ਆਸਟਰੀਆ ਦਾ ਕਬੱਡੀ ਖੇਡ ਮੇਲਾ ਸਫਲਤਾਪੂਰਵਕ ਸੰਪੰਨ

ਫਾਈਵ ਕਾਂਟੀਨੈਸ ਭੰਗੜਾ ਕਲੱਬ ਦੇ ਗੱਭਰੂ ਵਿਆਨਾ ਵਿਚ ਹੋਏ ਪੰਜਾਬੀ ਖੇਡ ਮੇਲੇ ਮੌਕੇ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਫੋਟੋ : ਰਾਮੂਵਾਲੀਆ

ਵਿਆਨਾ, 25 ਜੂਨ (ਬਸੰਤ ਸਿੰਘ ਰਾਮੂਵਾਲੀਆ) – ਯੂਰਪ ਵਿਚ ਚੱਲ ਰਹੇ ਕਬੱਡੀ ਖੇਡ ਮੇਲਿਆਂ ਦੀ ਲੜੀ ਦੌਰਾਨ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬੱਡੀ, ਫੁੱਟਬਾਲ, ਵਾਲੀਬਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਹੋਏ। ਕਬੱਡੀ ਦੇ ਆਖਰੀ ਮੁਕਾਬਲੇ ਵਿਚ ਇਟਲੀ ਦੀ ਟੀਮ ਨੇ ਬੈਲਜੀਅਮ ਦੀ ਟੀਮ ਨੂੰ ਹਰਾ ਕੇ 2100 ਯੂਰੋ ਦਾ ਇਨਾਮ ਜਿੱਤਿਆ। ਪੰਜਾਬ ਫੁੱਟਬਾਲ ਕਲੱਬ ਨੇ ਫੁੱਟਬਾਲ ਮੈਚ ਤੇ ਵਾਲੀਬਾਲ ਦਾ ਮੈਚ ਗੁਰਦੁਆਰਾ ਸਿੰਘ ਸਭਾ ਦੀ ਟੀਮ ਨੇ ਜਿੱਤਿਆ। ਇਸ ਮੌਕੇ ਫਾਈਵ ਕਾਂਟੀਨੈਸ ਭੰਗੜਾ ਕਲੱਬ ਦੇ ਗੱਭਰੂਆਂ ਨੇ ਮੇਲੇ ਵਿਚ ਖੂਬ ਰੰਗ ਬੰਨ੍ਹਿਆ। ਸੁਖਦੇਵ ਸਿੰਘ ਬਾਜਵਾ, ਭਜਨਾ ਮੱਲ੍ਹੀ, ਨਰਿੰਦਰ ਸਿੰਘ ਅਟਵਾਲ ਤੇ ਪਰਮਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਖੇਡ ਮੇਲੇ ਨੂੰ ਸਫਲ ਬਣਾਉਣ ਲਈ ਮਾਰਕੀਟ ਫਾਹਰਾ ਦੇ ਪ੍ਰਧਾਨ ਜਰਨੈਲ ਸਿੰਘ ਦੁਆਬਾ, ਹਰਤੇਜ ਸਕੱਤਰ, ਪਵਨ ਧੌਲ, ਸੁਖਦੇਵ ਸਿੰਘ ਛੀਨਾ, ਰਜਿੰਦਰ ਸਿੰਘ ਖੈਹਰਾ ਤੇ ਜੋਗਿੰਦਰ ਸਿੰਘ ਬੱਬੀ ਦਾ ਯੋਗਦਾਨ ਵਰਨਣਯੋਗ ਹੈ।