ਗਤਕਾ ਗੁਰੱਪ ਬੀਰ ਖਾਲਸਾ ਦਲ ਨੇ ਆਪਣੀ ਗਤਕਾ ਕਲਾ ਨਾਲ ਹੈਰਾਨ ਕਰ ਦਿੱਤਾ

ਰੋਮ (ਇਟਲੀ) 3 ਅਗਸਤ (ਕੈਂਥ) – ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਜਰਮਨ ਪਹੁੰਚੇ ਪੰਜਾਬ ਦੇ ਮਸ਼ਹੂਰ ਗਤਕਾ ਗਰੁੱਪ ਬੀਰ ਖਾਲਸਾ ਦਲ ਜਿਸ ਨੇ ਅੰਤਰਰਾਸਟਰੀ ਤੋਂਰ ਤੇ ਬਹੁਤ ਨਾਮ ਖਟਿਆ ਹੈ ਅਤੇ ਸਿੱਖ ਕੌਮ ਦਾ ਨਾਮ ਦੁਨੀਆਂ ਭਰ ਵਿਚ ਬਣਾਇਆ ਹੈ। ਜਰਮਨੀ ਦੇ ਸਭ ਤੋਂ ਮਸਹੂਰ ਟੀਵੀ ਸਟੇਸ਼ਨ ਵਲੋਂ ਇਕ ਪ੍ਰੋਗਰਾਮ ਸੂਪਰ ਗੌਟ ਟੇਲ਼ੈਟ ਜਰਮਨੀ ਦੇਸ਼ ਵਿਚ ਬੀਰ ਖਾਲਸਾ ਗਤਕਾ ਦਲ ਇੰਡੀਆ ਪੰਜਾਬ ਵਲੋਂ ਆਪਣਾ ਸ਼ਾਨਦਾਰ ਪ੍ਰੋਗਰਾਮ ਕੀਤਾ ਅਤੇ ਇਕ ਜੋਸ਼ੀਲੇ ਧਾਰਮਿਕ ਗੀਤ ਨਾਲ ਸੁਰੂਆਤ ਕਰਕੇ ਆਪਣੇ ਖਤਰਨਾਕ ਗਤਕੇ ਦੇ ਜੋਹਰ ਵਿਖਾਏ ਗਏ ਜਿਸ ਨੂੰ ਦੇਖਕੇ ਮੌਕੇ ਦੇ ਜੱਜ ਸਹਿਬਾਨ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਖਤਰਨਾਕ ਪ੍ਰੋਗਰਾਮ ਕਦੀ ਨਹੀ ਦੇਖਿਆ ਜਿਸ ਕਰਕੇ ਉਹਨਾਂ ਵਲੋਂ ਤਿੰਨੇ ਜੱਜਾਂ ਨੇ ਹਰੇ ਬਟਨ ਦਬਾਕੇ ਬੀਰ ਖਾਲਸਾ ਨੂੰ ਸੈਮੀ ਫਾਈਨਲ ਵਿਚ ਪਹੁੰਚਾ ਦਿਤਾ ਗਿਆ। ਇਸ ਮੋਕੇ ਜਰਮਨ ਸਮੇਤ ਹੋਰਨਾਂ ਦੇਸ਼ਾਂ ਵਿਚੋਂ ਪਹੁੰਚੇ ਲੋਕਾਂ ਨੇ ਬਹੁਤ ਸਲਾਘਾ ਕੀਤੀ। ਇਸ ਮੌਕੇ ਜਰਮਨ ਦੇ ਵੱਖ ਸ਼ਹਿਰਾਂ ਤੋਂ ਆਏ ਪੰਜਾਬੀਆਂ ਨੇ ਬੀਰ ਖਾਲਸਾ ਦਾ ਪ੍ਰੋਗਰਾਮ ਦੇਖਿਆ ਅਤੇ ਸਵਾਗਤ ਕੀਤਾ।ਬੀਰ ਖਾਲਸਾ ਦਲ ਦੇ ਪਹੁੰਚੇ ਜਥੇ ਦੇ ਅੱੱਠ ਮੈਬਰ ਜਿੰਨਾਂ ਦੇ ਮੁੱਖੀ ਭਾਈ ਕਵੰਲਜੀਤ ਸਿੰਘ ਖਾਲਸਾ, ਭਾਈ ਗਗਨਦੀਪ ਸਿੰਘ,ਭਾਈ ਹਰਪ੍ਰੀਤ ਸਿੰਘ,ਭਾਈ ਸਨਦੀਪ ਸਿੰਘ,ਭਾਈ ਬਲਵੰਤ ਸਿੰਘ,ਭਾਈ ਜਸਮੀਤ ਸਿੰਘ,ਭਾਈ ਕਰਮਜੀਤ ਸਿੰਘ,ਭਾਈ ਗੁਰਜੀਤ ਸਿੰਘ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ ਜਿੰਨਾਂ ਦਾ ਜਰਮਨ ਦੇ ਪੰਜਾਬੀ ਭਾਈਚਾਰੇ ਵਲੋਂ ਨਿਘਾ ਸਵਾਗਤ ਕੀਤਾ ਗਿਆ ਜਿੰਨਾਂ ਵਿਚ ਜਥੇਦਾਰ ਹਰਦਵਿੰਦਰ ਸਿੰਘ ,ਭਾਈ ਕਰਮ ਸਿੰਘ ,ਭਾਈ ਕੁਲਦੀਪ ਸਿੰਘ ਹੈਪੀ,ਭਾਈ ਕੁਲਬੀਰ ਸਿੰਘ ਘੁੰਮਣ,ਭਾਈ ਅਵਤਾਰ ਸਿੰਘ ਔਲਖ,ਭਾਈ ਬਲਵਿੰਦਰ ਸਿੰਘ ਔਲਖ,ਭਾਈ ਸਤਪਾਲ ਸਿੰਘ ਭਸੀਨ ਭਾਈ ਮੇਜਰ ਸਿੰਘ ਮਾਨ,ਭਾਈ ਇੰਦਰਜੀਤ ਸਿਘ ਬੇਕਸ, ਸ:ਮੇਜਰ ਸਿੰਘ,ਸ;ਮਨਮੋਹਣ ਸਿੰਘ ਜਰਮਨੀ ਅਤੇ ਇਹਨਾਂ ਦੇ ਸਾਥੀ ਪਹੁੰਚੇ ਹੋਏ ਸਨ। ਇਸ ਸਾਰੇ ਪ੍ਰੋਗਰਾਮ ਵਿਚ ਸਾਥ ਦੇਣ ਵਾਲੇ ਸ:ਬਲਵਿੰਦਰ ਸਿੰਘ ਔਲ਼ਖ ਦਾ ਆਏ ਮਹਿਮਾਨਾਂ ਨੇ ਧੰਨਵਾਦ ਕੀਤਾ।