ਚੌਥੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ’ਚ ਪਹੁੰਚਣ ਵਾਲੇ ਵੀ.ਵੀ.ਆਈ.ਪੀਜ ਤੇ ਆਮ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੁਲੀਸ ਵੱਲੋਂ ਟ੍ਰੈਫਿਕ ਪਲਾਨ ਜ਼ਾਰੀ

altਬਠਿੰਡਾ 28 ਨਵੰਬਰ ( (ਬਿਊਰੋ) ) ਚੌਥੇ ਵਿਸ਼ਵ ਕਬੱਡੀ ਕੱਪ ਦੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ 30 ਨਵੰਬਰ ਨੂੰ ਹੋ ਰਹੇ ਉਦਘਾਟਨੀ ਸਮਾਰੋਹ ਦੌਰਾਨ ਵੀ.ਵੀ.ਆਈ.ਪੀਜ ਤੇ ਆਮ ਲੋਕਾਂ ਦੇ ਪਹੁੰਚਣ ਦੀ ਸਹੂਲਤ ਲਈ ਜ਼ਿਲ੍ਹਾ ਪੁਲੀਸ ਵੱਲੋਂ ਟ੍ਰੈਫਿਕ ਪਲਾਨ ਤਿਆਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿੱਦੜਬਾਹਾ ਤੇ ਗੋਨਿਆਣਾ ਸਾਈਡ ਤੋਂ ਆਉਣ ਵਾਲੇ ਵੀ.ਵੀ.ਆਈ.ਪੀਜ਼ ਦੀਆਂ ਸਟਿੱਕਰ ਪਾਰਕਿੰਗ ਗੱਡੀਆਂ ਰੋਜ਼ ਗਾਰਡਨ ਚੌਕ ਤੋਂ ਬਰਨਾਲਾ ਬਾਈਪਾਸ, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ 10 ਤੋਂ ਸੱਜੇ ਪਾਸੇ ਮੁੜ ਕੇ ਭੱਡੀ ਰੋਡ, ਬਾਲਮੀਕ ਚੌਕ, ਛਾਬੜਾ ਪੈਲੇਸ ਤੋਂ ਹੁੰਦੇ ਹੋਏ ਖੇਡ ਸਟੇਡੀਅਮ ਪੁਹੰਚਣਗੇ। ਇਸੇ ਤਰ੍ਹਾਂ ਬਰਨਾਲਾ ਸਾਈਡ ਤੋਂ ਆਉਣ ਵਾਲੇ ਵੀ.ਵੀ.ਆਈ.ਪੀਜ ਦੀਆਂ ਸਟਿੱਕਰ ਪਾਰਕਿੰਗ ਗੱਡੀਆਂ ਬੀਬੀ ਵਾਲਾ ਚੌਕ ਤੋੰ ਸਿੱਧੇ ਜਾ ਕੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ. 10 ਰਾਹੀਂ ਬਾਲਮੀਕ ਚੌਕ ਹੁੰਦੇ ਹੋਏ ਸਟੇਡੀਅਮ ਪਹੁੰਚਣਗੇ। ਸ੍ਰੀ ਭੁੱਲਰ ਨੇ ਦੱਸਿਆ ਕਿ ਮਾਨਸਾ -ਡੱਬਵਾਲੀ ਵੱਲੋਂ ਆਉਣ ਵਾਲੇ ਵੀ.ਵੀ.ਆਈ.ਪੀਜ਼ ਦੀਆਂ ਸਟਿੱਕਰ ਪਾਰਕਿੰਗ ਗੱਡੀਆਂ ਪੁਲੀਸ ਲਾਈਨ ਤੋਂ ਹੁੰਦੇ ਹੋਏ 100 ਫੁੱਟੀ ਰੋਡ, ਘੋੜੇ ਵਾਲਾ ਚੌਕ, ਕਲੌਕ ਟਾਵਰ ਚੌਕ ਤੋਂ ਨਾਰੰਗ ਰੋਡ ਤੋਂ ਬਰਨਾਲਾ ਬਾਈਪਾਸ ਰੋਡ ਤੋਂ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ. 10 ਤੋਂ ਖੱਬੇ ਮੁੜਕੇ ਭੱਡੀ ਰੋਡ, ਬਾਲਮੀਕ ਚੌਕ ਛਾਬੜੇ ਪੈਲੇਸ ਤੋਂ ਹੁੰਦੇ ਹੋਏ ਸਟੇਡੀਅਮ ਪਹੁੰਚਣਗੇ। ਪਾਰਕਿੰਗ ਪ੍ਰਬੰਧਾਂ ਬਾਰੇ ਸ੍ਰੀ ਭੁੱਲਰ ਨੇ ਦੱਸਿਆ ਕਿ ਸਟੇਡੀਅਮ ਦੇ ਗੇਟ ਨੰ. 1 ਨੇੜੇ ਵੀ.ਵੀ.ਆਈ.ਪੀ ਕਾਨਵਾਏ ਪਾਰਕਿੰਗ, ਸ੍ਰੀ ਗੁਰੂ ਹਰ�ਿਸ਼ਨ ਪਬਲਿਕ ਸਕੂਲ ਨੇੜੇ ਮੰਤਰੀ ਸਾਹਿਬਾਨ, ਚੀਫ ਪਾਰਲੀਮਾਨੀ ਸਕੱਤਰ, ਪੁਲਿਸ ਤੇ ਸਿਵਲ ਦੇ ਫਲੈਗ ਕਾਰਾਂ ਵਾਲੇ ਅਧਿਕਾਰੀਆਂ ਲਈ, ਟਰੱਕ ਯੂਨੀਅਨ ਬਠਿੰਡਾ ਵਿਖੇ ਵੀ.ਵੀ.ਆਈ ਪੀ.ਕਾਰ ਪਾਰਕਿੰਗ ਸਟਿੱਕਰ ਵਾਲੀਆਂ ਗੱਡੀਆਂ ਅਤੇ ਪ੍ਰਾਸ਼ਾਸਨ ਦੀਆਂ ਗੱਡੀਆਂ ਲਈ ਪਾਰਕਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ ਵੀ.ਆਈ.ਪੀ. ਰੂਟ ਪਲਾਨ ਤਹਿਤ ਗਿੱਦੜਬਾਹਾ ਤੇ ਗੋਨਿਆਣਾ ਵੱਲੋਂ ਆਉਣ ਵਾਲੇ ਵੀ.ਆਈ.ਪੀ ਪਾਸ ਹੋਲਡਰ ਰੋਜ਼ਗਾਰਡਨ ਚੌਕ, ਤਿੰਨਕੋਨੀ, ਮਾਨ ਪੈਟਰੋਲ ਪੰਪ ਰਾਹੀਂ ਆਪਣੀਆਂ ਗੱਡੀਆਂ ਨਿਹੰਗ ਮਾਰਕੀਟ, ਮਹਾਂਵੀਰ ਦਲ/ਕੱਪੜਾ ਮਾਰਕੀਟ ਤੋਂ ਟੀਚਰ ਹੋਮ ਵਾਲੀ ਸੜਕ ਪਾਰ ਕਰਕੇ �ਿਸ਼ਨਾ ਕੰਨਟੀਨੈਂਟ ਹੋਟਲ ਸਾਈਡ ਤੋਂ ਗੇਟ ਨੰ. 6 ਰਾਹੀਂ ਸਟੇਡੀਅਮ ਵਿੱਚ ਦਾਖਲ ਹੋਣਗੇ। ਇਸੇ ਤਰ੍ਹਾਂ ਬਰਨਾਲਾ ਸਾਈਡ ਤੋਂ ਆਉਣ ਵਾਲੇ ਵੀ.ਆਈ.ਪੀ ਪਾਸ ਹੋਲਡਰ ਬੀਬੀਵਾਲਾ ਚੌਕ ਤੋਂ ਕਲੌਕ ਟਾਵਰ ਚੌਕ ਹੁੰਦੇ ਹੋਏ, ਫੌਜੀ ਚੌਕ ਤੋਂ ਆਪਣੀਆਂ ਗੱਡੀਆਂ ਐਮ.ਐਸ.ਡੀ. ਸਕੂਲ ਵਿਖੇ ਪਾਰਕ ਕਰਕੇ �ਿਸ਼ਨਾ ਕੰਨਟੀਨੈਂਟ ਹੋਟਲ ਸਾਈਡ ਤੋਂ ਗੇਟ ਨੰ. 6 ਰਾਹੀਂ ਸਟੇਡੀਅਮ ਵਿੱਚ ਦਾਖਲ ਹੋਣਗੇ। ਇਸੇ ਤਰ੍ਹਾਂ ਮਾਨਸਾ-ਡੱਬਵਾਲੀ ਤੇ ਪਿੰਡ ਬਾਦਲ ਸਾਈਡ ਤੋਂ ਆਉਣ ਵਾਲੇ ਵੀ.ਆਈ.ਪੀ. ਪਾਸ ਹੋਲਡਰ ਪੁਲੀਸ ਲਾਈਨ, ਰਾਜਿੰਦਰਾ ਕਾਲਜ, ਨਵਾਂ ਬੱਸ ਅੱਡਾ, ਫੌਜੀ ਚੌਕ ਤੋਂ ਹੁੰਦੇ ਹੋਏ ਆਪਣੀਆਂ ਗੱਡੀਆਂ ਮਹਾਂਵੀਰ ਦਲ ਹਸਪਤਾਲ ਵਿਖੇ ਪਾਰਕ ਕਰਕੇ ਿ ਉਨ੍ਹਾਂ ਦੱਸਿਆ ਕਿ ਵੀ.ਆਈ.ਪੀ ਪਾਰਕਿੰਗ ਮਹਾਂਵੀਰ ਦਲ ਹਸਪਤਾਲ ਤੇ ਕੱਪੜਾ ਮਾਰਕੀਟ ਤੋਂ ਟੀਚਰ ਹੋਮ ਵਾਲੀ ਸੜਕ ਉੱੁਪਰ ਹੋਵੇਗੀ। ਸ੍ਰੀ ਭੁੱਲਰ ਨੇ ਦੱਸਿਆ ਕਿ ਗਿੱਦੜਬਾਹਾ ਤੇ ਗੋਨਿਆਣਾ ਰੋਡ ਆਉਣ ਵਾਲੇ ਆਣ ਲੋਕਾਂ ਲਈ ਰੋਜ਼ ਗਾਰਡਨ ਚੌਕ, ਦਫਤਰ ਇੰਪਰੂਵਮੈਂਟ ਟ੍ਰੱਸਟ ਪੁੱਜ ਕੇ ਆਪਣੀਆਂ ਗੱਡੀਆਂ ਰੋਜ਼ ਗਾਰਡਨ ਸਾਹਮਣੇ ਇੰਪਰੂਵਮੈਂਟ ਟ੍ਰੱਸਟ, ਐਸ.ਸੀ.ਐਫ ਗੋਨਿਆਣਾ ਰੋਡ ਵਿਖੇ ਪਾਰਕ ਕਰਕੇ ਪੈਦਲ ਚੱਲਕੇ ਹਨੂੰਮਾਨ ਚੌਕ ਰਾਹੀ ਗੇਟ ਨੰ. 8 ਤੋਂ ਸਪੋਰਟਸ ਸਟੇਡੀਅਮ ਵਿਖੇ ਦਾਖਲ ਹੋਣਗੇ। ਆਮ ਲੋਕਾਂ ਲਈ ਪਾਰਕਿੰਗ ਰੋਜ਼ ਗਾਰਡਨ, ਸਾਹਮਣੇ ਦਫਤਰ ਇੰਪਰੂਵਮੈਂਟ ਟ੍ਰੱਸਟ ਵਿਖੇ ਹੋਵੇਗੀ। ਇਸੇ ਤਰ੍ਹਾਂ ਬਰਨਾਲਾ ਸਾਈਡ ਤੋਂ ਆਉਣ ਵਾਲੇ ਆਮ ਲੋਕਾਂ ਲਈ ਬੀਬੀ ਵਾਲਾ ਚੌਕ, ਕਲੌਕ ਟਾਵਰ ਚੌਕ ਪੁੱਜਕੇ ਗੱਡੀਆਂ ਡੀ.ਏ.ਵੀ. ਕਾਲਜ ਗਰਾੳੂੰਡ ਵਿਖੇ ਪਾਰਕ ਕਰਕੇ ਪੈਦਲ ਚੱਲਕੇ ਹੋਟਲ �ਿਸ਼ਨਾਂ ਕ੍ਰਸ਼ਨਾ ਕੰਨਟੀਨੈਂਟ ਹੋਟਲ ਸਾਈਡ ਤੋਂ ਗੇਟ ਨੰ. 7 ਰਾਹੀਂ ਸਟੇਡੀਅਮ ਵਿੱਚ ਦਾਖਲ ਹੋਣਗੇ।ਬਲਨਾਲਾ ਸਾਈਡ ਤੋਂ ਆਉਣ ਵਾਲੇ ਆਮ ਲੋਕਾਂ ਲਈ ਕਾਰਾਂ ਜੀਪਾਂ ਲਈ ਪਾਰਕਿੰਗ ਡੀ.ਏ.ਵੀ ਕਾਲਜ ਗਰਾੳੂੰਡ ਤੋਂ ਇਲਾਵਾ ਭਾਰਤ ਨਗਰ ਮਾਰਕੀਟ ਅਤੇ ਜੁਝਾਰ ਸਿੰਘ ਨਗਰ ਵਿਖੇ ਹੋਵੇਗੀ। ਇਸੇ ਤਰ੍ਹਾਂ ਮਾਨਸਾ-ਤਲਵੰਡੀ ਸਾਬੋ, ਡੱਬਵਾਲੀ ਤੇ ਪਿੰਡ ਬਾਦਲ ਸਾਈਡ ਤੋਂ ਆਉਣ ਵਾਲੇ ਆਮ ਲੋਕਾਂ ਲਈ ਪੁਲਿਸ ਲਾਈਨ,ਰਾਜਿੰਦਰਾ ਕਾਲਜ, ਸੇਂਟ ਜੋਸਫ ਸਕੂਲ, ਭਾਗੂ ਰੋਡ, ਘੋੜੇ ਵਾਲਾ ਚੌਕ, ਜੁਝਾਲ ਸਿੰਘ ਨਗਰ ਵਾਲੀ ਸੜਕ ਤੱਕ ਆਉਣਗੇ ਤੇ ਆਪਣੀਆਂ ਗੱਡੀਆਂ ਜੁਝਾਰ ਸਿੰਘ ਨਗਰ ਰੋਡ ਤੇ ਮਾਡਲ ਟਾੳੂਨ ਫੇਜ-3 ਵਿਖੇ ਪਾਰਕ ਕਰਕੇ ਪੈਦਲ ਚੱਲਕੇ �ਿਸ਼ਨਾ ਕੰਨਟੀਨੈਂਟ ਹੋਟਲ ਸਾਈਡ ਤੋਂ ਗੇਟ ਨੰ. 7 ਤੇ 8 ਰਾਹੀਂ ਸਟੇਡੀਅਮ ਵਿੱਚ ਦਾਖਲ ਹੋਣਗੇ। ਇਨ੍ਹਾਂ ਵਾਸਤੇ ਪਾਰਕਿੰਗ ਜੁਝਾਰ ਸਿੰਘ ਨਗਰ ਵਾਲੀ ਸੜਕ ਨੇੜੇ ਈਜ਼ੀਡੇ ਤੇ ਮਾਡਲ ਟਾੳੂਨ ਫੇਜ-3 ਵਿਖੇ ਹੋਵੇਗੀ। ਇਸੇ ਤਰ੍ਹਾਂ ਕਾਰਾਂ ਜੀਪਾਂ ਲਈ ਪਾਰਕਿੰਗ ਜੁਝਾਰ ਨਗਰ ਵਾਲੀ ਸੜਕ ਤੇ ਡਾ.ਮਹੇਸ਼ਵਰੀ ਰੋਡ ਵਿਖੇ ਹੋਵੇਗੀ। ਬਠਿੰਡਾ ਸ਼ਹਿਰ ਦੇ ਵੀ.ਆਈ.ਪੀ ਪਾਸ ਹੋਲਡਰ (ਗੋਨਿਆਣਾ ਸਾਈਡ ਵਾਲੇ) ਹਨੂੰਮਾਨ ਚੌਕ ਤੋਂ �ਿਸ਼ਨਾ ਕੰਨਟੀਨੈਂਟ ਹੋਟਲ ਸਾਈਡ ਤੋਂ ਗੇਟ ਨੰ. 6 ਰਾਹੀਂ ਸਟੇਡੀਅਮ ਵਿੱਚ ਦਾਖਲ ਹੋਣਗੇ। ਬਠਿੰਡਾ ਸ਼ਹਿਰ ਦੇ ਬਰਨਾਲਾ ਸਾਈਡ ਵਾਲੇ ਪਾਸਿਓੰ ਆਉਣ ਵਾਲੇ ਆਮਪਬਲਿਕ ਕਬੀਰ ਰੋਡ, ਬੀਬੀ ਵਾਲਾ ਰੋਡ ਤੋਂ ਬਾਲਮੀਕ ਚੌਕ ਹੁੰਦੇ ਹੋਏ ਗੇਟ ਨੰ. 4 ਰਾਹੀਂ ਸਟੇਡੀਅਮ ਵਿਚ ਦਾਖਲ ਹੋਣਗੇ। ਇਸੇ ਤਰ੍ਹਾਂ �ਿਸ਼ਨਾਂ ਕਾਂਟੀਨੈਂਟਲ ਸਾਈਡ ਤੋਂ ਆਉਣ ਵਾਲੇ ਆਮ ਲੋਕ ਗੇਟ ਨੰ. 7 ਤੇ 8 ਰਾਹੀਂ ਸਟੇਡੀਅਮ ‘ਚ ਦਾਖਲ ਹੋਣਗੇ।