ਕ੍ਰਿਕਟ ਕਲੱਬ ਪੁਨਤੀਨੀਆ ਵੱਲੋਂ 12 ਮਈ ਤੋਂ ਕ੍ਰਿਕਟ ਟੂਰਨਾਮੈਂਟ ਸ਼ੁਰੂ

ਕ੍ਰਿਕਟ ਟੂਰਨਾਮੈਂਟ ਦੀ ਜਾਣਕਾਰੀ ਦੇਣ ਮੌਕੇ ਕ੍ਰਿਕਟ ਕਲੱਬ ਪੁਨਤੀਨੀਆ ਦੇ ਆਗੂ।

ਕ੍ਰਿਕਟ ਟੂਰਨਾਮੈਂਟ ਦੀ ਜਾਣਕਾਰੀ ਦੇਣ ਮੌਕੇ ਕ੍ਰਿਕਟ ਕਲੱਬ ਪੁਨਤੀਨੀਆ ਦੇ ਆਗੂ।

ਪੁਨਤੀਨੀਆ (ਇਟਲੀ) 8 ਮਈ (ਕੈਂਥ) – ਇਲਾਕੇ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜ੍ਹਨ ਸਬੰਧੀ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਕ੍ਰਿਕਟ ਕਲੱਬ ਪੁਨਤੀਨੀਆ (ਲਾਤੀਨਾ) ਦੀ ਇੱਕ ਹੰਗਾਮੀ ਮੀਟਿੰਗ ਪੁਨਤੀਨੀਆ ਵਿਖੇ ਕੀਤੀ ਗਈ। ਜਿਸ ਵਿੱਚ ਕ੍ਰਿਕਟ ਕਲੱਬ ਪ੍ਰਧਾਨ ਗੈਬਰੀਏਲੇ ਜਨੋਲੀ, ਉਪ-ਪ੍ਰਧਾਨ ਕਰਮਵੀਰ ਸਿੰਘ ਸੰਧੂ, ਜਨਰਲ ਸਕੱਤਰ ਆਂਦਰਿਆ ਚੇਰੋਨੀ ਤੋਂ ਇਲਾਵਾ ਸਮਾਜ ਸੇਵਕ ਸੇਰਜੋ ਬਰੂਨੋ ਪੇਤਰੋ ਅਤੇ ਪਤਰੀਸੀਆ ਇਸਪੋਜੀਤੋ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਕ੍ਰਿਕਟ ਟੂਰਨਾਮੈਂਟ 12 ਮਈ ਤੋਂ 30 ਜੂਨ ਤੱਕ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਕ੍ਰਿਕਟ ਟੂਰਨਾਮੈਂਟ ਦੌਰਾਨ 12 ਮਈ ਤੋਂ 30 ਜੂਨ ਤੱਕ ਹਰ ਸ਼ਨੀਵਾਰ 2 ਕ੍ਰਿਕਟ ਮੈਚ ਸ਼ਾਮ 7 ਵਜੇ ਹੋਇਆ ਕਰਨਗੇ, ਜਿਸ ਨੂੰ ਇਟਲੀ ਦੀ ਰੀਆ ਮਨੀਟ੍ਰਾਂਸਫਰ (RIA money transfer) ਕੰਪਨੀ ਸਪਾਂਸਰ ਕਰੇਗੀ। ਕ੍ਰਿਕਟ ਕਲੱਬ ਪੁਨਤੀਨੀਆ ਦੇ ਉਪ-ਪ੍ਰਧਾਨ ਕਰਮਵੀਰ ਸਿੰਘ ਸੰਧੂ ਨੇ ਦੱਸਿਆ ਕਿ, ਇਹ ਕ੍ਰਿਕਟ ਟੂਰਨਾਮੈਂਟ ਕ੍ਰਿਕਟ ਫੈਡਰੇਸ਼ਨ ਆਫ਼ ਇਟਲੀ ਦੀ ਦਿਸ਼ਾ-ਨਿਰਦੇਸ਼ ਅਤੇ ਸਹਿਯੋਗ ਨਾਲ ਹੋਣਗੇ ਜੋ ਕਿ ਇਨ-ਡੋਰ ਸਟੇਡੀਅਮ ਵਿੱਚ ਕਰਵਾਏ ਜਾਣਗੇ। ਉਨ੍ਹਾਂ ਇਲਾਕੇ ਦੇ ਸਮੂਹ ਕ੍ਰਿਕਟ ਪ੍ਰੇਮੀਆਂ ਨੂੰ ਹੁੰਮਹੁਮਾ ਕੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

ria