Advertisement
Advertisement

ਇਟਲੀ ਫੁੱਟਬਾਲ ਟੂਰਨਾਮੈਂਟ ‘ਚ ਅਜਾਦ ਕਲੱਬ ਵਲਦਾਰਨੋ ਦੀ ਟੀਮ ਜੇਤੂ

Ria Money Transfer ਨੇ ਟੂਰਨਾਮੈਂਟ ਨੂੰ ਸਪਾਂਸਰ ਕੀਤਾ

ਜੇਤੂ ਖਿਡਾਰੀਆ ਨਾਲ ਪ੍ਰਬੰਧਕ ਫੋਟੋ ਸਾਬੀ ਚੀਨੀਆਂ

ਜੇਤੂ ਖਿਡਾਰੀਆ ਨਾਲ ਪ੍ਰਬੰਧਕ ਫੋਟੋ ਸਾਬੀ ਚੀਨੀਆਂ

match1ਮਿਲਾਨ (ਇਟਲੀ) 26 ਅਕਤੂਬਰ (ਸਾਬੀ ਚੀਨੀਆਂ) – ਅਜਾਦ ਫੁੱਟਬਾਲ ਕਲੱਬ ਵਲਦਾਰਨੋ ਵੱਲੋਂ ਕਰਵਾਏ ਫੁੱਟਬਾਲ ਟੂਰਨਾਮੈਂਟ ‘ਚ ਇਟਲੀ ਦੇ ਵੱਖ ਵੱਖ ਸ਼ਹਿਰਾਂ ਤੋਂ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਜਿਨਾਂ ਵਿਚ ਗਰੁੱਪ ਮੈਚਾਂ ਤੋਂ ਬਾਅਦ ਸੈਮੀਫਾਈਨਲ ਮੈਚ ਕਰਵਾਏ ਗਏ। ਖਿਡਾਰੀਆਂ ਨੇ ਆਪੋ ਆਪਣੀਆਂ ਟੀਮਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਸਰਵਉਤੱਮ ਖੇਡ ਦਾ ਪ੍ਰਦਰਸ਼ਨ ਕੀਤਾ। ਜਿੱਤਾਂ ਹਾਰਾਂ ਦਾ ਸਫਰ ਤੈਅ ਕਰਦਿਆਂ ਅੰਤ ਅਜਾਦ ਫੁੱਟਬਾਲ ਕਲੱਬ (ਵਲਦਾਰਨੋ) ਤੇ ਪੰਜਾਬ ਫੁੱਟਬਾਲ ਕਲੱਬ ਦੀ ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਗਿਆ। ਜਿਸ ਵਿਚ ਅਜਾਦ ਕਲੱਬ ਵਲਦਾਰਨੋ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਫਾਈਨਲ ਵਿਚ ਜਿੱਤ ਪ੍ਰਾਪਤ ਕਰਕੇ ਜੇਤੂ ਕੱਪ ਚੁੱਕਣ ਦਾ ਮਾਣ ਪ੍ਰਾਪਤ ਕੀਤਾ।
ਬੈਸਟ ਪਲੇਅਰ ਜਸਮੀਤ ਸਿੰਘ ਤੇ ਪ੍ਰਮਿੰਦਰ ਮਾਨ ਰਹੇ, ਬਲਰਾਜ ਟਿਵਾਣਾ ਨੂੰ ਬੈਸਟ ਗੋਲਕੀਪਰ ਐਲਾਨਿਆ ਗਿਆ। ਇਸ ਮੌਕੇ ਇਟਲੀ ਦੇ ਉੱਘੇ ਸਮਾਜ ਸੇਵੀ ਹਰਬਿੰਦਰ ਸਿੰਘ ਧਾਲੀਵਾਲ, ਗਾਖਲ ਬ੍ਰਦਰਜ਼ ਤੇ ਲਵ ਕੁੰਮਰਾ, ਇਟਲੀ ਦੀ ਪਲੇਠੀ ਪੰਜਾਬੀ ਅਖ਼ਬਾਰ ‘ਪੰਜਾਬ ਐਕਸਪ੍ਰੈੱਸ’ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ। ਹਰਪ੍ਰੀਤ ਸਿੰਘ ਜੀਰਾ ਦੁਆਰਾ ਕਮੈਟਰੀ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਜਗਮੀਤ ਸਿੰਘ ਦੁਰਗਾਪੁਰ, ਗੁਰਪ੍ਰੀਤ ਪਨੇਸਰ, ਅਰਨਦੀਦ ਧਨੋਆ ਦੀਪੂ ਸੈਣੀ, ਨਿੰਦਰ ਧਾਲੀਵਾਲ, ਅੰਮ੍ਰਿਤ ਕਾਹਲੋ, ਜਸਵੰਤ ਗੋਸਲ, ਹਰਨੇਕ ਸਿੰਘ ਵੱਲੋਂ ਜਿੱਥੇ ਇਸ ਫੁੱਟਬਾਲ ਟੂਰਨਾਮੈਟ ਨੂੰ ਕਰਵਾਉਣ ਲਈ ਬਹੁਮੁੱਲਾ ਯੋਗਦਾਨ ਪਾਇਆ ਗਿਆ, ਉੱਥੇ ਆਏ ਮਹਿਮਾਨਾਂ ਨੂੰ ਜੀ ਆਇਆ ਵੀ ਆਖਿਆ ਗਿਆ। ਜਿਕਰਯੋਗ ਹੈ ਕਿ ਅਮਰੀਕਾ ਦੀ ਮਸ਼ਹੂਰ ਮਨੀ ਟਰਾਂਸਫ਼ਰ ਕੰਪਨੀ ‘ਰੀਆ ਮਨੀ ਟਰਾਂਸਫ਼ਰ’ (Ria Money Transfer) ਨੇ ਇਸ ਪੂਰੇ ਟੂਰਨਾਮੈਂਟ ਨੂੰ ਸਪਾਂਸਰ ਕੀਤਾ। ਇਟਲੀ ਦੀ ਪਲੇਠੀ ਪੰਜਾਬੀ ਅਖ਼ਬਾਰ ‘ਪੰਜਾਬ ਐਕਸਪ੍ਰੈੱਸ’ ਦੀ ਟੀਮ ਨੇ ਵੀ ਇਸ ਟੂਰਨਾਮੈਂਟ ਵਿਚ ਖਾਸ ਤੌਰ ‘ਤੇ ਸ਼ਿਰਕਤ ਕੀਤੀ।

meetha