ਤੇਰੀ ਮਹਿਮਾ ਨਿਆਰੀ ਨਾਨਕ

nankana-sahibਜੱਗ ਤੈਥੋਂ ਬਲਿਹਾਰੀ ਨਾਨਕ
ਤੇਰੀ ਮਹਿਮਾ ਨਿਆਰੀ ਨਾਨਕ।
ਧਰਤੀ ਅੰਬਰ ਸਾਰਾ, ਤੇਰਾ ਜੱਸ ਗਾਂਦਾ ਹੈ,
ਮਨ ਜੋਦੜੀ ਕਰਦਾ ਤੇਰਾ ਨਾਮ ਧਿਆਂਦਾ ਹੈ,
ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ।
ਤੂੰ ਸਭਨਾ ਦਾ ਪੀਰ ਜਗ ਨੇ ਮੰਨਿਆ ਹੈ,
ਤੂੰ ਵਰਨਾਂ ਨੂੰ ਇਕ ਧਾਗੇ ਵਿੱਚ ਬੰਨਿਆ ਹੈ।
ਤੂੰ ਸਭਨਾਂ ਦਾ ਸਾਂਝਾ ਮਨ ਨੂੰ ਭਾਂਦਾ ਹੈ,
ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ।
ਤੂੰ ਲਾਲੋ ਦੀ ਕਿਰਤ ਨੂੰ ਵਡਿਆਇਆ ਹੈ,
ਤੂੰ ਜਗ ਨੂੰ ਮਿਹਨਤ ਦੇ ਲੜ੍ਹ ਲਾਇਆ ਹੈ।
ਪੈਗਾਮ ਤੇਰਾ ਕਿਰਤੀ ਨੂੰ ਵਡਿਆਂਦਾ ਹੈ,
ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ।
ਕੂੜ ਦੀਆਂ ਮੈਲਾਂ ਵਿੱਚ ਜੱਗ ਰੰਗਿਆ ਹੈ,
ਸੁਰਿੰਦਰ ਲੋਭ ਲਾਲਚ ਸਾਨੂੰ ਡੰਿਗਆ ਹੈ।
ਸੁਰਿੰਦਰ ਮਨ ਦੀ ਗਾਥਾ ਖੋਲ੍ਹ ਸੁਣਾਂਦਾ ਹੈ,
ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ।
ਦਰਸ਼ਨ ਦੇਵੋ ਰੋ- ਰੋ ਕੇ ਫ਼ਰਿਆਦ ਕਰਾਂ,
ਮੁੜ ਕੇ ਫੇਰਾ ਪਾਉ ਪਲ – ਪਲ ਯਾਦ ਕਰਾਂ।
ਦਿਲ ਸੁਨੇਹੜੇ ਘੱਲਦਾ ਤਰਲੇ ਪਾਂਦਾ ਹੈ,
ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ।
ss

 

 

– ਐਸ ਸਿਰੰਦਰ