ਸੋਨੀਆ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ, ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਅਤੇ ਸਾਰਥਕ ਹੱਲ ਲੱਭਣ ਲਈ ਸਾਡੀ ਸੰਸਥਾ ਹਮੇਸ਼ਾਂ ਤਤਪਰ ਰਹਿਦੀ ਹੈ। ਉਨ੍ਹਾਂ ਦੱਸਿਆ ਕਿ, ਇੱਥੇ ਵੀ ਕਈ ਅਜਿਹੇ ਕੇਸ ਹਨ ਜਿਨ੍ਹਾਂ ਵਿਚ ਇੰਡੀਅਨ ਕੁੜੀਆਂ ਨੂੰ ਸਹੁਰੇ ਪਰਿਵਾਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਮੇਰੇ ਤੱਕ ਪਹੁਚ ਕਰਨ ਤਾਂ ਕਿ ਉਨ੍ਹਾਂ ਨੂੰ ਸਵੀਡਨ ਦੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ, ਉਨ੍ਹਾਂ ਸਟੱਡੀ ਫਿਨਾਨਸ ਵਿਚ ਤਿੰਨ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆ ਹਨ। ਪੰਜਾਬ ਦੇ ਜਿਲ੍ਹਾ ਲੁਧਿਆਣਾ ਦੀ ਜੰਮਪਲ ਡਾ: ਸੋਨੀਆ ਸਟੱਡੀ ਬੇਸ ‘ਤੇ ਸਵੀਡਨ ਆਈ ਅਤੇ ਜਿਸ ਨੇ ਇੱਥੇ ਦੇ ਵਸਨੀਕ ਨਾਲ ਵਿਆਹ ਕਰਵਾ ਲਿਆ। ਡਾ: ਸੋਨੀਆ ਨੇ ਕਿਹਾ ਕਿ, ਸੰਸਥਾ ਵੱਲੋਂ ਦਿੱਤੇ ਅਹੁਦੇ ਦਾ ਮੈਂ ਸਨਮਾਨ ਕਰਦੀ ਹੋਈ ਭਾਰਤੀਆਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਾਂਗੀ।