ਵੰਡਿਆ ਦੇਸ਼ ਪੰਜਾਬ

punjabਵੰਡਿਆ ਦੇਸ਼ ਪੰਜਾਬ
ਹਵਾ ਦਿਆਂ ਬੁੱਲਿਆਂ ‘ਚ
ਜਹਿਰ ਘੁਲਿਆ ਸੀ,
ਤਾਂਹੀਉ ਆਉਂਂਦੇ ਸੀ ਗੇ
ਖੌਫ ਦੇ ਖਵਾਬ ਵੇ,
ਹਿੰਦ-ਪਾਕਿ ਦੀ ਤਾਂ ਉਦੋਂ
ਵੰਡ ਨਾ ਸੀ ਹੋਈ
ਪਰ ਵੰਡਿਆ ਗਿਆ ਸੀ
ਆਹ ਪੰਜਾਬ ਵੇ।

ਚਰਖ ਸੀ ਰੋਇਆ

ਪੱਤ ਰੁਲਦੀ ਨੂੰ ਵੇਖ,
ਰੋਈ ਸੂਰਜ ਨੂੰ ਵੇਖ
ਤਰਕਾਲ ਵੇ,
ਖੌਰੇ ਸੀ ਉਹ ਕਾਹਤੋਂ ਆਈ
ਅੱਖਾਂ ਵਿੱਚ ਲਾਲੀ,
ਖੌਰੇ ਮਿੱਟੀ ਕਾਹਤੋਂ ਬਣੀ ਸੀ
ਗੁਲਾਲ ਵੇ,
ਤਾਰਿਆਂ ਨੇ ਪਾਏ ਵੈਣ
ਤਾਰਾਮੰਡਲ ਨੂੰ ਕਹਿਣ,
ਵੇਖ ਗੇਰੂ ਦੀ ਭਰੀ ਹੋਈ ਚਨਾਬ ਵੇ
ਹਿੰਦ-ਪਾਕਿ ਦੀ ਤਾਂ ਉਦੋਂ ਵੰਡ ਨਾ ਸੀ ਹੋਈ
ਪਰ ਵੰਡਿਆ ਗਿਆ ਸੀ ਆਹ ਪੰਜਾਬ ਵੇ।
ਰੇਲ ਗੱਡੀ ਦਿਆਂ ਡੱਬਿਆਂ ‘ਚ
ਲਾਸ਼ਾਂ ਭਰੀਆਂ ਸੀ,
ਹੰਝੂਆਂ ਦੇ ਨਾਲ
ਧਰਤੀ ਸੀ ਰਮ ਗਈ,
ਵਗਦੀ ਸੀ ਜਿਹੜੀ
ਕਦੇ ਲੋਕਾਂ ਦੇ ਦਿਲਾਂ ‘ਚ
ਉਹ ਪਿਆਰ ਵਾਲੀ ਪੌਣ,
ਸੀ ਗੀ ਥਮ ਗਈ
ਕਰੰਗ ਦੱਬੇ ਗਏ ਜਿਹੜੇ
ਕੋਈ ਮੁੜਕੇ ਨਾ ਛੇੜੇ
ਸੁੱਖੀ ਸਾਂਦੀ ਲੰਘ ਜਾਵੇ ਅਬਿਬਾਬ ਵੇ
ਹਿੰਦ – ਪਾਕਿ ਦੀ ਤਾਂ ਉਦੋਂ ਵੰਡ ਨਾ ਸੀ ਹੋਈ
ਬੱਸ ਵੰਡਿਆ ਗਿਆ ਮੇਰਾ ਪੰਜਾਬ ਵੇ।
kaur

 

 

 

– ਸਿਮਰਨਜੀਤ ਕੌਰ