ਇਟਲੀ ‘ਚ 16 ਸਾਲਾ ਪੰਜਾਬੀ ਗੱਭਰੂ ਨੇ ਰਚਿਆ ਨਵਾਂ ਇਤਿਹਾਸ

ਮੁਕਾਬਲੇ 'ਚ ਹਿੱਸਾ ਲੈਂਦਾ ਅਰਸ਼ਦੀਪ ਸੈਣੀ। ਫੋਟੋ : ਸਾਬੀ ਚੀਨੀਆਂ।

ਮੁਕਾਬਲੇ ‘ਚ ਹਿੱਸਾ ਲੈਂਦਾ ਅਰਸ਼ਦੀਪ ਸੈਣੀ। ਫੋਟੋ : ਸਾਬੀ ਚੀਨੀਆਂ।

ਮਿਲਾਨ (ਇਟਲੀ) 28 ਫਰਵਰੀ (ਸਾਬੀ ਚੀਨੀਆਂ) – ਇਟਲੀ ਵਿਚ ਪੰਜਾਬੀਆ ਨੇ 3 ਕੁ ਦਹਾਕੇ ਪਹਿਲਾਂ ਆਉਣਾ ਸ਼ੁਰੂ ਕੀਤਾ ਸੀ, ਜਿੱਥੇ ਆ ਕੇ ਕਈ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨ ਵਾਲੇ ਮਿਹਨਤੀ ਮਾਪਿਆਂ ਦੇ ਬੱਚੇ ਪੜ੍ਹਾਈ ਦੇ ਨਾਲ ਖੇਡ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ। ਇੱਥੋਂ ਦੀ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ਮਿਲਾਨ ‘ਚ ‘ਫੈਡਰੇਸ਼ਨ ਇਟਾਲੀਅਨ ਪਾਵਰ ਲਿਫਟਿੰਗ’ ਵੱਲੋਂ ਕਰਵਾਏ 19ਵੇਂ ਓਪਨ ਪਾਵਰ ਲਿਫਟਿੰਗ ਮੁਕਾਬਿਲਆਂ ਵਿਚ ਰੋਪੜ ਜ਼ਿਲ੍ਹੇ ਨਾਲ ਸਬੰਧਿਤ ਭਾਰਤੀ ਮੂਲ ਦੇ ਗੱਭਰੂ ਅਰਸ਼ਦੀਪ ਸੈਣੀ ਨੇ 66 ਕਿਲੋ ਭਾਰ ਵਰਗ ਵਿਚ ਕਰਵਾਏ ਮੁਕਾਬਲਿਆਂ ਵਿਚ 190 ਕਿਲੋ ਭਾਰ ਚੁੱਕ ਪਹਿਲਾ ਸਥਾਨ ਹੀ ਹਾਸਿਲ ਨਹੀਂ ਕੀਤਾ, ਸਗੋਂ ਇਕ ਨਵਾਂ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 66 ਕਿਲੋ ਭਾਰ ਵਰਗ ਵਿਚ ਅਰਸ਼ਦੀਪ ਨੇ 190 ਕਿਲੋ ਭਾਰ ਚੁੱਕ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਅਰਸ਼ਦੀਪ ਦੇ ਕੋਚ ਦਾ ਕਹਿਣਾ ਹੈ ਕਿ, 66 ਕਿਲੋ ਭਾਰ ਵਿਚ ਉਸ ਨੇ 190 ਕਿਲੋ ਭਾਰ ਚੁੱਕ ਕੇ ਨਵਾਂ ਇਤਿਹਾਸ ਸਿਰਜਿਆ ਹੈ ਤੇ ਉਸਨੂੰ ਇਸ ਪ੍ਰਾਪਤੀ ਲਈ ਵੈਨੇਤੋ ਵਿਖੇ ਹੋਣ ਵਾਲੇ ਮੁਕਾਬਿਲਆਂ ਲਈ ਟੀਮ ਵਿਚ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਇਨਾਂ ਮੁਕਾਬਲਿਆ ਵਿਚ ਹਿੱਸਾ ਲੈਣ ਲਈ ਇਟਲੀ ਦੇ ਵੱਖ ਵੱਖ ਸ਼ਹਿਰਾਂ ਤੋਂ 42 ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਨਾਂ ‘ਚ 66 ਕਿਲੋ ਭਾਰ ਵਿਚ 16 ਸਾਲਾ ਅਰਸ਼ਦੀਪ ਸੈਣੀ ਨੇ 190 ਕਿਲੋ ਭਾਰ ਚੁੱਕ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ।