ਚੰਡੀਗੜ੍ਹ, 3 ਮਾਰਚ (ਪੰਜਾਬ ਐਕਸਪ੍ਰੈੱਸ) – ਪੰਜਾਬ ਦੇ ਉੱਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ
ਵੱਲੋਂ 9 ਸਾਲਾਂ ਵਿਚ ਵੱਖ-ਵੱਖ ਖੇਤਰਾਂ ਵਿਚ ਕੀਤੇ ਇਤਿਹਾਸਕ ਅਤੇ ਮਾਣਮੱਤੇ ਵਿਕਾਸ ਉੱਤੇ ਸੰਪੂਰਣ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਉਨ•ਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਦੇ ਲੋਕ 2017 ਵਿਚ ਫਿਰ ਤੋਂ ਉਨ•ਾਂ ਦੀ ਸਰਕਾਰ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਹਰੇਕ ਖੇਤਰ ਜਿਵੇਂ ਸ਼ਹਿਰੀ, ਦਿਹਾਤੀ, ਸਨਅਤਾਂ ਅਤੇ ਵੱਖ-ਵੱਖ ਸਮਾਜਿਕ ਖੇਤਰਾਂ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਬਿਲਕੁਲ ਸਹੀ ਰਾਹ ‘ਤੇ ਚੱਲ ਰਹੀ ਹੈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ ਦੀਆਂ ਪ੍ਰਾਪਤੀਆਂ ‘ਤੇ ਮਾਣ ਕਰਨਗੇ। ਉਨ•ਾਂ ਕਿਹਾ ਕਿ ਅਗਲੇ ਸਾਲਾਂ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਪੰਜਾਬ ਦੀ ਵਿਕਾਸ ਕਹਾਣੀ ਦੱਸਦਿਆਂ ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ 9 ਸਾਲ ਪੂਰੇ ਕਰ ਲਏ ਹਨ ਅਤੇ ਇਹ ਬਿਲਕੁਲ ਸਹੀ ਸਮਾਂ ਹੈ ਜਦੋਂ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ ਹੈ ਪਰ ਸਿਆਸੀ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਅਤੇ ਉਹ ਆਪਣੇ ਸਿਆਸੀ ਹਿੱਤਾਂ ਕਾਰਣ ਝੂਠਾ ਪ੍ਰਚਾਰ ਕਰ ਰਹੇ ਹਨ ਜਿਸ ਨਾਲ ਪੰਜਾਬ ਬਦਨਾਮ ਹੋ ਰਿਹਾ ਹੈ। ਸ਼ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ 2007 ਵਿਚ ਜਦੋਂ ਸੱਤਾ ਸੰਭਾਲੀ ਸੀ ਤਾਂ ਪੰਜਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵੱਡਾ ਵਿੱਤੀ ਬੋਝ ਅਤੇ ਹੋਰ ਆਰਥਿਕ ਜ਼ਿੰਮੇਵਾਰੀਆਂ ਝੱਲਣੀਆਂ ਪਈਆਂ ਸਨ। ਉਨ•ਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਅਸੀਂ ਪੰਜਾਬ ਨੂੰ ਬੁਰੇ ਦੌਰ ਵਿਚ ਕੱਢ ਕੇ ਤਰੱਕੀ ਦੀਆਂ ਰਾਹਾਂ ‘ਤੇ ਪਾਇਆ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਨੇ ਜੇਕਰ ਸਹੀ ਅਤੇ ਸਾਰਥਕ ਕਦਮ ਨਾ ਚੁੱਕੇ ਹੁੰਦੇ ਤਾਂ ਪੰਜਾਬ ਨੇ ਅੱਜ ਦੀਵਾਲੀਆ ਹੋ ਜਾਣਾ ਸੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਸਰਕਾਰ ਨੇ ਵਿੱਤੀ ਹਾਲਤ ਨੂੰ ਸੁਧਾਰਨ ਲਈ ਕਈ ਸਾਰਥਕ ਕਦਮ ਚੁੱਕੇ ਹਨ ਜਿਸ ਨਾਲ ਜਿੱਥੇ ਨਾ ਸਿਰਫ ਸੂਬੇ ਦੀ ਵਿੱਤੀ ਹਾਲਤ ਵਿਚ ਸੁਧਾਰ ਹੋਇਆ ਬਲਕਿ ਪੰਜਾਬ ਵਿਚ ਟੈਕਸ ਪ੍ਰਾਪਤੀਆਂ ਦਾ ਵਾਧਾ ਹੋਇਆ ਅਤੇ ਕਰਜ਼ੇ ਦੀ ਦਰ ਵਿਚ ਵੀ ਕਮੀ ਆਈ। ਉਨ•ਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਜਿੱਥੇ ਸੂਬੇ ਦੀ ਟੈਕਸਾਂ ਤੋਂ ਆਮਦਨ ਸਿਰਫ 36808 ਕਰੋੜ ਰੁਪਏ ਸੀ ਉੱਥੇ ਹੀ ਮੌਜੂਦਾ ਸਰਕਾਰ ਦੇ 9 ਸਾਲਾਂ ਦੌਰਾਨ ਇਹ ਵੱਧ ਕੇ 1æ68 ਲੱਖ ਕਰੋੜ ਹੋ ਗਈ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਮੌਜੂਦਾ ਸਰਕਾਰ ਨੇ ਬੁਨਿਆਦੀ ਸਹੂਲਤਾਂ ਦੇ ਖੇਤਰ ਵਿਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਬਿਜਲੀ ਪੈਦਾਵਾਰ, ਪ੍ਰਸ਼ਾਸਕੀ ਸੁਧਾਰ ਅਤੇ ਸਨਅਤੀ ਖੇਤਰਾਂ ਦੀ ਬੇਹਤਰੀ ਲਈ ਲਏ ਫੈਸਲਿਆਂ ਨੇ ਜਿੱਥੇ ਪੰਜਾਬਵਾਸੀਆਂ ਦਾ ਜੀਵਨ ਸੁਖਾਲਾ ਕੀਤਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਵੋਟਰਾਂ ਨਾਲ ਕੀਤੇ ਵਾਅਦਿਆਂ ਦੀ ਵੀ ਸਫਲਤਾਪੂਰਵਕ ਪ੍ਰਾਪਤੀ ਕੀਤੀ ਗਈ ਹੈ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਨਸ਼ਿਆਂ, ਵਿੱਤੀ ਹਾਲਾਤ ਅਤੇ ਪੰਜਾਬ ਸਰਕਾਰ ਬਾਰੇ ਕੀਤੇ ਜਾ ਰਹੇ ਝੂਠੇ ਅਤੇ ਨਾਕਰਾਤਮਕ ਪ੍ਰਚਾਰ ਦਾ ਤੱਥਾਂ ਸਹਿਤ ਜਵਾਬ ਦਿੱਤਾ ਅਤੇ ਪੰਜਾਬ ਦੀ ਮੌਜੂਦਾ ਅਸਲੀਅਤ ਸਾਹਮਣੇ ਰੱਖੀ। ਪੰਜਾਬ ਦੀ ਆਮਦਨੀ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਉਨ•ਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਦੌਰਾਨ ਸਿਰਫ 36808 ਕਰੋੜ ਰੁਪਏ ਦੀ ਆਮਦਨੀ ਕੀਤੀ ਜਦਕਿ 2007-12 ਦੌਰਾਨ ਇਹ ਵੱਧ ਕੇ 68757 ਕਰੋੜ ਰੁਪਏ ਅਤੇ 2012 ਤੋਂ ਹੁਣ ਤੱਕ 99741 ਕਰੋੜ ਰੁਪਏ ਹੋ ਗਈ ਹੈ। ਐਕਸਾਈਜ਼ ਆਮਦਨ ਬਾਰੇ ਤੁਲਨਾ ਕਰਦਿਆਂ ਉਨ•ਾਂ ਦੱਸਿਆ ਕਿ ਕਾਂਗਰਸ ਸਰਕਾਰ ਦੌਰਾਨ 2002 ਵਿਚ ਇਹ 1429 ਕਰੋੜ ਰੁਪਏ ਸੀ ਜੋ ਕਿ 2007 ਵਿਚ ਘੱਟ ਕੇ 1368 ਕਰੋੜ ਰੁਪਏ ਰਹਿ ਗਈ ਜਦਕਿ ਮੌਜੂਦਾ ਸਰਕਾਰ ਦੌਰਾਨ ਐਕਸਾਈਜ਼ ਆਮਦਨ ਵੱਧ ਕੇ 2755 ਕਰੋੜ ਰੁਪਏ ਹੋ ਗਈ ਅਤੇ ਇਸ ਸਾਲ ਦੇ ਅੰਤ ਤੱਕ ਇਸ ਦੇ 5100 ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵੱਖ-ਵੱਖ ਵਿੱਤੀ ਪੱਧਰਾਂ ‘ਤੇ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ ਦਾ ਕੁੱਲ ਘਰੇਲੂ ਉਤਪਾਦ ਕਾਂਗਰਸ ਸਰਕਾਰ ਦੌਰਾਨ 5æ04 ਲੱਖ ਕਰੋੜ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੌਰਾਨ ਪਿਛਲੇ 9 ਸਾਲਾਂ ਵਿਚ ਵੱਧ ਕੇ 23æ60 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ•ਾਂ ਅੱਗੇ ਕਿਹਾ, “ਜਦੋਂ ਕਾਂਗਰਸ ਨੇ ਸਰਕਾਰ ਛੱਡੀ ਸੀ ਤਾਂ ਜੀਡੀਪੀ 1æ27 ਲੱਖ ਕਰੋੜ ਸੀ ਜੋ ਕਿ ਸਾਡੀ ਸਰਕਾਰ ਨੇ ਵਧਾ ਕੇ 2012 ਵਿਚ 2æ59 ਲੱਖ ਕਰੋੜ ਕਰ ਦਿੱਤੀ ਅਤੇ ਇਸ ਸਾਲ ਤੱਕ ਇਹ 3æ98 ਲੱਖ ਕਰੋੜ ਰੁਪਏ ਹੋ ਗਈ ਹੈ।” ਕੇਂਦਰੀ ਟੈਕਸਾਂ ਵਿਚ ਕਾਣੀਵੰਡ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਪੰਜਾਬ ਨੂੰ ਸਿਰਫ 29 ਫੀਸਦੀ ਹਿੱਸਾ ਮਿਲਦਾ ਹੈ ਜਦਕਿ ਉੱਤਰਪ੍ਰਦੇਸ਼ ਨੂੰ 76 ਫੀਸਦੀ, ਝਾਰਖੰਡ ਨੂੰ 81 ਫੀਸਦੀ ਅਤੇ ਬਿਹਾਰ ਨੂੰ ਕੇਂਦਰੀ ਟੈਕਸਾਂ ਵਿਚੋਂ 120 ਫੀਸਦੀ ਹਿੱਸਾ ਮਿਲਦਾ ਹੈ। ਉਨ•ਾਂ ਕਿਹਾ ਕਿ ਯੂਪੀਏ ਦੀ ਸਰਕਾਰ ਦੌਰਾਨ ਸਾਨੂੰ ਸਾਡੀ ਯੋਗਤਾ ਦੀ ਸਜ਼ਾ ਘੱਟ ਟੈਕਸਾਂ ਦੀ ਰੂਪ ਵਿਚ ਮਿਲਦੀ ਰਹੀ ਹੈ। ਉਨ•ਾਂ ਕਿਹਾ ਕਿ ਵਿਰੋਧੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਗਲਤ ਤੱਥਾਂ ਰਾਹੀਂ ਗੁੰਮਰਾਹ ਨਾ ਕਰਨ। ਉਨ•ਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਲਿਆ ਕਰਜ਼ਾ ਗਲਤ ਨਹੀਂ ਹੁੰਦਾ ਅਤੇ ਵਿਕਾਸਮਈ ਦੇਸ਼ ਵੀ ਤਰੱਕੀ ਕਰਨ ਲਈ ਕਰਜ਼ਾ ਲੈਂਦੇ ਹਨ।