ਲੱਖਾਂ ਲੋਕਾਂ ਨੇ ਆਪਣੀ ਇੱਛਾ ਨਾਲ ਐਲਪੀਜੀ ਸਬਸਿਡੀ ਦਾ ਤਿਆਗ ਕੀਤਾ

ਨਵੀਂ ਦਿੱਲੀ, 10 ਮਾਰਚ (ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ

ਅਪੀਲ ਉੱਤੇ ਦੇਸ਼ ਵਿੱਚ 83 ਲੱਖ ਲੋਕਾਂ ਨੇ ਆਪਣੀ ਇੱਛਾ ਨਾਲ ਐਲਪੀਜੀ ਸਬਸਿਡੀ ਦਾ ਤਿਆਗ ਕੀਤਾ ਹੈ। ਪੈਟਰੋਲਿਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਜ ਸਭਾ ਵਿੱਚ ਕਿਹਾ ਕਿ, ਸਰਕਾਰ ਸਬਸਿਡੀ ਵਿਅਸਥਾ ਵਿੱਚ ਸੁਧਾਰ ਲਈ ਪ੍ਰਤਿਬਧ ਹੈ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ, ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਉੱਚ ਪੱਧਰੀ ਕਮੇਟੀ ਪੁਡੁਚੇਰੀ ਲਈ ਹੜ੍ਹ ਰਾਹਤ ਪੈਕੇਜ ਦੀ ਸਮੀਖਿਆ ਕਰ ਰਹੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੁਸੀਬਤ ਦੀ ਹਾਲਤ ਵਿੱਚ ਵਿਸ਼ੇਸ਼ ਫੰਡ ਦੀ ਵਿਅਸਥਾ ਵੀ ਕੀਤੀ ਗਈ ਹੈ।