‘ਏਸ਼ੀਅਨ ਯੂਥ ਨੈਟਬਾਲ ਚੈਂਪਿਅਨਸ਼ਿਪ’ ਜਪਾਨ ਵਿਖੇ, ਖਿਡਾਰਨਾਂ ਲਈ ਕੈਂਪ ਅਤੇ ਟਰਾਈਲ ਬਠਿੰਡਾ ਵਿਖੇ

 ‘ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ (ਬਠਿੰਡਾ) ਪੁੱਜਣਗੀਆਂ ਦੇਸ਼ਭਰ ਦੇ ਵੱਖ-ਵੱਖ ਸੂਬਿਆਂ ਤੋਂ ਖਿਡਾਰਨਾਂ
nballਦਿੱਲੀ/ਬਠਿੰਡਾ – ਜਪਾਨ ਦੇਸ਼ ਵਿਖੇ ਇਸ ਵਾਰ ‘ਏਸ਼ੀਅਨ ਯੂਥ ਨੈਟਬਾਲ ਚੈਂਪਿਅਨਸ਼ਿਪ’ (ਅੰਡਰ-19) ਹੋਵੇਗੀ। ਜੋ 29 ਜੂਨ ਤੋਂ ਸ਼ੁਰੂ ਹੋਕੇ 07 ਜੁਲਾਈ 2019 ਤੱਕ ਜਾਰੀ ਰਹੇਗੀ। ਜਿਸ ਵਿੱਚ ਭਾਰਤ ਦੇਸ਼ ਦੀਆਂ ਨੈਟਬਾਲ ਖਿਡਾਰਨਾਂ ਭਾਗ ਲੈਣਗੀਆਂ। ਇਹ ਜਾਣਕਾਰੀ ਰਾਸ਼ਟਰੀ ਖੇਡ ਸੰਸਥਾ ‘ਨੈਟਬਾਲ ਫੈਡਰੇਸ਼ਨ ਆਫ ਇੰਡੀਆ’ (ਐਨਐਫਆਈ) ਦੇ ਸਕੱਤਰ ਜਨਰਲ ਸ਼੍ਰੀ ਹਰੀਓਮ ਕੌਸ਼ਿਕ ਨੇ ਦੇਸ਼ ਅੰਦਰਫੈਡਰੇਸ਼ਨ ਨਾਲ ਸੰਬੰਧਤ ਸਥਾਪਤ ਯੂਨਿਟਾਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੇ ਨਾਓੰ ਜਾਰੀ ਕੀਤੇ ਪੱਤਰ ਰਾਹੀਂ ਦਿੱਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਰਜਿ. ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦੱਸਿਆ ਹੈ ਕਿ ਜਪਾਨ ‘ਚ ਹੋਣ ਵਾਲੀ ‘ਏਸ਼ਿਅਨ ਯੂਥ ਨੈਟਬਾਲ ਚੈਂਪਿਅਨਸ਼ਿਪ’ ਲਈ ਟਰਾਈਲ 20 ਅਪ੍ਰੈਲ ਤੋਂ 25 ਅਪ੍ਰੈਲ 2019 ਤੱਕ ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ (ਬਠਿੰਡਾ) ਵਿਖੇ ਹੋਣਗੇ। ਜਿਸ ਲਈ ਸਮਾਂ ਸਵੇਰ 6 ਤੋਂ 9 ਵਜੇ ਤੱਕ ਅਤੇ ਸ਼ਾਮੀਂ 3 ਵਜੇ ਤੋਂ 6 ਵਜੇ ਤੱਕ ਹੋਵੇਗਾ। ਜਦੋਂਕਿ ਕੈਂਪ ਜੂਨ-2019 ਦੇ ਆਖਿਰੀ ਹਫਤੇ ਤੱਕ ਜਾਰੀ ਰਹੇਗਾ। ਟਰਾਈਲ/ਕੈਂਪ ਵਿੱਚ ਭਾਗ ਲੈਣ ਲਈ ਆੰਧਰਾ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਮੱਧਪ੍ਰਦੇਸ਼, ਝਾਰਖੰਡ, ਬਿਹਾਰ, ਕਰਨਾਟਕਾ, ਰਾਜਸਥਾਨ, ਤ੍ਰਿਪੁਰਾ, ਪੱਛਮੀ ਬੰਗਾਲ, ਕੇਰਲ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ, ਦਿੱਲੀ ਆਦਿ ਸੂਬਿਆਂ ਤੋਂ ਖਿਡਾਰਨਾਂ ਪੁੱਜਣਗੀਆਂ।
ਉਹਨਾਂ ਐਨਐਫਆਈ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉੱਕਤ ਚੈਂਪਿਅਨਸ਼ਿਪ ਲਈ ਐਨਐਫਆਈ ਵੱਲੋਂ ਨੈਟਬਾਲ ਕੋਚ ਦੀਪਕ ਅੱਤਰੀ ਨੂੰ ਤੈਨਾਤ ਕੀਤਾ ਗਿਆ ਹੈ। ਖਿਡਾਰਨਾਂ ਸੰਸਥਾ ਦੇ ਹੈਲਪਲਾਈਨ ਨੰਬਰ 9034381214 ਤੇ 20 ਅਪ੍ਰੈਲ ਤੱਕ ਰਿਪੋਰਟ ਕਰ ਸਕਦੀਆਂ ਹਨ। ਉਸ ਮਗਰੋਂ ਕਿਸੇ ਖਿਡਾਰੀ ਵੱਲੋਂ ਕੋਈ ਕਾਰਣ/ਅਪੀਲ ਮੰਜੂਰ ਨਹੀਂ ਹੋਵਗੀ।
ਐਡਵੋਕੇਟ ਕਪਿਲ ਨੇ ਇਹ ਵੀ ਦੱਸਿਆ ਕਿ ਜਪਾਨ ਚੈਂਪਿਅਨਸ਼ਿਪ ਵਿੱਚ ਭਾਗ ਲਈ ਸਿਲੈਕਟ ਕੀਤੇ ਜਾਣ ਵਾਲੀਆਂ ਖਿਡਾਰਨਾਂ ਦੀ ਰੱਖਿਆ-ਸੁਰੱਖਿਆ ਲਈ ਮੈਡੀਕਲ ਟੀਮ ਅਤੇ ਪੁਲਿਸ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।