ਉਨ•ਾਂ ਕਿਹਾ ਕਿ ਪੰਜਾਬ ਨੂੰ ਕਰਜ਼ਈ ਸੂਬਾ ਕਹਿਣਾ ਬਿਲਕੁਲ ਗਲਤ ਹੈ ਕਿਉਂ ਕਿ ਦੇਸ਼ ਦੇ ਬਹੁਤਿਆਂ ਸੂਬਿਆਂ ਨਾਲੋਂ ਪੰਜਾਬ ਦੀ ਵਿੱਤੀ ਹਾਲਤ ਕਿਤੇ ਬਿਹਤਰ ਹੈ। ਉਨ•ਾਂ ਦੱਸਿਆ ਕਿ ਪੰਜਾਬ ਨੇ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਸੌਖੇ ਅਤੇ ਖੱਜਲ-ਖੁਆਰੀ ਰਹਿਤ ਤਰੀਕੇ ਨਾਲ ਸੇਵਾਵਾਂ ਦੇਣ ਦੀ ਪਹਿਲਕਦਮੀ ਕੀਤੀ ਹੈ। ਉਨ•ਾਂ ਕਿਹਾ ਕਿ ਇਕ ਵਿਲੱਖਣ ਅਤੇ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਪੰਜਾਬ ਇਨਵੈਸਟ ਪ੍ਰਮੋਸ਼ਨ ਬਿਊਰੋ ਨਾਂ ਦਾ ਦਫਤਰ ਖੋਲਿ•ਆ ਹੈ ਜਿੱਥੇ 23 ਨਵੀਂ ਸਨਅਤ ਖੋਲ•ਣ ਲਈ 23 ਵਿਭਾਗਾਂ ਦੀ ਮੰਜ਼ੂਰੀ ਦੀਆਂ ਤਾਕਤਾਂ ਇਕ ਹੀ ਅਧਿਕਾਰੀ ਨੂੰ ਦੇ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਅਜਿਹਾ ਤਜ਼ਰਬਾ ਹੋਰ ਕਿਤੇ ਵੀ ਕਿਸੇ ਨੇ ਕਦੇ ਨਹੀਂ ਵਰਤਿਆਂ। ਉਨ•ਾਂ ਕਿਹਾ ਕਿ ਪੰਜਾਬ ਦੀ ਪਹਿਲਕਦਮੀ ਦੇ ਸਫਲ ਨਤੀਜੇ ਸਾਹਮਣੇ ਆਏ ਹਨ। ਹੋਰ ਪ੍ਰਾਪਤੀਆਂ ਬਾਰੇ ਦੱਸਦਿਆਂ ਉਨ•ਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜੋ ਵਾਧੂ ਬਿਜਲੀ ਵਾਲਾ ਹੈ ਅਤੇ ਇੱਥੇ ਹਰੇਕ ਘਰ ਨੂੰ ਬਿਜਲੀ ਦੀ 24 ਘੰਟੇ ਸੱਤੇ ਦਿਨ ਨਿਰੰਤਰ ਸਪਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇਸ਼ ਦਾ ਇਕੋ ਇਕ ਅਜਿਹਾ ਸੂਬਾ ਹੈ ਜਿੱਥੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਅਤੇ ਸਰਕਾਰ ਆਪਣੇ ਖਜ਼ਾਨੇ ਵੱਲੋਂ ਕਿਸਾਨਾਂ ਦੇ ਬਿਲਾਂ ਦੇ ਰੂਪ ਵਿਚ 4700 ਕਰੋੜ ਰੁਪਏ ਸਾਲਾਨਾ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਅਦਾ ਕਰਦੀ ਹੈ। ਇਸ ਤੋਂ ਇਲਾਵਾ ਪੀਐਸਪੀਸੀਐਲ ਜਿਸਨੂੰ ਕਿ ਬਿਹਤਰੀਨ ਬਿਜਲੀ ਵਰਤੋਂ ਦਾ ਐਵਾਰਡ ਮਿਲ ਚੁੱਕਿਆ ਹੈ, 2007 ਵਿਚ ਘਾਟੇ ਵਿਚ ਸੀ ਜਿਸਨੂੰ ਕਿ ਹੁਣ ਲਾਭ ਵਿਚ ਲਿਆਂਦਾ ਗਿਆ ਹੈ।