ਦਲਿਤ ਸਮਾਜ ਨੂੰ ਹਿਮਾ ਦਾਸ ਵਰਗੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਤੇ ਹੌਸਲਾ ਅਫ਼ਜਾਈ ਕਰਨ ਦੀ ਲੋੜ -ਬਲਜੀਤ ਭੌਰਾ

himaਰੋਮ ਇਟਲੀ (ਕੈਂਥ) – 18 ਸਾਲਾਂ ਦੀ ਦਲਿਤ ਵਰਗ ਦੀ ਉੱਡਣਪਰੀ ਵਜੋਂ ਆਪਣੀ ਜਿੱਤ ਦਾ ਝੰਡਾ ਪੂਰੀ ਦੁਨੀਆਂ ਵਿੱਚ ਗੱਡਣ ਵਾਲੀ ਹਿਮਾ ਦਾਸ ਨੇ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦਾ ਰਿਕਾਰਡ ਤੋੜ ਕੇ ਜਿੱਤ ਪ੍ਰਾਪਤ ਕੀਤੀ ਇਸ ਜਿੱਤ ਦੁਆਰਾ ਉਸ  ਨੇ ਆਪਣਾ ਆਪਣੇ ਮਹਾਨ ਭਾਰਤ ਦਾ ਤੇ ਕੌਮ ਦਾ ਨਾਂਅ ਰੌਸ਼ਨ ਕੀਤਾ ਤੇ ਦੇਸ਼ ਲਈ ਗੋਲਡ ਮੈਡਲ ਹਾਸਿਲ ਕੀਤਾ ਪਰ ਅਫ਼ਸੋਸ ਗੀਰਬੀ ਚੋḔ ਉੱਠ ਕੇ ਇੰਨੀ ਵੱਡੀ ਮੱਲ ਮਾਰਨ ਵਾਲੀ ਇਸ ਭੈਣ ਦਾ ਬਣਦਾ ਸਤਿਕਾਰ ਨਾ ਤਾਂ ਮੋਦੀ ਸਰਕਾਰ ਨੇ ਕੀਤਾ ਤੇ ਨਾ ਹੀ ਮਨੂੰਵਾਦੀ ਮੀਡੀਏ ਨੇ ਆਪਣਾ ਨਿਰਪੱਖ ਰੋਲ ਅਦਾ ਕੀਤਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਬਲਜੀਤ ਭੌਰਾ ਇਟਲੀ ਦੇ ਪ੍ਰਸਿੱਧ ਲੇਖਕ ,ਬੁੱਧੀਜੀਵੀ ਅਤੇ ਸੀਨੀਆਰ ਆਗੂ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਇਟਲੀ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ ਜੇਕਰ ਗੱਲ ਯੂਰਪ ਦੀ ਕਰੀਏ ਤਾਂ ਮੌਸਮੀ ਡੱਡੂਆਂ ਵਾਂਗ ਇੱਥੇ ਸਮੇਂ-ਸਮੇਂ ਤੇ ਅਖੌਤੀ ਪ੍ਰਚਾਰਕ, ਬਾਬੇ,ਕੀਰਤਨੀਏ ,ਬੁਲਾਰੇ ਅਤੇ ਸਮਾਜ ਸੇਵਕ ਆਦਿ ਅਕਸਰ ਤੁਰੇ ਰਹਿੰਦੇ ਹਨ ਤੇ ਜਿਹਨਾਂ ਦਾ ਤੋਰੀ ਫੁਲਕਾ ਹੀ ਸਮਾਜ ਨੂੰ ਗੁੰਮਰਾਹ ਕਰਕੇ ਚੱਲਦਾ ਹੈ।ਕਈ ਵਾਰ ਤਾਂ ਇਹ ਅਖੌਤੀ ਆਗੂ ਆਪਣੇ ਘਰੋਂ ਹੀ ਲਿਆਂਦੇ ਗੋਲਡ ਮੈਡਲ ਇਟਲੀ ਦੇ ਧਾਰਮਿਕ ਜਾਂ ਹੋਰ ਪ੍ਰੋਗਰਾਮਾਂ ਵਿੱਚ ਜਾਕੇ ਮਿੰਨਤਾਂ ਤਰਲੇ ਕਰਕੇ ਪ੍ਰਬੰਧਕਾਂ ਕੋਲੋ ਗਲ ਵਿੱਚ ਪੁਆ ਲੈਂਦੇ ਹਨ ਤੇ ਬਾਅਦ ਵਿੱਚ ਫਿਰ ਗੋਲਡ ਮੈਡਲਿਸਟ ਬਣੀ ਫਿਰਦੇ ਹਨ।ਇੱਥੇ ਦੁੱਖ ਵਾਲੀ ਗੱਲ ਇਹ ਹੈ ਕਿ ਜਿਹੜੀ ਲੜਕੀ  ਗਰੀਬੀ ਵਿੱਚ ਪਲਕੇ ਆਪਣੇ ਬਲਬੂਤੇ ਤੇ ਰੁੱਖੀ ਮਿੱਸੀ ਖਾਕੇ ਇਸ ਮੁਕਾਮ ਤੇ ਪਹੁੰਚੀ ਹੋਵੇ ਉਹਦੇ ਮਾਣ-ਸਨਮਾਨ ਲਈ ਸਭ ਮੂਕ ਦਰਸ਼ਕ ਬਣੇ ਹੋਏ ਹਨ।ਹੋਰ ਤਾਂ ਹੋਰ ਇਟਲੀ ਦਾ ਦਲਿਤ ਭਾਈਚਾਰਾਂ ਵੀ ਇਸ ਬਾਬਤ ਚੁੱਪੀਧਾਰੀ ਹੋਵੇ ਤਾਂ ਮਸਲਾ ਵਿਚਾਰਨਯੋਗ ਹੈ।ਬਲਜੀਤ ਭੌਰਾ ਨੇ ਜੇਕਰ ਹੋ ਸਕੇ ਤਾਂ ਸੰਗਤਾਂ ਨੂੰ ਗੁਰਦੁਆਰਿਆਂ ਵਿੱਚ ਇੱਕ ਵੱਖਰੀ ਗੋਲਕ ਲਗਾਉਣੀ ਚਾਹੀਦੀ ਹੈ ਜਿਹੜੀ ਕਿ ਉਚੇਚੇ ਤੌਰ ਤੇ ਗਰੀਬਾਂ , ਬੇਸਹਾਰਿਆਂ ਜਾਂ ਗਰੀਬ ਖਿਡਾਰੀਆਂ ਦਾ ਹੌਸਲਾ ਅਫ਼ਜਾਈ ਲਈ ਹੋਵੇ।ਹਿਮਾ ਦਾਸ ਨੂੰ ਮੁਬਾਰਕਬਾਦ ਦਿੰਦਿਆਂ ਭੌਰਾ ਨੇ ਕਿਹਾ ਕਿ ਲੋੜ ਹੈ ਸਾਡੇ ਸਮਾਜ ਨੂੰ ਹਿਮਾ ਦਾਸ ਵਰਗੇ æਿਖਡਾਰੀਆਂ ਦੀ ਵੱਧ ਤੋਂ ਵੱਧ ਮਦਦ ਤੇ ਹੌਸਲਾ ਅਫ਼ਜਾਈ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੇ ਖਿਡਾਰੀ ਕੌਮ ਦਾ ਹੋਰ ਰੁਸ਼ਨਾ ਸਕਣ।