ਨੌਜਵਾਨਾਂ ਨੂੰ ਕੁਰੀਤੀਆਂ ਤੋਂ ਦੂਰ ਰੱਖਣ ਲਈ ਗਤਕਾ ਪ੍ਰਫੁੱਲਿਤ ਕਰਨ ਦੀ ਲੋੜ-ਗਰੇਵਾਲ

ਤਿੰਨ ਰੋਜਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗਤਕਾ ਮੁਕਾਬਲਿਆਂ ਦੀ ਸ਼ੁਰੂਆਤ
ਵਿਰਾਸਤੀ ਖੇਡ ਗਤਕਾ ਨੂੰ ਘਰ-ਘਰ ਦੀ ਖੇਡ ਬਣਾਉਣ ਦੀ ਲੋੜ ‘ਤੇ ਜੋਰ

ਬਾਬਾ ਪਰਮਾਨੰਦ ਕੰਨਿਆਂ ਮਹਾਂਵਿਦਿਆਲਾ ਪਿੰਡ ਜਖੇਪਲ, ਸੁਨਾਮ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗਤਕਾ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸ਼ ਹਰਜੀਤ ਸਿੰਘ ਗਰੇਵਾਲ, ਉਘੇ ਲੋਕ ਗਾਇਕ ਪਰਮਜੀਤ ਸਿੰਘ ਪੰਮੀ ਬਾਈ, ਕਾਲਜ ਦੇ ਸੰਸਥਾਪਕ ਬਾਬਾ ਪ੍ਰੀਤਮ ਦਾਸ ਅਤੇ ਪਿੰ੍ਰਸੀਪਲ ਉਂਕਾਰ ਸਿੰਘ ਆਦਿ।

ਬਾਬਾ ਪਰਮਾਨੰਦ ਕੰਨਿਆਂ ਮਹਾਂਵਿਦਿਆਲਾ ਪਿੰਡ ਜਖੇਪਲ, ਸੁਨਾਮ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਗਤਕਾ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸ਼ ਹਰਜੀਤ ਸਿੰਘ ਗਰੇਵਾਲ, ਉਘੇ ਲੋਕ ਗਾਇਕ ਪਰਮਜੀਤ ਸਿੰਘ ਪੰਮੀ ਬਾਈ, ਕਾਲਜ ਦੇ ਸੰਸਥਾਪਕ ਬਾਬਾ ਪ੍ਰੀਤਮ ਦਾਸ ਅਤੇ ਪਿੰ੍ਰਸੀਪਲ ਉਂਕਾਰ ਸਿੰਘ ਆਦਿ।

ਸੁਨਾਮ/ਸੰਗਰੂਰ, 13 ਫਰਵਰੀ (ਪੰਜਾਬ ਐਕਸਪ੍ਰੈੱਸ) – ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿੱਤਪੁਣੇ ਤੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿੱਖ ਵਿਰਸੇ ਦੀ ਸੰਭਾਲ ਖਾਤਰ ਪਿੰਡ ਪੱਧਰ ‘ਤੇ ਗਤਕੇਬਾਜ਼ੀ ਦੇ ਵਿਰਾਸਤੀ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਮੂਹ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਦੀ ਮਾਣਮੱਤੀ ਖੇਡ ਅਪਨਾਉਣ ਦਾ ਸੱਦਾ ਦਿੱਤਾ।
ਇਹ ਪ੍ਰਗਟਾਵਾ ਗਤਕਾ ਪ੍ਰੋਮੋਟਰ ਸ਼ ਗਰੇਵਾਲ ਨੇ ਅੱਜ ਨੇੜ੍ਹਲੇ ਪਿੰਡ ਜਖੇਪਲ ਸਥਿਤ ਬਾਬਾ ਪਰਮਾਨੰਦ ਕੰਨਿਆਂ ਮਹਾਂਵਿਦਿਆਲਾ ਵਿਖੇ ਤਿੰਨ ਰੋਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ-ਕਾਲਜ ਗਤਕਾ ਟੂਰਨਾਮੈਂਟ ਦੀ ਅਰੰਭਤਾ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੀਆਂ 11 ਲੜਕਿਆਂ ਅਤੇ 8 ਲੜਕੀਆਂ ਦੀਆਂ ਗਤਕਾ ਟੀਮਾਂ ਭਾਗ ਲੈ ਰਹੀਆਂ ਹਨ। ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸ਼ ਹਰਜੀਤ ਸਿੰਘ ਗਰੇਵਾਲ, ਉਘੇ ਲੋਕ ਗਾਇਕ ਪਰਮਜੀਤ ਸਿੰਘ ਪੰਮੀ ਬਾਈ, ਕਾਲਜ ਦੇ ਸੰਸਥਾਪਕ ਬਾਬਾ ਪ੍ਰੀਤਮ ਦਾਸ ਅਤੇ ਪਿੰ੍ਰਸੀਪਲ ਉਂਕਾਰ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ।
ਸ਼ ਗਰੇਵਾਲ, ਜੋ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਵੀ ਚੇਅਰਮੈਨ ਹਨ, ਨੇ ਕਿਹਾ ਕਿ, ਦੇਸ਼ ਦੀ ਮਾਣਮੱਤੀ ਖੇਡ ਗਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਉਨ੍ਹਾਂ ਗਤਕਾ ਖੇਡ ਨੂੰ ਅਮੀਰ ਵਿਰਸੇ ਪੱਖੋਂ ਅਤੇ ਖੇਡ ਦੇ ਤੌਰ ‘ਤੇ ਵਿਕਸਤ ਕਰਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ, ਇਸ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਉਣ ਲਈ ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰੰਸਥਾਵਾਂ, ਸਭਾਵਾਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਇਸ ਖੇਡ ਦੀ ਮਕਬੂਲੀਅਤ ਵਿੱਚ ਹੋਰ ਵਾਧਾ ਕੀਤਾ ਜਾ ਸਕੇ।
ਇਸ ਮੌਕੇ ਉਘੇ ਲੋਕ ਗਾਇਕ ਪੰਮੀ ਬਾਈ ਨੇ ਨੌਜਵਾਨਾਂ ਨੂੰ ਸਿੱਖ ਵਿਰਸੇ, ਸਵੈ-ਰੱਖਿਆ ਅਤੇ ਰਹੁ-ਰੀਤਾਂ ਨਾਲ ਜੌੜ੍ਹਨ ਲਈ ਨੈਸ਼ਨਲ ਗਤਕਾ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ਅੱਜ ਦੇ ਜ਼ਮਾਨੇ ਵਿੱਚ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਏ ਲੜਕੇ-ਲੜਕੀਆਂ ਨੂੰ ਇਹ ਵਿਰਾਸਤੀ ਖੇਡ ਅਪਨਾਉਣੀ ਚਾਹੀਦੀ ਹੈ ਤਾਂ ਜੋ ਵਿਸਰ ਰਹੀ ਇਸ ਪੁਰਾਤਨ ਖੇਡ ਨੂੰ ਅਗਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇ। ਉਨ੍ਹਾਂ ਕਿਹਾ ਕਿ, ਹਰ ਵਿਦਿਆਰਥੀ ਨੂੰ ਖੇਡਾਂ ਅਤੇ ਕਲਾਤਮਕ ਰੁਚੀਆਂ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।
ਇਸ ਮੌਕੇ ਪਿੰ੍ਰਸੀਪਲ ਉਂਕਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਹਰਜੀਤ ਸਿੰਘ ਗਰੇਵਾਲ ਵੱਲੋਂ ਸਿੱਖ ਵਿਰਸੇ ਦੀ ਸੰਭਾਲ ਅਤੇ ਗਤਕਾ ਖੇਡ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਸਾਂਭਣ ਅਤੇ ਆਪਣੀ ਸਵੈ-ਰੱਖਿਆ ਲਈ ਗਤਕੇ ਦੀ ਖੇਡ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਅਖਿਆ ਕਿ, ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਮੋੜ ਕੇ ਪੰਜਾਬ ਦੀ ਤਰੱਕੀ ਲਈ ਵਿਦਿਆ ਅਤੇ ਖੇਡਾਂ ਵੱਲ ਲਾਉਣਾ ਅੱਜ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਆਖਿਆ ਕਿ, ਉਹ ਖੇਡ ਭਾਵਨਾ ਨਾਲ ਖੇਡਦੇ ਹੋਏ ਵਧੀਆ ਪ੍ਰਦਰਸ਼ਨੀ ਦਿਖਾਕੇ ਆਪਣਾ ਅਤੇ ਆਪਣੇ  ਰਾਜ ਦਾ ਨਾਮ ਉਚਾ ਚੁੱਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਉਪ ਚੇਅਰਮੈਨ ਅਵਤਾਰ ਸਿੰਘ ਗਤਕਾ ਕੋਚ ਸਕੱਤਰ ਉਦੈ ਸਿੰਘ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸੰਯੁਕਤ ਸਕੱਤਰ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਸਕਰੌਦੀ, ਹਰਜੀਤ ਸਿੰਘ ਗਿੱਲ ਬਠਿੰਡਾ, ਸਕੂਲ ਦੇ ਪਿੰਸੀਪਲ ਦਰਸ਼ਨ ਖਾਨ, ਅਮਰੀਕ ਸਿੰਘ ਕਣਕਵਾਲ, ਕੋਚ ਦਵਿੰਦਰ ਸਿੰਘ ਢਿੱਲੋਂ, ਪ੍ਰੋ. ਸੁਖਜੀਤ ਸਿੰਘ ਸੁੱਖੀ ਵੀ ਹਾਜ਼ਰ ਸਨ।