ਪੀਐਸਪੀਸੀਐਲ ਨੂੰ ਦੇਸ਼ ਭਰ ਵਿਚੋਂ ਬਿਹਤਰੀਨ ਬਿਜਲੀ ਵੰਡ ਦਾ ਐਵਾਰਡ ਵੀ ਮਿਲ ਚੁੱਕਾ ਹੈ। ਉਨ•ਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਕ ਨਵੇਂ ਬਿਜਲੀ ਯੂਨਿਟ ਦੀ ਪੈਦਾਵਾਰ ਨਹੀਂ ਕੀਤੀ ਅਤੇ 2007 ਤੋਂ ਪਹਿਲਾਂ 6201 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੁੰਦੀ ਸੀ ਜੋ ਕਿ ਬਿਜਲੀ ਮੰਗ ਤੋਂ ਕਿਤੇ ਘੱਟ ਸੀ ਪਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ 2007 ਤੋਂ ਬਾਅਦ ਨਵੇਂ 5603 ਮੈਗਾਵਾਟ ਬਿਜਲੀ ਯੂਨਿਟਾਂ ਦੀ ਪੈਦਾਵਾਰ ਕੀਤੀ ਜਿਸ ਉੱਤੇ 30000 ਕਰੋੜ ਰੁਪਏ ਦੀ ਲਾਗਤ ਆਈ। ਉਨ•ਾਂ ਕਿਹਾ ਕਿ ਹੁਣ ਸਥਿਤੀ ਇਹ ਹੈ ਕਿ ਪੰਜਾਬ ਵਿਚ ਨਵਾਂ ਨਿਵੇਸ਼ ਕਰਨ ਵਾਲੀਆਂ ਸਨਅਤਾਂ ਨੂੰ ਦੇਸ਼ ਭਰ ਵਿਚੋਂ ਸਭ ਤੋਂ ਘੱਟ 4æ99 ਰੁਪਏ ਪ੍ਰਤੀ ਯੂਨਿਟ ਦੇ ਭਾਅ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਦੇਸ਼ ਦੇ ਹੋਰ ਸੂਬੇ ਸਨਅਤਾਂ ਨੂੰ 7 ਤੋਂ 10 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਸਪਲਾਈ ਕਰ ਰਹੇ ਹਨ। ਸ਼ ਬਾਦਲ ਨੇ ਕਿਹਾ ਕਿ ਸਮਾਜਿਕ, ਵਿੱਤੀ ਅਤੇ ਖੇਤੀ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਦੇ ਨਾਲ-ਨਾਲ ਪੰਜਾਬ ਨੇ ਸੜਕੀ ਨੈੱਟਵਰਕ ਵਿਚ ਵੀ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਉਨ•ਾਂ ਕਿਹਾ ਕਿ 28678 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਨੂੰ 4-6 ਮਾਰਗੀ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸ ਸਰਕਾਰ ਦੌਰਾਨ ਸੜਕਾਂ ਦੇ ਨਿਰਮਾਣ ਉੱਤੇ ਸਿਰਫ 3000 ਕਰੋੜ ਰੁਪਏ ਖਰਚ ਕੀਤੇ ਗਏ ਸਨ। ਉਨ•ਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ ਸੜਕਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ ਅਤੇ 17 ਵੱਖ-ਵੱਖ ਸੜਕਾਂ ਨੂੰ 4-6 ਮਾਰਗੀ ਕਰਨ ਦਾ ਕੰਮ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ 1369 