ਪੰਚਾਇਤੀ ਚੋਣਾਂ

altਕੁੱਝ ਨੇ ਹੱਸਣਾਂ ਕੁੱਝ ਨੇ ਰੋਣਾਂ, ਆਂ ਗਈਆਂ ਪੰਚਾਇਤੀ ਚੋਣਾਂ….,

ਕਿਸੇ ਨੇ ਗਲ ਵਿੱਚ ਹਾਰ ਪੁਆਉਣਾਂ,

ਕਿਸੇ ਨੂੰ ਪੈਣਾਂ ਮੂੰਹ ਲਮਕਾਉਣਾਂ,

ਕਿਸੇ ਨੇ ਹੱਸਣਾਂ ਕਿਸੇ ਨੇ ਰੋਣਾਂ,

ਆ ਗਈਆਂ ਪੰਚਾਇਤੀ ਚੋਣਾਂ…,

ਹੱਥ ਜੋੜੇ ਕੋਈ ਕਰਦਾਂ ਵਾਅਦੇ,

ਜਿੱਤਣ ਦੇ ਕੋਈ ਕਰਦਾ ਦਾਅਵੇ,

ਕੀਤੇ ਕੋਈ ਅਹਿਸਾਨ ਗਿਣਾਉਦਾਂ,

ਰੋਹਬ ਜਮਾ ਕੋਈ ਵੋਟਾਂ ਚਾਹੁੰਦਾ,

ਹਰ ਕੋਈ ਆਖੇ ਨਾਂ ਮੇਰੇ ਤੇ ਲਾ ਦਿਉ ਮੋਹਰਾਂ,

ਲੈਣ ਲਈ ਸਰਪੰਚੀ ਪੰਚੀ ਕੁੱਝ ਨੇ ਤਾਂ ਛੱਡਿਆਂ ਸੌਣਾ,

ਆ ਗਈਆਂ ਪੰਚਾਇਤੀ ਚੋਣਾਂ….,

ਚਾਰ ਬੰਦੇ ਜਿਸ ਥਾ ਤੇ ਖੜਦੇ,

ਵੋਟਾਂ ਬਾਰੇ ਗੱਲਾਂ ਕਰਦੇ,

ਸ਼ੁਰੂ ਹੋ ਗਏ ਰੋਲੇ ਰੱਪੇ,

ਇੱਕ ਦੂਜੇ ਨੂੰ ਕਰਦੇ ਟਿੱਚਰਾਂ,

ਸਾਡੀਆਂ ਵੋਟਾਂ ਤੈਨੂੰ ਮਿੱਤਰਾਂ,

ਤਿੰਨ ਜੁਲਾਈ ਪਿੱਛੋ ਹੀ,

ਇਹ ਭਖਦਾ ਪਾਰਾਂ ਸ਼ਾਤ ਹੋਣਾਂ,

“ਆ ਗਈਆਂ ਪੰਚਾਇਤੀ ਚੋਣਾਂ”,

“ਛਾਅ ਗਈਆਂ ਪੰਚਾਇਤੀ ਚੋਣਾਂ”,

 

ਰਮਨਜੀਤ ਬੈਂਸ