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਉੱਤੇ 18671 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਦਕਿ 1474 ਕਰੋੜ ਰੁਪਏ ਸੜਕਾਂ ਦੀ ਅੱਪਗ੍ਰੇਡੇਸ਼ਨ ਅਤੇ 1600 ਕਰੋੜ ਰੁਪਏ ਓਵਰਬ੍ਰਿਜਾਂ/ਅੰਡਰਬ੍ਰਿਜਾਂ ਉੱਤੇ ਖਰਚ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਨਾਲ ਸੂਬੇ ਦੀ ਵਿੱਤੀ ਹਾਲਤ ਹੋਰ ਸੁਧਰੇਗੀ ਅਤੇ ਸਾਮਾਨ ਦੀ ਢੋਆ-ਢੁਆਈ ਲਈ ਸਾਵੀਆਂ ਸੜਕਾਂ ਮਿਲਣਗੀਆਂ। ਉਨ•ਾਂ ਕਿਹਾ ਕਿ ਹਵਾਈ ਆਵਾਜਾਈ ਦੇ ਖੇਤਰ ਵਿਚ ਵੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਮਾਣਮੱਤੀਆਂ ਹਨ। ਉਨ•ਾਂ ਕਿਹਾ ਕਿ ਛੋਟੇ ਜਿਹੇ ਸੂਬੇ ਵਿਚ ਅੰਮ੍ਰਿਤਸਰ ਅਤੇ ਐਸ਼ਏæਐਸ਼ ਨਗਰ ਦੋ ਕੌਮਾਂਤਰੀ ਏਅਰਪੋਰਟ ਹੋ ਜਾਣ ਨਾਲ ਪੰਜਾਬ ਦੇਸ਼ ਦੇ ਚੋਣਵੇਂ ਰਾਜਾਂ ਵਿਚ ਸ਼ਾਮਲ ਹੋ ਗਿਆ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਬਠਿੰਡਾ ਅਤੇ ਸਾਹਨੇਵਾਲ (ਲੁਧਿਆਣਾ) ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਵੀ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਉਨ•ਾਂ ਕਿਹਾ ਕਿ “ਅਸੀਂ ਕੇਂਦਰ ਸਰਕਾਰ ਨਾਲ ਜਲੰਧਰ ਨਜ਼ਦੀਕ ਆਦਮਪੁਰ ਅਤੇ ਪਠਾਨਕੋਟ ਤੋਂ ਵੀ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਪੈਰਵਈ ਕਰ ਰਹੇ ਹਾਂ।” ਪ੍ਰਸ਼ਾਸਕੀ ਸੁਧਾਰਾਂ ਦੀ ਗੱਲ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਪੰਜਾਬ ਨੇ ਈ-ਗਵਰਨੈੱਸ ਦੀ ਸ਼ੁਰੂਆਤ ਕੀਤੀ ਜਿਸ ਨਾਲ ਕਿ ਨਾਗਰਿਕਾਂ ਨੂੰ ਸੁਖਾਲੇ ਤਰੀਕੇ ਨਾਲ ਅਤੇ ਤੇਜ਼ ਗਤੀ ਸੇਵਾਵਾਂ ਮਿਲ ਰਹੀਆਂ ਹਨ। ਇਸ ਨਾਲ ਪਾਰਦਰਸ਼ੀ ਤਰੀਕੇ, ਭ੍ਰਿਸ਼ਟਾਚਾਰ ਮੁਕਤ, ਸਮਾਂ ਸੀਮਾ ਵਿਚ ਖੱਜਲ-ਖੁਆਰੀ ਰਹਿਤ ਸੇਵਾਵਾਂ ਮਿਲ ਰਹੀਆਂ ਹਨ। ਸ਼ ਬਾਦਲ ਨੇ ਕਿਹਾ ਕਿ ਭਿਸ਼ਟਾਚਾਰ ਨੂੰ ਬਿਲਕੁਲ ਹੇਠਲੇ ਪੱਧਰ ‘ਤੇ ਲਿਆਉਣ ਲਈ ਆਈæਟੀ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਸਰਕਾਰੀ ਕਰਮਚਾਰੀਆਂ ਅਤੇ ਆਮ ਲੋਕਾਂ ਦਾ ਸਿੱਧਾ ਰਾਬਤਾ ਘਟਾਉਣ ਲਈ ਜਲਦ ਹੀ ਪਿੰਡ ਪੱਧਰ ‘ਤੇ 2174 ਸੇਵਾ ਕੇਂਦਰ ਸ਼ੁਰੂ ਕੀਤੇ ਜਾ ਰਹੇ ਹਨ। ਇਨ•ਾਂ ਸੇਵਾ ਕੇਂਦਰਾਂ ਦੀ ਸਥਾਪਤੀ ਉੱਤੇ 2000 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ 164 ਫਰਦ ਕੇਂਦਰ, 132 ਸੁਵਿਧਾ ਕੇਂਦਰ ਅਤੇ 500 ਸਾਂਝ ਕੇਂਦਰ ਪਹਿਲਾਂ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਵਿਰੋਧੀ ਪਾਰਟੀਆਂ ਵੱਲੋਂ ਪੰਜਾਬੀਆਂ ਨੂੰ ਨਸ਼ਈ ਕਹਿਣ ਦੇ ਮਾਮਲੇ ਉੱਤੇ ਬੋਲਦਿਆਂ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕੌਮਾਂਤਰੀ ਸਰਹੱਦ ਤੋਂ ਆਉਂਦੀ ਨਸ਼ਿਆਂ ਦੀ ਵੱਡੀ ਖੇਪ ਫੜ•ੀ ਗਈ ਹੈ ਜੋ ਕਿ ਜੇਕਰ ਪੁਲਿਸ ਨਾ ਫੜ•ਦੀ ਤਾਂ ਦੇਸ਼ ਦੇ ਹੋਰਨਾਂ ਹਿੱਸਿਆ ਵਿਚ ਪੁੱਜਣੀ ਸੀ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਨਸ਼ਿਆਂ ਦੀ ਖੇਪ ਫੜ•ਨ ਲਈ ਪੰਜਾਬ ਸਰਕਾਰ ਦਾ ਸ਼ੁਕਰੀਆਂ ਅਦਾ ਕਰਨਾ ਚਾਹੀਦਾ ਹੈ ਕਿਉਂ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਇਨ•ਾਂ ਨਸ਼ਿਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਪੁੱਜ ਜਾਣਾ ਹੈ। ਉਨ•ਾਂ ਕਿਹਾ ਕਿ “ਅਸੀਂ ਨਸ਼ਿਆਂ ਖਿਲਾਫ ਦੇਸ਼ ਵਿਆਪੀ ਜੰਗ ਲੜ ਰਹੇ ਹਾਂ ਤਾਂ ਜੋ ਦੇਸ਼ ਵਿਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ।” ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ•ਾਂ ਦੱਸਿਆ ਕਿ ‘ਪਤੰਜਲੀ’ ਨੇ ਲੁਧਿਆਣਾ ਆਪਣਾ ਯੂਨਿਟ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾਈ ਹੈ ਅਤੇ ਵਿਸ਼ਵ ਪ੍ਰਸਿੱਧ ਨਾਮੀਂ ਕੰਪਨੀ ਆਈæਟੀæਸੀæ ਕਪੂਰਥਲਾ ਵਿਚ ਆਪਣਾ ਫੂਡ ਪਾਰਕ ਹੋਰ ਵੱਡਾ ਕਰੇਗੀ ਜੋ ਕਿ ਏਸ਼ੀਆਂ ਦਾ ਸਭ ਤੋਂ ਵੱਡਾ ਫੂਡ ਪ੍ਰੋਸੈਸਿੰਗ ਪਲਾਂਟ ਬਣ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਮਨਵੇਸ਼ ਸਿੰਘ ਸਿੱਧੂ ਅਤੇ ਰਾਹੁਲ ਤਿਵਾੜੀ ਵੀ ਹਾਜ਼ਰ ਸਨ।